ਹੀਰ

ਸਫ਼ਾ 18

171
ਜੀ ਦੇ ਭੈ ਚਲਿਆ ਉਠ ਧੀਦੋ , ਵੇਂਦਾ ਹੈ ਚੁੱਪ ਕੀਤੀ
ਜਿਹੇ ਆਏ ਤੇਹੇ ਚਲੇ , ਇਹ ਗੱਲ ਅਸਾਂ ਜੋ ਕੀਤੀ
ਟੱਕਰ ਨਾ ਮੰਗੇ , ਵਜ਼ੀਫ਼ੇ ਨਾ ਚਖੇ , ਲੱਸੀ ਪਾ ਨਾ ਪੀਤੀ
ਆਪਣਾ ਝੱਗਾ ਸਮ੍ਹਾਂ ਮੁੱਛਾਨੀ, ਪਿਆ ਹਈ ਮਸੀਤੀ
ਦੇ ਦੁਆ ਮਿੱਤਰ ਮਿਲਣ ਅਸਾਨੂੰ , ਅਸੀਂ ਚਲੇ ਜਿਹਨਾਂ ਦੀ ਨੀਤੀ

172
ਰਾਹ ਛੋੜ ਔਝੜ ਨੂੰ ਥੀਆ , ਮੱਤ ਕੋਈ ਪਿੱਛੋਂ ਆਵੇ
ਭੁੱਖ ਤਿਹਾਇਆ , ਨਾ ਰਹੇ ਰਹਾਇਆ , ਭੁੱਖਾ ਰੋਂਦਾ ਜਾਵੇ
ਕਧੀ ਅਤੇ ਥੇਹ ਦਸੀਂਦੀ , ਦੂਰੋਂ ਨਜ਼ਰੀ ਆਵੇ
ਆਖ ਦਮੋਦਰ ਵੇਖੇ ਧੀਦੋ ਰਿਹਾਂ , ਜੇ ਡਾਢੇ ਭਾਵੇ

173
ਵੜਿਆ ਦਸਤੀ, ਤਮਾ ਪੇਟ ਦੇ, ਕੁਛ ਟੁਕੜਾ ਮੂੰਹ ਪਾਈਂ
ਵੇਖ ਸਵਾਣੀ ਸਵਾਲ ਕੇਤੂ ਸੂ , ਜੇ ਹਿੱਕ ਫੋਹੜੀ ਦਿਓ ਆਈਂ
ਉੱਤੋਂ ਢੱਠਾ , ਜ਼ਿਮੀਂ ਪਛਾੜਿਆ , ਮੈਂਡਾ ਕਥਾਉਂ ਨਾਹੀਂ
ਕਿਤੇ ਤੇ ਦਰਵੇਸ਼ ਨਿਮਾਣੇ , ਇੱਜ਼ਤ ਲਹਿੰਦੇ ਨਾਹੀਂ

174
" ਤੂੰ ਬਹੁ ਮੈਂਡਿਆਂ ਅੱਖੀਂ ਅਤੇ , ਚੋਖਨੀਏ ਮੈਂ ਵਨਜਾਈਂ
ਬਖ਼ਤਾਂ ਬਾਝੋਂ ਲਹਾਂ ਨਾ ਨਾਠੀ , ਥੀਆ ਕਰਮ ਅਸਾਹੀਂ
ਰਤਾ ਪਲੰਘ , ਸਫ਼ੀਫ਼ ਨਿਹਾਲੀ , ਦਿਉਂ ਘੱਤ ਵਿਛਾਈ"
ਚਿੱਤ ਸਵਾਣੀ ਇਹ ਕੀਤਾ , ਮੈਦਾ ਕੱਢ ਪਕਾਈਂ

175
ਲੱਗੀ ਆਨ ਸਵਾਣੀ ਯਾਰੋ , ਖਵਾਉਣ ਰਾਂਝੇ ਤਾਈਂ
ਆਇਆ ਖ਼ਾਨ ਸੋਖਸਮਮ ਘਰੇ ਦਾ, ਬੋਲੇ ਵੇਖਦਿਆਂ ਹੀ
"ਬਖ਼ਤਾਂ ਬਾਝੋਂ ਲਹਾਂ ਨਾ ਨਾਠੀ , ਥੀਆ ਕਰਮ ਅਸਾਹੀਂ "
ਚੇਤਾ ਕਰੇ ਸਵਾਣੀ ਇਹੋ, ਮੈਦਾ ਕੱਢ ਪਕਾਈਂ

