ਹੀਰ

ਸਫ਼ਾ 11

101
ਮਰੇ ਧਰੂ ਹਾਏ ਸਿੱਟੇ ਵਿਚ ਨੇਂ ਦੇ, ਕੁੜੀਆਂ ਆਨ ਦਬਾਈਆਂ
ਰਿਣੀ ਪਹਿਰ ਹਿੱਕ ਸਲੇਟੀ , ਕਰ ਵੈਰਾਗ ਗੱਲ ਲਾਈਆਂ
ਖਾ ਭੀੜ ਆਈਆਂ ਵਿਚ ਪਤਨ , ਜਿਥੇ ਵੱਲੀਂ ਆਹੀਆਂ
ਆਖ ਦਮੋਦਰ ਕਹੀਂ ਸੋ ਖ਼ਬਰੇਂ , ਚੂਚਕ ਜੋਗ ਸੁਣਾਈਆਂ

102
ਜਿਉਂ ਜਿਉਂ ਸੁਣਦੇ , ਤਿਊਂ ਤਿਊਂ ਜੁਲਦੇ , ਕੀ ਕੁ ਆਖ ਵਿਚਾਰੇ
ਜਿਉਂ ਘਟ ਸਾਵਣ ਬੂੰਦ ਬਹਾਰਾਂ , ਤਿਊਂ ਆਏ ਲਸ਼ਕਰ ਭਾਰੇ
ਬੇਲੇ ਦੇ ਵਿਚ ਮਾਵਨ ਨਾਹੀਂ , ਵੱਡੇ ਬਹਾਦਰ ਸਾਰੇ
ਲੜਦੇ ਵੀਰ ਹੀਰ ਦੇ ਤਾਈਨ , ਜੀਤੀ ਅੰਬਰ ਦੇ ਤਾਰੇ

103
ਭੀਏ ਮੋਏ ! ਕਿਆ ਕੇਤੂ , ਅਸਾਂ ਖ਼ਬਰ ਨਾ ਕਾਈ
ਅਸਾਂ ਸੁਣਿਆ , ਸਨਬਲ ਆਏ , ਖ਼ਬਰ ਨਾ ਅਸਾਂ ਰਾਈ
ਗਏ ਕਿਧਰ ਤੋਂ ਦਸ ਅਸਾਂ ਨੂੰ "ਵੀਰਾਂ ਗੱਲ ਚਲਾਈ
ਦਸ ਸਹੀ ਸੱਚ , ਆਖ ਸਵੇਲੇ , ਚਲੀਏ ਕਿਹੜੀ ਜਾਈ

104
"ਸਨ ਵੀਰਾ ਖ਼ਾਣਾ! ਸੁਲਤਾਨਾ! ਕਿਸੇ ਤਸਾਨ ਨੂੰ ਕੂੜ ਸੁਣਾਇਆ
ਭੁੱਖੇ ਚਾਕ ਕਦ ਆਊਂ ਆਏ ,ਉਨ੍ਹਾਂ ਵੱਲੀਂ ਨੂੰ ਹੱਥ ਪਾਇਆ
ਕੁੜੀਆਂ ਕੱਢੇ ਚੁੱਕ ਕਿਵੇਂ ਹੀ , ਕੋਈ ਨਜ਼ਰ ਨਾ ਮੈਨੂੰ ਆਇਆ
ਕੱਤ ਨੂੰ ਆਖਾਂ ਤੁਸਾਂ ਸੁਣਾਈਂ , ਕੁਛ ਅਕਬਰ ਮੈਂ ਥੇ ਧਾਇਆ?"

105
ਸਭੇ ਪੁੱਛ ਸਿਆਲੀਂ ਆਏ , ਹੀਰ ਇਕੱਲੀ ਹੋਈ
ਲੁਡਣ ਦੇ ਮੂੰਹ ਲਾਲੀ ਆਈ , ਆ ਸਲਾਮ ਕੇਤੂ ਈ
ਭਲਾ ਥੀਆ ਜੋ ਕਟਕ ਚਲਾਇਆ, ਤਾਂ ਦਿਲ ਤਾਜ਼ੀ ਹੋਈ
ਸੂਤਕ ਲਾਹ , ਲੁਡਣ ਚੜ੍ਹ ਬੈਠਾ , ਦਿਲ ਤੋਂ ਦਗ਼ਾ ਗਿਓ ਈ

