ਹੀਰ

ਸਫ਼ਾ 29

281
ਜਾਂ ਜਾਂ ਕਿੰਜ ਕੰਵਾਰੀ ਹੈਸੀ ਗੱਡੀਆਂ ਤਾਂ ਤਾਣ ਤਾਈਂ
ਜਾਂ ਸ਼ੋਹ ਮਿਲੇ ਤਾਂ ਲਾਦਾਂ ਘਣੇ , ਫਿਰ ਚਿੱਤ ਆ ਦੱਸ ਨਾਹੀਂ
ਅਸਾਂ ਤਾਂ ਕਾਮਲ ਮੁਰਸ਼ਦ ਪਾਇਆ, ਕੁੱਝ ਲੋੜੀਂਦਾ ਨਾਹੀਂ
ਬੀੜੀ ਪੀਂਘਾਂ ਤੁਸਾਂ ਮੁਬਾਰਕ , ਅਸਾਂ ਸੌਣ ਰਾਂਝਣ ਸਾਈਂ

282
ਤਾਂ ਸਈਆਂ ਸੁਣ ਕੇ ਚੁੱਪ ਕੀਤੀ , ਜਾਂ ਉਸ ਇਉਂ ਸੁਣਾਇਆ
ਹੋਈਆਂ ਸਭ ਹੈਰਾਨ ਸਹੇਲੀਆਂ , ਸਾਫ਼ ਜਵਾਬ ਵਜਾਇਆ
ਇਕ ਰਹੇ ਰੋਈਂ ਵਿਚ ਕੀਕਣ , ਮਿੱਥੇ ਇਸ਼ਕ ਜਨਾਇਆ
ਆਖ ਦਮੋਦਰ ਕੀਕਣ ਹੋਸੀ , ਅਚਰਜ ਖੇਲ ਰਚਾਇਆ

283
ਤਾਂ ਚੌ ਚੌ ਚੱਲ ਪਈ ਵਿਚ ਆਲਮ , ਝੰਗ ਸਿਆਲੇ ਆਈ
ਚਰਚਾ ਚੱਲ ਪਈ ਸਭ ਥਾਏਂ ,ਗਈ ਚੂਚਕ ਦੀ ਜਾਈ
ਥੀਆ ਕਹਿਰ ਨਾ ਕਹਿਰਾਂ ਜਿਹਾ , ਚਾਕੇ ਸੌਂ ਅਸ਼ਨਾਈ
ਆਖ ਦਮੋਦਰ ਚੋਚੋ ਚਲੀ, ਚੂਚਕ ਖ਼ਬਰ ਨਾ ਪਾਈ

284
ਪਿੰਡ ਚੌਰਾਸੀ ਸਭ ਚੂਚਕ ਦੇ , ਹੋਰਨਾ ਗੱਲ ਕਰੇਂਦੇ
ਗਲੀਆਂ ਕੱਖ ਤਾਈਂ ਸਭ ਪੰਖੀ, ਖੁੱਲੇ ਉਗਾਹੀ ਦਿੰਦੇ
ਧੀ ਚੂਚਕ ਦੀ ਵਿਗੜੀ ਲੋਕਾ, ਗਲਾ ਲੋਕ ਕਰੇਂਦੇ
ਆਖ ਦਮੋਦਰ ਸਭ ਕੋਈ ਆਖੇ , ਕਿਉਂ ਨਹੀਂ ਘੱਟ ਮਰੀਂਦੇ

285
ਜਾਂ ਦਵੀਨਹਾ ਦੋ ਤੀਰ ਗੁਜ਼ਰ ਗਿਆਨੀ , ਗੁੱਝੀ ਗੱਲ ਨਾ ਕਾਈ
ਹੋਇਆ ਗ਼ੋਗ਼ਾ ਆਲਮ ਸਾਰੇ "ਗਈ ਚੂਚਕ ਦੀ ਜਾਈ"
ਕੱਸਿਆ ਕੱਲ੍ਹ ਨਾ ਡਰੇ ਆਖਣ ਤੋਂ , ਸਭ ਬੇ ਅਦਬ ਥੀਆ ਈ
ਆਖ ਦਮੋਦਰ ਅਜੇ ਅੱਤ ਵੇਲੇ , ਘਰ ਚੂਚਕ ਨਹੀਂ ਆਈ

