ਹੱਸ ਹੱਸ ਦੂਹਰਾ ਹੋਇਆ ਸ਼ੀਸ਼ਾ

ਹੱਸ ਹੱਸ ਦੂਹਰਾ ਹੋਇਆ ਸ਼ੀਸ਼ਾ
ਜਿਸ ਦਿਨ ਮਹਿੰਗਾ ਹੋਇਆ ਸ਼ੀਸ਼ਾ

ਦਿਲ ਵਿਚ ਖੁੱਬਿਆ ਹੋਇਆ ਲਗਦਾ
ਪੈਰ ਚਿ ਖੁੱਬਿਆ ਹੋਇਆ ਸ਼ੀਸ਼ਾ

ਚੰਗਾ ਕਿਵੇਂ ਤਕ ਸਕਦਾ ਏ
ਦਿਲ ਦਾ ਮੈਲ਼ਾ ਹੋਇਆ ਸ਼ੀਸ਼ਾ

ਮੈਂ ਲੱਖ ਕੋਸ਼ਿਸ਼ ਕੀਤੀ ਹੋਵੇ
ਕਦੇ ਨਈਂ ਝੂਟਾ ਹੋਇਆ ਸ਼ੀਸ਼ਾ

ਕੰਧਾਂ ਦੇ ਨਾਲ਼ ਲਾ ਛੱਡਦਾ ਏ
ਕੰਧ ਨਾਲ਼ ਲੱਗਿਆ ਹੋਇਆ ਸ਼ੀਸ਼ਾ

ਜਿਸ ਦਿਨ ਦਾ ਤੂੰ ਤੱਕਿਆ ਏਸ ਨੂੰ
ਕਸਮੇਂ ਝੱਲਾ ਹੋਇਆ ਸ਼ੀਸ਼ਾ

ਬੰਦਿਆਂ ਨੂੰ ਵੀ ਸਮਝ ਨਈਂ ਆਈ
ਨਾ ਸ਼ਰਮਿੰਦਾ ਹੋਇਆ ਸ਼ੀਸ਼ਾ

ਮੇਰੇ ਸ਼ਿਅਰ ਦਾ ਪਹਿਲਾ ਮਤਲਬ
ਬੁਸ਼ਰਾ ਟੁੱਟਿਆ ਹੋਇਆ ਸ਼ੀਸ਼ਾ