ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ

ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ
ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

Everyone begs for a long life no one wishes to die. A life of peace and comfort comes to that Gurmukh, within whom God dwells. Without the Naam, what good those who do not have the Blessed Vision, the Darshan of the Lord and Guru? In their dreams at night, people wander around as long as they sleep, just so, they are under the power of the snake Maya, as long as their heart are filled with ego and duality. Through the Guru's teachings, they come to understand and see that this world is just a dream. As thirst is quenched with water, and the baby is satisfied with mother's milk; and as the lotus does not exist without water, and as the fish dies without water -O Nanak, so does the Gurmukh live, receiving the Sublime Essence of the Lord, and singing the Glorious Praises of the Lord.

ਉਲਥਾ: S. S. Khalsa