ਇੱਕ ਰਾਂਝਾ ਮੈਨੂੰ ਲੋੜੀਦਾ

ਬੁੱਲ੍ਹੇ ਸ਼ਾਹ

ਇੱਕ ਰਾਂਝਾ ਮੈਨੂੰ ਲੋੜੀਦਾ

ਕੰਨ ਫੈਕੋ ਨੂੰ ਅੱਗੇ ਦੀਆਂ ਲੱਗੀਆਂ, ਨਿਉਂ ਨਾ ਲੱਗੜਾ ਚੋਰੀ ਦਾ
ਆਪ ਛਿੜ ਜਾਂਦਾ ਨਾਲ਼ ਮੱਝੀਂ ਦੇ, ਸਾਨੂੰ ਕਿਉਂ ਬੇਲਿਓਂ ਹੋੜ੍ਹੀਦਾ
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀਦਾ
ਮਾਨ ਵਾਲਿਆਂ ਦੇ ਨੈਣ ਸਲੂਣੇ, ਸੂਹਾ ਡੂ ਪਟਾ ਗੋਰੀ ਦਾ
ਅਹਿਦ ਅਹਿਮਦ ਵਿਚ ਫ਼ਰਕ ਨਾ ਬੁਲ੍ਹਿਆ, ਇੱਕ ਰੱਤੀ ਭੇਤ ਮਰੋੜੀ ਦਾ

ਇੱਕ ਰਾਂਝਾ ਮੈਨੂੰ ਲੋੜੀਦਾ

Read this poem in Roman or شاہ مُکھی

ਬੁੱਲ੍ਹੇ ਸ਼ਾਹ ਦੀ ਹੋਰ ਕਵਿਤਾ