ਮੈਂ ਤੇ ਮੈਂ

ਮੈਂ ਇਨਸਾਨ
ਮੀਂਡੇ ਕਈ ਪਛਾਵੇਂ
ਹਿੱਕ ਪਿੱਛਾਵਾਂ
ਦੁਨੀਆ ਤੱਕੇ
ਹੋਰ ਪਛਾਵੇਂ ਮੈਂਡੇ ਅੰਦਰ ਸ਼ੌਕਣ
ਮੈਂਡੀ ਮਿੱਟੀ ਚੱਟਣ
ਮੈਂਡਿਆਂ ਨੀਹਾਂ ਪੁੱਟਣ

ਮੈਂ ਗੱਠਾਂ ਵਿਚ ਬੈਠਾ
ਦੁਨੀਆ ਕੋਲੋਂ ਡਰਨਾਂ
ਉਨ੍ਹਾਂ ਅਤੇ ਰੰਗ ਬਰੰਗੇ ਪਰਦੇ ਪਾਵਾਂ
ਲਾ ਲਾ ਕੇ ਖ਼ੁਸ਼ਬੂਆਂ
ਅਪਣਾ ਗੰਦ ਛੁਪਾਵਾਂ