ਹਾਈਕੋ

ਚੇਨ ਦਾ ਕੱਚ ਹੋਵੇ
ਦੁਨੀਆ ਤੇ ਜੰਗ ਮੁੱਕ ਗਈ
ਤੁਸੀਂ ਆਖੋ ਸੱਚ ਹੋਵੀਏ
۔۔۔
ਮੋਢੇ ਅਟੇ ਸੁੱਟ ਪਰਨਾ
ਉੱਖਲੀ ਚ ਸਿਰ ਦੇ ਕੇ
ਪਿੱਛੋਂ ਧਮਕਾਂ ਤੋਂ ਕੀ ਡਰਨਾ
۔۔۔
ਸੋਨੇ ਦੀ ਵਿੰਗ ਮਾਹੀਆ
ਅਮਨ ਵੰਜਾ ਕੇ ਤੇ
ਕਾਹਨੂੰ ਕਰਨਾ ਐਂ ਜੰਗ ਮਾਹੀਆ
۔۔۔
ਚਾਵਲ ਪਏ ਸੁਕਦੇ
ਪੈਂਡੇ ਉਮਰਾਂ ਦੇ
ਵਰ੍ਹਿਆਂ ਵਿਚ ਨਹੀਂ ਮੁੱਕਦੇ
۔۔۔
ਸੋਨੇ ਦੀ ਨੱਥ ਮਾਹੀਆ
ਇੱਜ਼ਤ ਗ਼ਰੀਬਾਂ ਦੀ
ਵੱਡੀਆਂ ਦੇ ਹੱਥ ਮਾਹੀਆ
۔۔۔
ਮਿਸਰੀ ਰੁਲ਼ ਹੋ ਗਈ
ਰੂਸ ਦੇ ਵਿਖਰਣ ਤੇ
ਅਮਰੀਕਾ ਨੂੰ ਖੱਲ ਹੋ ਗਈ
۔۔۔
ਮਿੱਠੜੀ ਖੰਡ ਮਾਹੀਆ
ਮਤਲਬ ਨਿਕਲਣ ਤੇ
ਸਾਨੂੰ ਕਰ ਗਈਓਂ ਕੁੰਡ ਮਾਹੀਆ
۔۔۔
ਵਿਸਕੀ ਪੀ ਲਾਂਗੇ
ਤੇਰੇ ਬਾਝੋਂ ਵੇ ਮਾਹੀਆ
ਅਸੀਂ ਕਲੀਆਂ ਜੇਲਾਂ ਗੇ