ਆਵਾਗੋਨ ਦੇ ਚਕਰੀਂ ਚੜ੍ਹਿਆ ਅਨ੍ਹੇਰਾ ਦਿਨ ਭਰ ਸੜਦਾ ਏ ਠੱਡੀ ਕੌਲੀ ਰਾਤ ਨਾਲ਼ ਭੈੜਾ ਫ਼ਿਰ ਆ ਲੜਦਾ ਏ ਆਪਣੇ ਕਾਲੇ ਕਰਮਾਂ ਹੱਥੋਂ ਇਸ ਨੇ ਮੁਕਤੀ ਪਾਣੀ ਨਈਂ ਉਜਾਲੇ ਦੇ ਵੱਡੇ ਪੁੱਤਰ ਸੂਰਜ ਚਿਤਾ ਬੱਛਾਨੀ ਨਈਂ ਅਨ੍ਹੇਰਾ ਜਦ ਤੱਕ ਸੜਦਾ ਰਹੇਗਾ ਜੱਗ ਦਾ ਬੇੜਾ ਤੁਰਦਾ ਰਹੇਗਾ