ਹੀਰ

ਸਫ਼ਾ 36

351
ਆਇਆ ਖ਼ਾਨ ਭਲੇਰੀ ਰੇਤੀ, ਮੁਹਰੀ ਸੱਦ ਬਹਾਈ
"ਜੋ ਚੌ ਚੌ ਗੱਲ ਸੁਣੀਂਦੇ ਕੁਨੀਨ , ਤਾਂ ਅੱਖੀਂ ਰੱਬ ਵਿਖਾਈ
ਗਈ ਏ , ਦਨੀਹੋਂ ਕਲੋਕੇ ਵਾਂਗੂੰ , ਜੋ ਤੁਧ ਪੇਟੋਂ ਜਾਈ"
ਆਖ ਦਮੋਦਰ ਵਾਰ ਬੁੱਢੇ ਦੀ , ਨਕਥੀ ਇਹ ਕਮਾਈ

352
ਤਾਂ ਮਸਲਤ ਮੱਲ ਬੈਠੇ ਸਾਉ , ਆਖਣ ਕੀਕਣ ਕੀਚੇ
ਲੱਥੀ ਮਨੀ ਅਸਾਡੀ , ਮੁਹਰੀ ! ਜ਼ਹਿਰ ਘੋਲ਼ ਕੇ ਪੇਚੇ
ਜੋ ਹੋਵੇ ਸੋ ਅੱਜਕਲ੍ਹ ਹੋਵੇ , ਢਿੱਲ ਨਾ ਮੂਲੇ ਕੀਚੇ
ਕਰੋ ਫ਼ਿਕਰ ਨਾ ਕਰੋ ਤਾਮਿਲ , ਵਾਹੇ ਬੰਨ੍ਹ ਕਲੀਚੇ

353
ਸਈਂ ਵਲਾਵੇਂ ਗੰਢ ਸੋ ਹੱਕਾ ਨਾ ਹੋਰ ਪਸੰਦ ਕਿਰਿਆਆਂ
ਜਿਉਂ ਤਿਊਂ ਸੱਚ , ਨਾ ਦੂਜੀ ਬਣਦੀ , ਅਸੀਂ ਸਿਰ ਪਰ ਢੰਗ ਕਿਰਿਆਆਂ
ਨਹੀਂ ਮੁਨਾਸਬ ਢਿੱਲ ਕਰਨ ਦੀ , ਅਸੀਂ ਗੰਢੀਂ ਪਾ ਭੱਜਿਆਆਂ
ਕਹੇ ਦੋ ਮੁਦ੍ਰ , ਹੀਰ ਸਿਆਲ਼ੀ , ਲਾਵਾਂ ਅੱਜ ਦਿਵਿਆਆਂ

354
ਏਦੋਂ ਫ਼ਿਕਰ ਕੇਤੂ ਈ ਚੂਚਕ , ਮਸਲਤ ਘਰੇ ਕਰਾਈ
"ਸਨ ਮੁਹਰੀ ! ਵਣ ਕਾਜ ਦਰ ਈਆਂ , ਬਿੰਦੀ ਗੱਲ ਨਾ ਕਾਈ
ਜਿਉਂ ਜਿਉਂ ਢਿੱਲ , ਖ਼ਵਾਰੀ ਤਿਊਂ ਤਿਊਂ ਕਿਆ ਮੂੰਹ ਕਾਲਕ ਲਾਏ
ਆਖ ਦਮੋਦਰ ਹੀਰ ਅਘੋੜੇ , ਕਿਤਨਾ ਮੈਂ ਕਜਸਾਹੀਂ

355
ਚੋਰੀ ਖ਼ਾਨ ਸਦਾਏ ਕਿਮੇਂ , ਖ਼ਿਦਮਤ ਦਿੱਤੀ ਤਾਹੀਂ
ਕਿਸੇ ਸੁਣਾ , ਕਿਸੇ ਮੋਤੀ, ਕਿਸੇ ਕੱਪੜਾ ਭਾਈ
ਕਿਸੇ ਖੰਡ ਤੇ ਕਿਸੇ ਮੈਦਾ , ਵੰਡੇ ਕਮੀਆਂ ਤਾਈਂ
ਆਖ ਦਮੋਦਰ ਚੋਰੀ ਤੋਰੇ , ਕਿਮੇਂ ਕੰਮਾਂ ਤਾਈਂ

