ਹੀਰ

ਸਫ਼ਾ 16

151
ਘਰ ਘਰ ਗਿਲਾ ਤਾਹਿਰ ਜ਼ਾਹਰ ਦਾ , ਲੋਕਾਂ ਨੱਪ ਉਠਾਇਆ
ਕੱਲ੍ਹ ਪਿਓ ਮੋਇਆ , ਡਿਠੋ ਨੇਂ ਯਾਰੋ , ਅੱਜ ਮਾਰਨ ਮਤਾ ਪਕਾਇਆ
ਘਰ ਘਰ ਸਭਾ ਇਹੋ ਆਖੇ "ਤਾਹਿਰ ਕਾਜ ਰਹਾਇਆ"
ਆਖ ਦਮੋਦਰ ਲੋਕਾਚਾਰੀ , ਧੀਦੋ ਭੀ ਸੁਨਿ ਪਾਇਆ

152
ਤਾਂ ਚੱਠ ਚੱਠ ਚੱਲ ਹਜ਼ਾਰੇ ਉੱਠੀ , ਧੀਦੋ ਸਹੀ ਮਰੀਨਦਾ
ਮਿਲ ਮਿਲ ਵੀਰ ਕਰੇਂਦੇ ਮਸਲਤ , ਇਹੋ ਮਤਾ ਪਕੀਨਦਾ
ਸੰਨ ਸਨ ਮਾਰਨ ਸੁਣਦੀ ਮਸਲਤ , ਧੀਦੋ ਪੀਲ਼ਾ ਥੇਂਦਾ
ਨਸੀਏ , ਜਿੰਦ ਘਣ ਕਰ ਯਾਰੋ , ਨਹੀਂ ਅਜਾਈਂ ਥੇਂਦਾ

153
ਤਾਂ ਕਰ ਵਿਦਾ ਭਰਾਵਾਂ ਨਾਲੋਂ , ਰਾਂਝਾ ਘਰੋਂ ਸਿਧਾਇਆ
ਖੂੰਡੀ ਤੇ ਹੱਥ ਵੰਝਲੀ ਕੀਤੀ ਚੱਲਣ ਤੇ ਚਿੱਤ ਚਾਇਆ
ਚੀਰਾ ਲਾਲ਼ ਤੇ ਅਤੇ ਅੰਬਰੀ ਹਿੰਝ ਨੀਲਾ ਖੇਸ ਬੰਨ੍ਹਾਇਆ
ਨੱਕ ਬਲਾਕ ਤੇ ਕੁਨੀਨ ਲੁੜ੍ਹਕੇ , ਚੁਣੀਆਂ ਰੰਜਨ ਲਾਇਆ

154
ਅੱਧੀ ਰਾਤ ਉਠ ਚਲਿਆ ਧੀਦੋ , ਪੱਲੇ ਖ਼ਰਚ ਨਾ ਪਾਇਆ
ਤੋਰਾ ਜਿੰਦ ਦਾ ਅੰਦਰ ਧੀਦੋ , ਰਹੇ ਨਾ ਮੂਲ ਰਹਾਇਆ
ਰਾਤ ਦਿਨ੍ਹਾਂ ਇਥ ਚਲੇ ਧੀਦੋ ਧਰਤੀ ਪੈਰ ਨਾ ਪਾਇਆ
ਖੰਡੀ ਤੇ ਹੱਥ ਵੰਝਲੀ ਕੀਤੀ , ਰਾਤ ਮਸੀਤੀਂ ਆਇਆ

155
ਰਾਤ ਰਹਿਣ ਨੂੰ ਧੀਦੋ ਕੀਤਾ, ਵਿਚ ਮਸੀਤੀ ਭਾਈ
ਕੁੜੀਆਂ ਪਾਣੀ ਭਰਨ ਨੂੰ ਗਈਆਂ , ਕਰਤੇ ਬਾਜ਼ੀ ਪਾਈ
ਵੇਖ ਵਿਕਾਨੀ ਧੀਦੋ ਤਾਈਂ , ਸਰਦਾਰੇ ਦੀ ਜਾਈ
ਆਖ ਦਮੋਦਰ ੰਤੇ ਵੇਲੇ , ਜਮਾਤ ਜੱਟਾਂ ਦੀ ਆਈ