106
ਇਹ ਭੁਤ ਜੰਮੀ , ਅਤਭੁਤ ਮੰਗੀ , ਅਤਭੁਤ ਖੇਡੀ ਤਾਈਂ
ਅਤਭੁਤ ਬੀੜੀ , ਅਤਭੁਤ ਬੇਲਾ , ਜੰਮੀ ਪਲ਼ੀ ਉਥਾਈਂ
ਇਸੇ ਰੋਨਸੇ ਸਭ ਹਕੀਕਤ , ਦਮੋਦਰ ਆਖ ਸੁਣਾਈਂ
ਕਿੱਸਾ ਇਹ ਸੰਪੂਰਨ ਹੋਇਆ, ਹੁਣ ਰਾਂਝੇ ਤਾਈਂ ਜਮਾਈਂ

107
ਵੱਡੇ ਰਾਠ ਜ਼ਿਮੀਂ ਦੇ ਅਤੇ ਭੋਈਂ ਨਈਂ ਦੇ ਸਾਈਂ
ਮਾਜ਼ਮ ਨਾਮ , ਜ਼ਾਤ ਦਾ ਰਾਂਝਾ , ਢੱਕਣ ਸੁੱਤੇ ਪਾਹੀਂ
ਤਿਸ ਦੇ ਘਰ ਧੀਦੋ ਜੰਮਿਆ , ਰੌਸ਼ਨ ਰੂਪ ਤਦਾਹੀਂ
ਵਾਹ ਜੀਨੀਦੀ ਧੀਦੋ ਰਾਂਝਾ , ਸੇ ਮਾਂਵਾਂ ਜੱਗ ਵਿਚ ਨਾਹੀਂ

108
ਘਰ ਮਾਜ਼ਮ ਦੇ ਧੀਦੋ ਜੰਮਿਆ , ਹੋਈ ਜੱਗ ਵਧਾਈ
ਘਰ ਦਾ ਦੀਆ ਨੇ ਮਾਜ਼ਮ ਰੱਖੇ ਮ ਅਜ਼ਮਤ ਕੀ ਰੌਸ਼ਨਾਈ
ਦੋ ਵਰ੍ਹਿਆਂ ਦਾ ਧੀਦੋ ਹੋਇਆ, ਢਕ ਰਹੀ ਕੁੜਮਾਈ
ਚੁੰਨ੍ਹਾ ਵਰ੍ਹਿਆਂ ਦਾ ਧੀਦੋ ਹੋਇਆ ਤਾਂ ਸੂਰਜ ਝਾਤ ਵਿਖਾਈ

109
ਜੇ ਛੇਆਂ ਵਰ੍ਹਿਆਂ ਦਾ ਧੀਦੋ ਹੋਇਆ ਤਾਂ ਸਭ ਕੋਈ ਵੇਖਣ ਆਵੇ
ਸੂਰਤ ਸ਼ਕਲ ਵਾਹ ਤੁਸਾਡੀ , ਤੇਰੇ ਬਖ਼ਤਾਂ ਨਾਲ਼ ਨਾ ਦਾਵੇ
ਜੋ ਵੇਖੇ , ਵੱਸ ਥੀਵੇ ਸਵਾਐ , ਫਾਥਾ ਟੁਰਨ ਨਾ ਪਾਵੇ
ਆਖ ਦਮੋਦਰ ਤੇਜ ਰਾਂਝੇ ਦਾ , ਭਰਾਵਾਂ ਮੂਲ ਨਾ ਭਾਵੇ

110
ਜੇ ਛੇਆਂ ਵਰ੍ਹਿਆਂ ਦਾ ਪੂਰਾ ਹੋਇਆ , ਤਾਂ ਮੋਈ ਰਾਂਝੇ ਦੀ ਅੰਮਾਂ
ਵੀਰ ਖ਼ੁਸ਼ੀ ਹੋਏ ਸਿਰ ਤਾਈਂ , ਖ਼ਾਤਿਰ ਜ਼ਰਾ ਨਾ ਜਮਾਂ (ਜਮ੍ਹਾਂ)
ਮਤਾ ਕਰਨ ਭਰਾ ਰਾਂਝੇ ਦੇ , ਇਸ ਮਾਰ ਲੜ੍ਹਈਏ ਲੰਮਾਂ
ਆਖ ਦਮੋਦਰ ਮਰੇ ਤਾਂ ਚੰਗਾ , ਤਾਂ ਖ਼ਾਤਿਰ ਹੋਵੇ ਜਮਾਂ (ਜਮ੍ਹਾਂ)