ਆਖਣਿ ਜੋਰੁ ਚੁਪੈ ਨਹ ਜੋਰੁ

ਆਖਣਿ ਜੋਰੁ ਚੁਪੈ ਨਹ ਜੋਰੁ
ਜੋਰੁ ਨ ਮੰਗਣਿ ਦੇਣਿ ਨ ਜੋਰੁ
ਜੋਰੁ ਨ ਜੀਵਣਿ ਮਰਣਿ ਨਹ ਜੋਰੁ
ਜੋਰੁ ਨ ਰਾਜਿ ਮਾਲਿ ਮਨਿਸੋਰੁ
ਜੋਰੁ ਨ ਸੁਰਤੀ ਗਿਆਨਿ ਵੀਚਾਰਿ
ਜੋਰੁ ਨ ਜੁਗਤੀ ਛੁਟੈ ਸੰਸਾਰੁ
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ
ਨਾਨਕ ਉਤਮੁ ਨੀਚੁ ਨ ਕੋਇ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

No power to speak, no power to keep silent. No power to beg, no power to give. No power to live, no power to die. No power to rule, with wealth and occult mental powers. No power to gain intuitive understanding, spiritual wisdom and mediation. No power to find the way to escape from the world. He alone has the power in His Hands. He watches over all. O Nanak, no one is high or low.

ਉਲਥਾ: S. S. Khalsa