356
ਤਾਂ ਚੌ ਚੌ ਚੱਲ ਪਈ ਵਿਚ ਸਿਆਲੇ , ਚੂਚਕ ਕਾਜ ਕਰੇਂਦਾ
ਗੁੱਝੀ ਕੀਕਣ ਰਹੇ ਸਹੀ ਸੱਚ, ਲੋਕ ਉਗਾਹੀ ਦਿੰਦਾ
ਜੋ ਬੋਲੇ ਹੋਰ ਗਲਣਾ ਕਾਈ , ਸ਼ਾਦੀ ਖ਼ਾਨ ਕਰੇਂਦਾ
ਆਖ ਦਮੋਦਰ ਹਰ ਕੋਈ ਆਖੇ , ਚੂਚਕ ਹੀਰ ਪਰਨਿੰਦਾ

357
"ਸੰਧਿਆ ਮੈਂ ਸਦਕੇ ਕੀਤੀ , ਆਖਾਂ ਤੁਧ ਸੁਣਾਈਂ
ਜੋਬਨ ਵੰਤੀ , ਫਿਰੇਂ ਵਿਚ ਬੇਲੇ, ਗੱਲਾਂ ਝੰਗ ਤਸਾਹੀਂ
ਘਰ ਘਰ ਹੋਰਨਾ ਗੱਲਾਂ ਧੀਏ , ਕਾਲਕ ਜੱਗ ਅਸਾਹੀਂ
ਕਹੇ ਦੋ ਮੁਦ੍ਰ ਹੀਰ ਸਿਆਣੀ , ਵੋਹ ਹੈਂ ਤੁਧ ਤਾਈਂ "

358
"ਅੰਮਾਂ ਜਿਹਨਾਂ ਹੱਕ ਸਨਝਾਤਾ , ਸੁਣੋ ਸਿਆਣੀ ਮਾਈ
ਅਸੀਂ ਨਵੇਂ ਨਰੋਏ ਹਾਂ ਹੀ , ਅਸਾਂ ਬੀਹ ਜੀ ਨਾ ਲੱਗੇ ਕਾਈ
ਪਾਣੀ ਡੁੱਲ ਮਿਲਿਆ ਪਾਣੀ ਨੂੰ , ਬਾਕੀ ਰਹੀ ਨਾ ਕਾਈ
ਸਨ ਅਮਬੜ ! ਇਹ ਗਲ ਸਚਾਵੀਂ , ਕੀਤੀ ਕੈਂ ਕੁੜਮਾਈ "

359
"ਕਿਹਾ ਰਲ਼ਾ ਮੰਗੀਵੇ ਦੇ ਵਿਚ , ਤੁਧ ਗਮਾਂ ਪਿਓ ਈ
ਆਪੋਂ ਚੰਗੇ ਢੂੰਡ ਲੱਧਿਆ ਸੇ, ਖੇੜਿਆਂ ਤਲ਼ ਨਾ ਕਾਈ
ਅਸਾਂ ਜਿਹੇ ਹਨ ਲੱਖ ਉਨ੍ਹਾਂ ਨੂੰ , ਕਮੀ ਨਹੀਂ ਹੈ ਕੋਈ
ਸਨ ਧੀਏ ! ਸੱਚ ਆਖਾਂ ਤੈਨੂੰ , ਮਾਲਮ ਤੁਧ ਨਾ ਹੋਈ"

360
"ਸਨ ਮਾਏ ! ਬਹੁ ਵੱਡੇ ਖਿੜੇ , ਜਿਹਨਾਂ ਜੋਗ ਸਲੀਹਨਦੀ
ਜਿਹਨਾਂ ਵਿਚ "ਪਾਕ ਮੁਹੱਬਤ "ਨਹੀਂ , ਨੀਸੂ ਕਿਸੇ ਲਵੇ ਲਈਨਦੀ
ਖੜੇ ਖਾਵਣ ਖਸਮਾਂ ਤਾਈਂ , ਜੁਮੇਂ ਅੱਗੇ ਸਿਫ਼ਤ ਕਰੇਂਦੀ
ਮਾਏ ! ਸੱਚ ਸੁਹਾਗ ਸੱਚਾਵਾਂ ਜਿਹਨਾਂ , ਸਿਰ ਸਾਈਂ ਮੈਂ ਦਿੰਦੀ "