286
ਖ਼ਾਨ ਹਿੱਕ ਫ਼ਨ ਵੱਡੇ ਵੇਲੇ , ਬੰਨ੍ਹ ਖੱਟਾਉਣ ਆਇਆ
ਕਸਬਾ ਸਭ ਸਦਾਇਆ ਚੂਚਕ , ਕੰਮ ਸਭੁ ਹੀ ਲਾਇਆ
ਕੰਮ ਕਰੇਂਦੇ ਸਭੁ ਕਿਮੇਂ , ਕਿਸੇ ਨਾ ਮੂੰਹੋਂ ਅਲਾਇਆ
ਆਖ ਦਮੋਦਰ ਪਰਵਾ ਅਜੇ ਸਾਈਂ ,ਚੂਚਕ ਦਾ ਨਹੀਂ ਲਾਹਿਆ

287
ਹੱਡ ਸ਼ਰੀਕ ਤਿਹਨਾਂ ਦੀਆਂ ਨਾ ਰੀਂ , ਕਿੱਸਾ ਸਨ ਸਭ ਪਾਇਆ
ਕਰ ਕਾਵੜ ਉਠਿਆ ਕਬੀਲਾ, ਘਰ ਚੌ ਚੁੱਕਾ ਨੇ ਆਇਆ
ਮਿਲੀਆਂ ਆਨ ਨੂੰਹਾਂ ਚੂਚਕ ਨੂੰ , ਉਨ੍ਹਾਂ ਅੱਗੇ ਆਖ ਸੁਣਾਇਆ
ਆਖ ਦਮੋਦਰ ਦਰੀ ਨਾ ਕਾਈ , ਕੱਲ੍ਹ ਸ਼ਰੀਕਾ ਆਇਆ

288
"ਸੰਨ ਬੇਬੇ ਹਿੱਕ ਗੱਲ ਅਸਾਡੀ , ਦਿਖਾ-ਏ-ਕੇ ਤੁਧ ਕਰੇਂਦੇ
ਕੀ ਜਿਉਂਦੇ , ਕੀ ਮੋਏ ਦਸੀਂਦੇ , ਸਨ ਸੁਣ ਚੁੱਪ ਕਰੇਂਦੇ
ਕੀ ਗਈ ਬੁੱਧ ਤੁਸਾਡੀ ਬੇਬੇ , ਆਪੇ ਜਾਨ ਕਰੇਂਦੇ
ਸਨ ਬੇਬੇ ਇਹ ਨਹੀਂ ਮੁਨਾਸਬ ਜਾਤੀ ਦਾਗ਼ ਲਈਨਦੇ"

289
"ਬੋਲ ਜਵਾਬ ਦਿੱਤੂ ਨਾ ਅੱਗੋਂ , ਤਸਾਨ ਕੀ ਆਖ ਸੁਣਾਇਆ
ਅੱਜਕਲ੍ਹ ਕੋਈ ਵੀਰ ਨਵੇਲਾ , ਚੂਚਕ ਸਿਰੇ ਚਾਇਆ
ਸੌਦਾਗਰੀ ਕਹੀਂ ਲੁੱਟ ਨਾ ਕੀਤੀ , ਨਾ ਕੋਈ ਖੋਜ ਅਸਾਡੇ ਆਇਆ
ਕੀ ਕੋਈ ਪਿੱਛੋਂ ਮੋਇਆ ਅਸਾਡਾ , ਕੀਹੀਂ ਇਹ ਆਨ ਸੁਣਾਇਆ
ਆਖੋ ਬੀ ਬੀ ! ਸੱਚ ਹਕੀਕਤ , ਕਹੀਂ ਅਕਬਰ ਸ਼ਾਹ ਭੀਝਾਿਆ"

290
"ਨਾ ਕੋਈ ਪੁੱਛੇ ਮੋਇਆ ਸੁਣਿਆ , ਨਾ ਖੋਜ ਤੁਸਾਡਾ ਆਇਆ
ਅਕਬਰ ਗ਼ਾਜ਼ੀ ਰੰਜ ਨਾ ਥੀਆ , ਨਾ ਕਹੀਂ ਜਾਏ ਭਛਾਿਆ
ਇਥੇ ਵਿਚ ਰਹੇ ਸ਼ਦਿਆ ਨੇ , ਤੁਸਾਂ ਨਾ ਸੁਣ ਹੈ ਪਾਇਆ
ਸਨ ਬੇਬੇ ਜੋ ਪੇਟੋਂ ਜਾਈ , ਇਹ ਤਿਸੇ ਅਲਮੀਆ ਲਾਇਆ"