ਕੀ ਲੱਗੇ ਇਸ ਕਮਲੇ ਜਿਹੇ ਨੂੰ ਵਾਰ ਤਰੀਕਾਂ ਨਾਲ਼

ਕੀ ਲੱਗੇ ਇਸ ਕਮਲੇ ਜਿਹੇ ਨੂੰ ਵਾਰ ਤਰੀਕਾਂ ਨਾਲ਼
ਕੱਚੀ ਕੰਧ ਨੂੰ ਢਾਹ ਛੱਡਿਆ ਏ ਜਿਹਨੇ ਲੀਕਾਂ ਨਾਲ਼

ਹੰਝੂਆਂ ਨਾਲ਼ ਸੀ ਮਲ ਮਿਲ ਧੋਤਾ ਪਹਿਲੇ ਦਿਲ ਦਰਬਾਰ
ਫ਼ਿਰ ਅੰਦਰ ਦੀ ਖਿੱਲਰੀ ਚੁੱਪ ਨੂੰ ਹਝੀਆ ਚੀਕਾਂ ਨਾਲ਼

ਨਾੜਾਂ ਦੇ ਵਿੱਚ ਲਹੂ ਸਕਦਾ ਏ ਅੱਖ ਚੋਂ ਕਰਦੀ ਰੀਤ
ਨਿੰਦਰ ਪਿੱਛੇ ਰੋ ਲੈਂਦੇ ਨੇਂ ਖ਼ਾਬ ਉਡੀਕਾਂ ਨਾਲ਼

ਪਲਕਾਂ ਉਤੇ ਪੀਲੋਂ ਪੱਕਿਆਂ ਚੁਣ ਚੁਣ ਖਾਵੇ ਰਾਤ
ਮੈਂ ਆਸਾਂ ਦੇ ਸਕੇ ਢਿੰਗਰ ਕਿੰਜ ਧਰੇਕਾਂ ਨਾਲ਼

ਸਾਹ ਦੇ ਏਸ ਕਟੋਰੇ ਵਿਚੋਂ ਦੱਸੇ ਕੌਣ ਅੱਯੂਬ
ਕਸਰਾਂ ਜੀਵਨ ਪੀ ਜਾਂਦੇ ਨੇਂ ਲੋਕੀ ਡੇਕਾਂ ਨਾਲ਼