ਹੀਰ

ਸਫ਼ਾ 13

121
ਕਮੀਆਂ ਨੂੰ ਜੋ ਵਿਦਿਆ ਕੀਤਾ , ਓਥੋਂ ਟੁਰੇ ਸਿਧਾਏ
ਆ ਹਜ਼ਾਰੇ ਦਾਖ਼ਲ ਹੋਏ , ਤਾਂ ਮਾਜ਼ਮ ਨਜ਼ਰੀ ਆਏ
ਬਹੁਤ ਰਾਜ਼ੀ ਸਨ ਹੋਇਆ ਮਾਜ਼ਮ , ਟਮਕ ਢੋਲ ਧਰਾਏ
ਬਹੁਤ ਜਮੀਅਤ ਲਸ਼ਕਰ ਸੇਤੀ , ਕੋਠੇ ਸਹਿਜ ਲੁਟਾਏ

122
ਤਾਂ ਮੰਦਾ ਲੱਗਾ ਤਾਹਿਰ , ਜ਼ਾਹਰ , ਧੀਦੋ ਕਿਵੇਂ ਮਰਿਆਆਂ
ਮਾਜ਼ਮ ਮੋਇਆ , ਗਈ ਸਿਕਦਾਰੀ , ਜੇ ਇਸ ਜੀਵਨ ਦੇਹਾਂ
ਜਿਉਂ ਜਾਣੂ , ਤਿਊਂ ਰਾਣੀ ਦੁਨੀਆਆਂ , ਉਸ ਨੂੰ ਸੱਟ ਕਿਰਿਆਆਂ
ਮਾਰੇ ਬਿਨਾਂ ਗਈ ਸਿਕਦਾਰੀ , ਜੇ ਇਸ ਜੀਵਨ ਦੇਹਾਂ

123
ਜੇ ਚੜ੍ਹੇ ਧੀਦੋ ਘੋੜੇ ਅਤੇ , ਪੰਖੀ ਨਾ ਠਹਿਰ ਐਨ
ਮਿਹਰ ਪਰਿੰਦੇ , ਮੁਨੀ , ਸਹੇੜ, ਪੈਰ ਨਾ ਮੂਲੇ ਚਾਐਨ
ਨਰ ਨਾਰੀ ਜੇ ਕੋਈ ਵੇਖੇ , ਪਲ ਨਾ ਪਲਕਾਂ ਲਾਈਨ
ਆਖ ਦਮੋਦਰ ਰਾਠ ਜ਼ਿਮੀਂ ਦੇ ਧੀਦੋ ਵੇਖਣ ਆਯਨ

124
ਮਾਜ਼ਮ ਮਨ ਵਿਚ ਮਸਲਤ ਕੀਤੀ , ਧੀਦੋ ਜੋਗ ਦਵਾ ਹੈਂ
ਵੱਡਾ ਰਾਠ ਕੇਤੂ ਸੇ ਸਿੱਕਾ , ਉਸ ਦੀ ਝੋਲ਼ੀ ਪਾਈਂ
ਮੈਂ ਹਾਂ ਜ਼ਈਫ਼ ਕਬਰ ਕਿਨਾਰੇ,ਉਸ ਨੂੰ ਬਹੁਤ ਬਲਾਏਂ
ਘਰ ਵਿਚ ਵੀਰ, ਚਿਣਗ ਹੈ, ਚੋਲੇ , ਇਹ ਢਿੱਲ ਬਣਦੀ ਨਾਹੀਂ

125
ਕਿਆ ਤਰੱਦਦ ਮਾਜ਼ਮ ਯਾਰੋ, ਇਹੋ ਉੱਦਮ ਕੀਤਾ
ਇਸੇ ਵਿਵਾਹ ਦੇ ਕਾਰਨ ਮਾਜ਼ਮ ਚਾਏ ਭੁਲੇਰੀਆਂ ਰੱਤੀਆਂ
ਇਹ ਸਬੱਬ ਬਣੇ ਜੇ ਕੋਈ , ਪਿੱਛੋਂ ਕਹੀਂ ਕੀ ਲੀਤਾ
ਆਖ ਦਮੋਦਰ ਫ਼ਿਕਰ ਕਾਜ ਦੇ, ਖ਼ਾਨ ਫਿਰੇ ਚੁੱਪ ਕੀਤਾ

