ਤੇਰੀਆਂ ਸਕਾਂ ਦੇ ਵਿੱਚ ਜਿਸ ਦਿਨ ਤੜਕੀ ਆਸ ਦੀ ਮਿੱਟੀ

ਤੇਰੀਆਂ ਸਕਾਂ ਦੇ ਵਿੱਚ ਜਿਸ ਦਿਨ ਤੜਕੀ ਆਸ ਦੀ ਮਿੱਟੀ
ਵੇਖੀਂ ਉਸ ਦਿਨ ਬੋਲ ਪਵੇਗੀ ਗੂੰਗੀ ਆਸ ਦੀ ਮਿੱਟੀ

ਹਿੱਕ ਦਿਨ ਹਿਜਰ ਸੀ ਮੈਨੂੰ ਸੱਦਿਆ ਸਿਕ ਦੇ ਪੱਤਣਾਂ ਉੱਤੇ
ਖੰਭਾਂ ਵਾਂਗਰ ਦਿਲ ਦਰਿਆ ਵਿਚ ਡਿੱਗੀ ਆਸ ਦੀ ਮਿੱਟੀ

ਫ਼ਿਰ ਅੱਜ ਲੰਬੂ ਤਾਣ ਕੇ ਸੌਂ ਗਏ ਫੁੱਲਾਂ ਵਰਗੇ ਜੁੱਸੇ
ਫ਼ਿਰ ਦਰਿਆ ਦੇ ਕੰਢੇ ਮਰ ਗਈ ਤੁਸੀ ਆਸ ਦੀ ਮਿੱਟੀ

ਗੱਲ ਹੁੰਦੀ ਤੇ ਡੱਕ ਲੈਂਦਾ ਮੈਂ ਚੁੱਪ ਦੇ ਸੰਗਲ ਪਾ ਕੇ
ਕੀ ਕਰਦਾ ਮੈਂ ਹੋਈ ਜੋ ਸੱਜਣੋ ਕੜਮੀ ਆਸ ਦੀ ਮਿੱਟੀ

ਵਿਛੜਨ ਵਾਲੇ ਆ ਜਾਣਾ ਏ ਜਿਸ ਸਨ ਆ ਕੇ ਰਲਸੀਂ
ਆ ਅਰਲੀ ਆਸ ਦੀ ਮਿੱਟੀ ਦੇ ਸੰਗ ਪਰਲੀ ਆਸ ਦੀ ਮਿੱਟੀ

ਆਉਡ ਜਾਣਾ ਸੀ ਭੋਰਾ ਭੋਰਾ ਹੋ ਕੇ ਮਿੱਟੀ ਜੱਸਾ
ਹੰਝੂਆਂ ਨਾਲ਼ ਤੁਰ ਵਿਕਾ ਦੇ ਕੇ ਠਕਿ ਆਸ ਦੀ ਮਿੱਟੀ

ਇਸ ਪਰਦੇਸੀ ਢੋਲੇ ਲਈ ਅੱਯੂਬ ਅੱਜ ਦਮ ਕਰਵਾ ਕੇ
ਮੈਂ ਬੂਹੇ ਦੀ ਸਰਦਲ ਉੱਤੇ ਬੰਨ੍ਹੀ ਆਸ ਦੀ ਮਿੱਟੀ