ਹੀਰ

ਸਫ਼ਾ 33

321
ਲੱਧਾ ਕੈਦੋ ਵਿਹਲ ਤਦਾਹੀਂ , ਆ ਸਵਾਲ ਸੁਣਾਇਆ
"ਨਾਉਂ ਅੱਲ੍ਹਾ ਦੇ ਦਿਓ ਅਸਾਨੂੰ ਭਖਿਆ ਮੰਗਣ ਆਇਆ"
ਆਦਰ ਨਾਲ਼ ਸਦਾਇਆ ਧੀਦੋ, ਚੋਰੀ ਘਣ ਦਿਵਾਇਆ
ਆਖ ਦਮੋਦਰ ਅੱਤ ਵੇਲੇ ਕੈਦੋ , ਚੂਚਕ ਪਾਸ ਲਿਆਇਆ

322
"ਸੁਣੋ ਸਿਆਲੂ ! ਧੀਆਂ ਵਾਲਵ!ਧੀਆਂ ਮੂਲ ਨਾ ਰੱਖੋ
ਹੱਕੇ ਤਾਂ ਧੀਆਂ ਨਈਂ ਲੜ੍ਹਾਓ ਹ ਹੱਕੇ ਸਿਰ ਕਰਿਆਓ ਵੱਖੋ
ਹਿੱਕ ਹਿੱਕ ਵੰਡੀ ਆਉਂਦੀ ਨਾ ਹੈ , ਅੰਕਲ ਭਰ ਭਰ ਚਖੋ
ਤੁਸੀਂ ਖਾਂਦੇ ਹੋ ਢੋਡਾ ਥਾਪੀ , ਚਾਕ ਖਾਂਦੇ ਇਹ ਵਥੁ "

323
ਲੈ ਚੋਰੀ ਘਣ ਚੂਚਕ ਹੱਥੀਂ , ਮੁਹਰੀ ਪਾਸ ਲਿਆਇਆ
" ਮੋਈਏ , ਇਹ ਕਹਿਰ ਲਟੀਨਦਾ, ਅਸੀਂ ਕਦੀ ਨਾ ਖਾਇਆ
ਚਾਕ ਖਾਂਦੇ ਨੀ ਇਹ ਨਿਵਾਲਾ , ਬਹੁਤਾ ਚਾਦੜ ਆਇਆ "
ਚਘੜ ਘਣ , ਰੋਵੇ ਰੁੱਤ ਹੰਝੂ , ਮੁਹਰੀ ਭੁੱਲ ਬਚਾਇਆ

324
"ਮਿੰਨਤ ਕੁੜੀਆਂ ਖ਼ਿਜ਼ਰ ਦੀ ਆਹੀ , ਪਾ ਪਾ ਘਿਓ ਪਾਉ ਨੇਂ
ਇਹ ਚੋਰੀ ਮੈਂ ਹੀ ਕੱਟ ਦਿੱਤੀ , ਐਤਵਾਰ ਡਠੋਨੀਂ
ਭੁਸ ਪਈਨਦਾ ਗਾਐ ਕਦ ਆਊਂ , ਖ਼ੈਰ ਨਾ ਮੂਲ ਦਿੱਤੂ ਨੇਂ
ਪਿੰਡੀ ਤੈਂਡੀ ਤਾਵਨ ਤਾਈਂ , ਇਹੋ ਦਗ਼ਾ ਕੇਤੂ ਨੇਂ "

325
ਪਿਆ ਗਮਾਂ ਚੂਚਕ ਨੂੰ ਸੱਚਾ , ਗੱਲ ਨਾ ਮੂਲ ਵਿਸਾਰੇ
ਸੁੱਤਾ ਆ ਦਾਰੇ ਦੇ ਅਤੇ , ਈਹਾ ਚਨਾਤ ਧਾਰੇ
ਪਾਟਾ ਪੇਟ ਕੀ ਪੱਟੀ ਬੁਝੇ, ਸੁਣਿਆ ਆਲਮ ਸਾਰੇ
ਆਖ ਦੋ ਮੁਦ੍ਰ ਖ਼ਾਂ ਹੋਇਆ ਕਾਹਲ਼ਾ ਮੱਥਾ ਠੋਕੇ ਹੱਥ ਉਲਾਰੇ

