ਮੈਂ ਬੇ ਕੈਦ

ਮੈਂ ਬੇ ਕੈਦ ਆਂ, ਮੈਂ ਬੇ ਕੈਦ
ਨਾ ਰੋਗੀ ਨਾ ਵੈਦ
ਨਾ ਮੈਂ ਮੋਮਿਨ ਨਾ ਮੈਂ ਕਾਫ਼ਰ
ਨਾ ਸੈਦੀ ਨਾ ਸੈਦ
ਚੌਧੀਂ ਤਬਕੀਂ ਸੈਰ ਅਸਾਡਾ
ਕਿਤੇ ਨਾ ਹੋਈਏ ਕੈਦ
ਖ਼ਰਾਬਾਤ ਮੈਂ ਜਾਲ ਅਸਾਡੀ
ਨਾ ਸ਼ੋਭਾ ਨਾ ਕੈਦ
ਬੁਲ੍ਹੇ ਸ਼ਾਹ ਦੀ ਜ਼ਾਤ ਕੀ ਪੁਛਨਾਏਂ
ਨਾ ਪੈਦਾ ਨਾ ਪੈਦ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 336 ( ਹਵਾਲਾ ਵੇਖੋ )