ਅੱਚਲ ਗਏ ਨੇਂ ਤੇਰੇ ਪਿਆਰ ਦੇ ਭੰਡੇ ਹੋਏ
ਅੱਚਲ ਗਏ ਨੇਂ ਤੇਰੇ ਪਿਆਰ ਦੇ ਭੰਡੇ ਹੋਏ
ਹਾਲ਼ੀ ਤੀਕ ਵੀ ਤੇਰੇ ਚਾਅ ਨਹੀਂ ਥਨਡੇ ਹੋਏ
ਮੇਰੇ ਘਰ ਦੀ ਕਿਹੜੀ ਸ਼ੈ ਦੀ ਲੋੜ ਏ ਤੈਨੂੰ
ਕੱਚੀਆਂ ਕੰਧਾਂ, ਮੈਂ ਯਾ ਦੁੱਖੜੇ ਹੰਢੇ ਹੋਏ
ਮੈਨੂੰ ਤੇਰੇ ਸ਼ਹਿਰ ਦੇ ਲੋਕੀ ਜੀਣ ਨਹੀਂ ਦਿੰਦੇ
ਇਹ ਗੱਲ ਸੁਣ ਕੇ ਤੇਰੇ ਲੂੰ ਨਹੀਂ ਕੰਢੇ ਹੋਏ
ਬੁੱਕਲ ਮਾਰ ਵਿਛੋੜੇ ਦੀ ਮੈਂ ਜਿਸ ਦਿਨ ਰੋਇਆ
ਅੱਖਾਂ ਬਲਸਨ ਜੇਕਰ ਅੱਥਰੂ ਠੰਢੇ ਹੋਏ