326
ਆਈ ਹੀਰ , ਲਈ ਹੱਥ ਕਿੰਨੀ , ਕੈਦੋ ਦੇ ਖੋਜ ਸੁੰਜਾ ਤੇ
ਪਿੱਛਿਓਸ ਆ ਰੰਝੇਟੇ ਤਾਈਂ , ਕੋਈ ਇਥੇ ਆਇਆ ਜਾਪੇ
ਆਹਾ ਸਹੀ ਚਿੰਜੂਸ ਅਸਾਡਾ , ਖਰੀ ਅੱਡੀ ਹੈ ਕਾਨਪੇ
ਆਖ ਦਮੋਦਰ ਖੋਜ ਲੇਨ ਨੂੰ , ਤਾਂ ਉਠ ਚਲੀ ਆਪੇ

327
ਜੇ ਵੇਖੇ ਹੀਰ , ਕੀ ਕੀਤਾ ਕੈਦੋ , ਫੂਕ ਅਲਮਬਾ ਆਇਆ
ਅੱਗੇ ਭੀ ਕੁੱਝ ਪਰਦਾ ਆਹਾ , ਹੁਣ ਇਸ ਸੁੱਤਾ ਲੋਕ ਜਗਾਇਆ
ਘਰ ਘਰ ਭਾਬੀ ਹੀਰੇ ਸੁਣਦੀ , ਭਾਓ ਸਿਆਲੀਂ ਆਇਆ
ਆਖ ਦਮੋਦਰ ਹੀਰੇ ਡਿੱਠਾ , ਜੋ ਤਾਅ ਮਵਾਤਾ ਲਾਇਆ

328
ਤਦੋਂ ਹੀਰ ਨਾ ਰਹੀ ਰਿਹਾਈ , ਗ਼ੁੱਸਾ ਹੀਰ ਨੂੰ ਆਇਆ
ਘਣ ਮਵਾਤਾ ਉੱਗੀ ਸੁਣਦਾ , ਝੁੱਗੀ ਤਾਈਂ ਲਾਇਆ
ਜਲ਼ ਬਲ਼ ਕੋਲ਼ਾ ਕੀਤੀ ਝੁੱਗੀ , ਕੈਦੋ ਨੂੰ ਕਹੀਂ ਸੁਣਾਇਆ
"ਤਕੀਆ ਹੀਰੇ ਸਾੜ ਦਿੱਤੂ ਈ ", ਸਨ ਕਰ ਇਥੋਂ ਆਇਆ

329
"ਮੈਂ ਕੀ ਕੀਤਾ ?ਹੀਰੇ ਧੀਏ ! ਤੁਧ ਝੁੱਗੀ ਮੇਰੀ ਜਾਲ਼ੀ
ਮਿੰਨੀ ਬੱਧਾ ਵਿਚ ਲੀਲਾ ਸੜਿਆ , ਕੁੱਕੜ ਆਨਡਰਿਆਂ ਵਾਲੀ
ਭਾਂਡਾ ,ਚਮਚਾ ਵਿਚੇ ਸੜਿਆ , ਸੋਈ ਦਾਨ , ਖਿਆਲੀ
ਤਸਬੀਹ , ਸੈਲੀ , ਮੁਰਗਾਨੀ ਤੇ , ਨਾਲੇ ਸਾੜੀ ਆ ਜਾਲ਼ੀ
ਹਟ ਪਸਾਰੀ ਦਾ ਸਾੜ ਦਿੱਤੂ ਈ ਹੈਂ ਕੀ ਕੀ ਵਿੱਥ ਸਮ੍ਹਾਲੀ"

330
"ਅਜੇ ਮੈਂ ਕੀ ਕੀਤਾ ਤਾਇਆ! ਤਿਊਂ ਅਜੇ ਹੋਰ ਕਰੇਸਾਂ
ਵਾੜ੍ਹੀ ਤੀਰੀਦੇ ਵਾਲ਼ ਨਾ ਛੋੜੀਂ , ਹਿੱਕ ਹਿੱਕ ਨੱਪ ਪਟੀਸਾਂ
ਜਿਹੜੀ ਜੰਘ ਚੰਗੇਰੀ ਤੇਰੀ , ਮੰਡੀ ਨੱਪ ਤੋੜੀਸਾਂ
ਪੀਸਾਂ ਰੁੱਤ ਨਾ ਛੋੜੀਂ ਤੈਨੂੰ , ਹੱਕੇ ਤਾਂ ਥਾਏਂ ਮਰੀਸਾਂ "