126
ਮਤਾ ਡੂਮ ਮਾਜ਼ਮ , ਸੱਦ ਭਾਈ , ਲੱਖ ਵੜਾਇਚਾਂ ਤਾਈਂ
ਗੰਢੀ ਪਾ ਭੇਜ ਤੋਂ ਪਹਿਲਾਂ , ਇਹ ਢਿੱਲ ਬਣਦੀ ਨਾਹੀਂ
ਜਿਉਂਦਿਆਂ ਸੁੱਖ ਵੇਖਾਂ ਅੱਖੀਂ , ਧੀਦੋ ਨੂੰ ਪਰ ਨਾਈਂ
ਜੁਲਿਆ ਬਾਹਮਣ ਨਾਲ਼ ਡੂ ਮਿਟਾ , ਆਖ ਦਮੋਦਰ ਤਾਈਂ

127
ਪੜ੍ਹ ਕਰ ਖ਼ਤ ਦਿਲਾਸਾ ਕੀਤਾ, ਸਭ ਸਾਮਾਨ ਕਰੇਂਦਾ
ਕਰੋ ਤਹੱਮੁਲ ਰਾਤ ਰਹੋ ਤੁਰੇ , ਗੰਢੀ ਪਾ ਚੀਂਦਾ
ਗੰਢੀ ਦੇ ਆਪਣੇ ਕਿਮੇਂ , ਨਾਲ਼ ਉਨ੍ਹਾਂ ਦੇ ਦਿੰਦਾ
ਆਖ ਦਮੋਦਰ ਦਸਭ ਸਾਮਾਨ ਕਰ, ਟਮਕ ਢੋਲ ਧਰੇਂਦਾ

128
ਤਾਂ ਸੁਣ ਸਭਨਾਂ ਲੋਕਾਂ , ਇਹੋ ਮਾਜ਼ਮ ਕਾਜ ਰਚਾਇਆ
ਧੀਦੋ ਦੇ ਪਰਨਾਉਣ ਵਾਸਤੇ , ਵੱਡਾ ਦਸਤਾਰ ਕਰਾਇਆ
ਬਹੁਤ ਖ਼ੁਸ਼ੀ ਸਨ ਕਰ ਸਭ ਹੋਏ ਹਭੇ ਦੇ ਮਨ ਭਾਈਆ
ਆਖ ਦਮੋਦਰ ਮਾਜ਼ਮ ਤੱਕੋ, ਵੱਡਾ ਵਿਆਹ ਰਚਾਇਆ

129
ਤਾਂ ਕਰਨ ਪਸੰਦ ਬੈਠ ਸਭ ਸਾਉ ਕੀਕਣ ਕੀਜੇ ਭਾਈ
ਦੇਵੋ ਕਾਜ ਨਾ ਕਰੋ ਤਹੱਮੁਲ , ਢਿੱਲ ਨਾ ਬਣਦੀ ਕਾਈ
ਕਰੇ ਸਾਮਾਨ ਵੜਾਇਚ ਜਵਾਨੋਂ , ਵੱਡੀ ਬਾਜ਼ੀ ਹੋਈ
ਆਖ ਦਮੋਦਰ ਕਾਜ ਗਣਾਇਆ , ਆਈ ਸਭ ਲੋਕਾਈ

130
ਗੰਢੀ ਭੇਜ ਕਰੇਂਦਾ ਸ਼ਾਦੀ , ਦੱਸੇ ਸੁੱਕੀਆਂ ਭਾਈਂ
ਘਿਓ , ਗੁੜ ਖੰਡ , ਮੈਦੇ ਤੇ ਦਾਣੇ , ਕੁਛ ਸਿੱਧ ਪੈਂਦੀ ਨਾਹੀਂ
"ਜਿੱਡਾ ਸਿਰ ਤੈਡੀ ਸਿਰ ਪੇੜਾ", ਤੇਹਾ ਸਾਮਾਨ ਉਨ੍ਹਾਂ ਹੈਂ
ਆਖ ਦਮੋਦਰ ਸੋਲਾਂ ਗੰਢੀਂ , ਗਈਆਂ ਰਾਂਝਿਆਂ ਤਾਈਂ