156
ਧੀਦੋ ਦਾ ਮੂੰਹ ਪੀਲ਼ਾ ਹੋਇਆ, ਆਏ ਚੱਲ ਅਦਾਈਂ
ਭ਼ਛ ਬੈਠੇ ਮਤੇ ਮੈਂ ਧੁਰ, ਆਏ ਮਾਰਨ ਤਾਈਂ
ਮਿਲ ਬੈਠੇ ਸਭ ਵਿਚ ਮਸੀਤੀ, ਪੁੱਛਣ ਧੀਦੋ ਸਾਈਂ
ਆਖ ਦਮੋਦਰ "ਕਦੇ ਜੁਲਿਆ ਐਨ ?"ਦਿਓ ਜਵਾਬ ਅਸਾਹੀਂ

157
"ਕਿਸਮਤ ਦਾਣਾ ਪਾਣੀ ਚਾਤਾ! ਹੁਕਮੀ ਪੀਲ ਚਲਾਇਆ
ਮਾਜ਼ਮ ਮੋਇਆ, ਮਹਾਬਾ ਚੁੱਕਾ , ਵੀਰਾਂ ਮਤਾ ਪਕਾਇਆ
ਜਿੰਦੂ ਦੇ ਭੂ ਰਾਹੀ ਹੋਇਆ, ਧੀਦੋ ਆਖ ਸੁਣਾਇਆ
ਆਖ ਦਮੋਦਰ ਵੱਸ ਮੈਂਡੇ ਨਾਹੀਂ , ਕਿਸਮਤ ਨੱਪ ਚਲਾਇਆ

158
ਵੇਖ ਵਿਕਾਨੀ ਛੋਹਰ ਲੋਕਾ, ਆਈ ਸਿਵਲ ਕਰੇਂਦੀ
" ਘਣ ਘੜਾ ਸਿਰਾ ਉੱਤੋਂ ਮਾਏ , ਨਹੀਂ ਤਾਣ ਭੋਈਂ ਮਰੀਂਦੀ
ਵਿਚ ਮਸੀਤੀ ਚੰਨ ਫੱਤੂ ਈ , ਮੈਂ ਵਰ ਨੀਹੇ ਦਿੰਦੀ?
ਹੱਸ ਰਸ ਸਿਰ ਰੱਖ ਅਸਾਡੇ , ਨਹੀਂ ਆਪੇ ਨਿਕਲ ਵੀਨਦੀ"

159
ਘਣ ਚਪੇੜ ਮੂੰਹ ਅਤੇ ਮਾਉ, ਲੈ ਧੀਵ ਨੂੰ ਲਾਈ
"ਕਿੰਜ ਕੁਆਰੀ ਮੂੰਹ ਨਾ ਬੋਲੇ , ਤੁਧ ਕਿਉਂ ਲਿਜਾ ਲਾਹੀ
ਹੁਣੇ ਦੇਰ ਸਣੇ ਈ ਧੀਏ , ਦਾਖ਼ਲ ਕਰੀ ਸਜ਼ਾ ਈ
ਵਿੱਤ ਨਾ ਬੋਲੀਂ ਪੇਟੋਂ ਜਾਈ , ਅੰਮਾਂ ਇਹ ਨਾ ਭਾਈ "

160
"ਹਿੱਕ ਸੁਣੀਂਦੀ , ਲੱਖ ਸੁਣੇਸੀ ਮਾਝੇ ਮੈਂ ਮੂੰਹ ਤੋਂ ਪਲੋ ਲਾਹਿਆ
ਮੈਂ ਤਾਂ ਮਿਲ ਬਗ਼ੈਰ ਵਿਕਾਨੀ, ਤਾਂ ਮੈਂ ਕੂਕ ਸੁਣਾਇਆ
ਜਿਉਂ ਜਾਨੈਂ ਤਿਊਂ ਦੇ ਅਸਾਨੂੰ , ਬਖ਼ਤੇ ਮੈਂ ਹੱਥ ਆਇਆ
ਨਹੀਂ ਤਾਂ ਆਪੇ ਵੀਨਦੀ ਆ ਹੂੰ , ਸ਼ਰਮ ਅਸਾਂ ਸਭ ਲਾਹਿਆ "