ਮੈਂ ਬੇ ਕੈਦ ਆਂ, ਮੈਂ ਬੇ ਕੈਦ, ਨਾ ਰੋਗੀ ਨਾ ਵੇਦ ਨਾ ਮੈਂ ਮੋਮਿਨ ਨਾ ਮੈਂ ਕਾਫ਼ਰ, ਨਾ ਸੱਯਦ ਨਾ ਸੱਯਦ ਚੌਧੀਂ ਤਬਕੀਂ ਸੈਰ ਅਸਾਡਾ, ਕਿਤੇ ਨਾ ਹਵੀਏ ਕੈਦ ਖ਼ਰਾ ਬਾਤ ਮੈਂ ਜਾਲ਼ ਅਸਾਡੀ, ਨਾ ਸ਼ੋਭਾ ਨਾ ਐਬ ਬੁਲ੍ਹੇ ਸ਼ਾਹ ਦੀ ਜ਼ਾਤ ਕੀ ਪੁਛਨਈਂ, ਨਾ ਪੈਦਾ ਨਾ ਪੈਦ