176
ਵਸਤ ਪੋਸ਼ੀ ਮਿਲ ਦੋਹਾਂ ਕੀਤੀ , ਧੀਦੋ ਬਹੁੰ ਸੁੱਖ ਪਾਇਆ
ਮੱਖਣ ਮੈਦਾ ਤੇ ਦੁੱਧ ਮਾਝਾ , ਬੈਠ ਪਲੰਘ ਤੇ ਖਾਇਆ
ਭਲੀ ਤਰ੍ਹਾਂ ਸਿਓਂ ਖ਼ਿਦਮਤ ਕੀਤੀ ਦੂਰ ਪੀਤਾ ਰੱਜ ਅਘਾਇਆ
ਆਖ ਦਮੋਦਰ ਖ਼ਿਦਮਤ ਕਰ ਕਰ , ਰੁੱਤੇ ਪਲੰਘ ਸਵਾਇਆ

177
ਭਲਾ ਸਹਿਜ ਸਿਓਂ ਸਮ ਕਰ ਉਠਿਆ , ਸਾਊਆਂ ਸੁਖ਼ਨ ਪਛਾਿਆ
"ਕੀ ਹੈ ਜ਼ਾਤ ? ਕੌਣ ਕੱਲ੍ਹ ਵਿਚੋਂ ? ਪਿਓ ਕਿਹੜਾ ਜਿਸ ਜਾਇਆ
ਬਾਝੋਂ ਕਜ਼ੀਏ ਵਤਨ ਨਾ ਤਜਿਆ , ਖ਼ਾਲੀ ਭਲੀਰੇ ਆਇਆ
ਗੱਲ ਹਕੀਕਤ , ਆਖ ਅਸਾਨੂੰ , ਤੇਥੋਂ ਸੁਖ਼ਨ ਪਛਾਿਆ"

178
"ਜੇ ਕੋਈ ਅੱਗਾ ਪਿੱਛਾ ਹੋ ਦਮ , ਤਾਂ ਤੈਨੂੰ ਆਖ ਸੁਣਾਈਂ
ਨਾ ਕੋਈ ਲੋਹ ਨਾ ਤਕੀਆ ਮੈਂਡਾ , ਕੋਈ ਕਥਾਉਂ ਨਾਹੀਂ
ਉੱਤੋਂ ਢੱਠਾ ਜ਼ਿਮੀਂ ਪਛਾੜਿਆ, ਮੈਂਡਾ ਕੋਈ ਨਾ ਸਾਈਂ
ਕਿਹੜਾ ਮਾਂ ਪਿਓ ਆਖਾਂ ਤੈਨੂੰ , ਨਾ ਡਿਠੇ ਸੁਣੇ ਕਿਥਾਈਂ "

179
"ਜੇ ਤੂੰ ਰੁੱਸ ਘਰਾਂ ਤੇ ਆਇਆ, ਤਾਂ ਤੂੰ ਕਿਹੋ ਮੈਂ ਤਾਈਂ
ਦੇਵਾਂ ਅੱਠ ਤੇ ਘੋੜੀ ਖ਼ੱਚਰ, ਦੇਵਾਂ ਮੱਝੀਂਗਾ ਐਂ
ਦੇਵਾਂ ਖੂਹ ਸਿਲਾਬੇ ਬਣੇ , ਦੇਵਾਂ ਕੁੱਤੀ ਦੁੱਲਾ ਹੀ
ਜੇ ਹੋਵਮ ਕਾਈ ਭੈਣ ਭਤੀਜੀ , ਤਾਂ ਅੱਜ ਦੁਆ ਬਨ੍ਹਾਈ"

180
ਤਾਂ ਹੱਸ ਸੁਖ਼ਨ ਅਲਾਇਆ ਧੀਦੋ " ਹਿੰਮਤ ਭਲੀ ਵਧਾਈ
ਰਹਿਮਤ ਤੈਨੂੰ , ਆਦਰ ਦਿੱਤੂ , ਅਸਾਂ ਲੋਹ ਨਾ ਕਾਈ
ਦਿਲੋਂ ਬਜਾ ਨੂੰ ਭਲੀ ਕੇਤੂ ਈ , ਰਹਿਮਤ ਤੈਨੂੰ ਭਾਈ
ਜ਼ਿਆਰਤ ਕਰ ਆਵਾਂ ਪੈਰਾਂ ਦੀ , ਰਹੱਸਾਂ ਉੱਤੇ ਜਾਈ "