ਅਨ੍ਹੇਰਾ ਜਦ ਤੱਕ ਸੜਦਾ ਰਹੇਗਾ

ਆਵਾਗੋਨ ਦੇ ਚਕਰੀਂ ਚੜ੍ਹਿਆ
ਅਨ੍ਹੇਰਾ ਦਿਨ ਭਰ ਸੜਦਾ ਏ
ਠੱਡੀ ਕੌਲੀ ਰਾਤ ਨਾਲ਼
ਭੈੜਾ ਫ਼ਿਰ ਆ ਲੜਦਾ ਏ
ਆਪਣੇ ਕਾਲੇ ਕਰਮਾਂ ਹੱਥੋਂ
ਇਸ ਨੇ ਮੁਕਤੀ ਪਾਣੀ ਨਈਂ
ਉਜਾਲੇ ਦੇ ਵੱਡੇ ਪੁੱਤਰ
ਸੂਰਜ ਚਿਤਾ ਬੱਛਾਨੀ ਨਈਂ
ਅਨ੍ਹੇਰਾ ਜਦ ਤੱਕ ਸੜਦਾ ਰਹੇਗਾ
ਜੱਗ ਦਾ ਬੇੜਾ ਤੁਰਦਾ ਰਹੇਗਾ

ਹਵਾਲਾ: ਤੰਦ ਤੰਦ ਤੁਰ ਕਲਾ, ਆਜ਼ਮ ਸਮੂਰ; ਪੂਰਬ ਅਕਾਦਮੀ; ਸਫ਼ਾ 31 ( ਹਵਾਲਾ ਵੇਖੋ )