ਕੱਜਲ ਵਾਂਗ ਸਜਾ ਲੈ ਮੈਨੂੰ

ਕੱਜਲ ਵਾਂਗ ਸਜਾ ਲੈ ਮੈਨੂੰ
ਅੱਖਾਂ ਵਿਚ ਵਸਾ ਲੈ ਮੈਨੂੰ

ਤੇਰਾ ਜਾਪ ਹਯਾਤੀ ਮੇਰੀ
ਦਿਲ ਦੇ ਤਖ਼ਤ ਬਿਠਾ ਲੈ ਮੈਨੂੰ

ਭਾਵੇਂ ਚੰਨ ਅਸਮਾਨਾਂ ਦਾ ਮੈਂ
ਅੱਖਾਂ ਨਾਲ਼ ਚੁਰਾ ਲੈ ਮੈਨੂੰ

ਜੇ ਕਰ ਤੇਰਾ ਜੀ ਕਰਦਾ ਏ
ਬੁਲ੍ਹੇ ਵਾਂਗ ਨਚਾ ਲੈ ਮੈਨੂੰ

ਆਪਣੇ ਪਿਆਰ ਦੇ ਨਾਵੇਂ ਲਾਕੇ
ਫਿਰ ਮਨਸੂਰ ਬਣਾ ਲੈ ਮੈਨੂੰ

ਤੇਰਾ ਹੋ ਕੇ ਹਰ ਨਾ ਜਾਵਾਂ
ਆ ਕੇ ਆਪ ਲੈ ਮੈਨੂੰੂ

ਨਾਲ਼ ਬਸ਼ਾਰਤ ਹਸਤੀ ਮੇਰੀ
ਗ਼ਮ ਤੋਂ ਆਪ ਲੈ ਮੈਨੂੰੰ

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 98 ( ਹਵਾਲਾ ਵੇਖੋ )