ਕੀਤੀ ਮੈਂ ਤਕਸੀਰ ਵੀ ਕੋਈ ਨਹੀਂ

ਕੀਤੀ ਮੈਂ ਤਕਸੀਰ ਵੀ ਕੋਈ ਨਹੀਂ
ਕਰਨਾ ਕੀ ਤਦਬੀਰ ਵੀ ਕੋਈ ਨਹੀਂ

ਜਾ ਵੀ ਨਹੀਂ ਮੈਂ ਸਕਦੀ ਕਿਧਰੇ
ਪੈਰਾਂ ਵਿਚ ਜ਼ੰਜ਼ੀਰ ਵੀ ਕੋਈ ਨਹੀਂ

ਵਿੱਛੜੀਆਂ ਨੂੰ ਮੋੜ ਲਿਆਵੇ
ਹੌਕਿਆਂ ਵਿਚ ਤਾਸੀਰ ਵੀ ਕੋਈ ਨਹੀਂ

ਦੱਸਦਾ ਨਹੀਂ ਕੋਈ ਰਾਂਝਾ ਜੋਗੀ
ਮਾਨ ਮਿਤੀ ਅੱਜ ਹੀਰ ਵੀ ਕੋਈ ਨਹੀਂ

ਅੱਖਾਂ ਇੰਜ ਦੇ ਸੁਫ਼ਨੇ ਵੇਖੇ
ਜਿਨ੍ਹਾਂ ਦੀ ਤਾਬੀਰ ਵੀ ਕੋਈ ਨਹੀਂ

ਡੱਬੀ ਬੀੜੀ ਬੰਨੇ ਲਾਵੇ
ਲੱਭਦਾ ਪੀਰ ਫ਼ਕੀਰ ਵੀ ਕੋਈ ਨਹੀਂ

ਦਿਲ ਵੀ ਲਗਦਾ ਨਹੀਂ ਬੀਹ ਦਾ
ਇੰਜ ਐਡੀ ਦਿਲਗੀਰ ਵੀ ਕੋਈ ਨਹੀਂ