361 "ਸਨ ਧੀਏ ! ਮੈਂ ਸਦਕੇ ਕੀਤੀ , ਤੈਨੂੰ ਕੌਣ ਬਜਾਏ ਰਲਦਾ ਆਇਆ ਤਖ਼ਤ ਹਜ਼ਾਰਿਓਂ , ਕੋਈ ਚਾਕ ਨਾ ਲਾਏ ਆਪੇ ਆਪ ਸਲਾਹੀਵ ਧੀਏ, ਆਪੇ ਅਸਾਂ ਸੁਣਾਏ ਸਾਰੇ ਜੱਗ ਵਿਚ ਔਨਢੀ ਆਈ , ਤੈਂਡੇ ਬਾਪ ਨਾ ਭਾਏ ਸਾਈਆਂ ! ਛੁੱਟ ਪਵਾ ਹਾਂ ਸਭੇ, ਜੇ ਰਾਂਝਾ ਮਰ ਜਾਏ " 362 " ਸਨ ਨੀ ਮਾਏ ! ਚੂਚਕ ਹਾਏ , ਤੈਨੂੰ ਕੌਣ ਸਮਝਾਏ ਭਰੇ ਵਾਤ ਚਾਵਲ ਤੇ ਬੈਠੀ , ਨਾ ਪੁੰਨ ਪੁੱਤਰ ਪਰਾਏ ਪਿੱਛੋਂ ਕੁੰਡੀ ਗੱਲ ਨਾ ਚੰਗੀ ,ਕਈ ਤੀਂ ਭੀ ਪੇਟੋਂ ਜਾਏ ਨਹੀਂ ਮੁਨਾਸਬ ਦੇਣ ਪਲੂਤਾ , ਜੇ ਤੈਨੂੰ ਰੱਬ ਭਾਏ" 363 "ਚਾਕਾਂ ਉੱਤੋਂ ਵੀਰਾਂ ਤਾਈਂ , ਪਿੰਦੀਆਂ ਮਿਹਰ ਨਾ ਆਈ ਨਾ ੜੇ ਦੀ ਥਾਂ ਗੱਲ ਨਾ ਕਪੀਵ , ਮੈਂ ਕੱਤ ਕੌਂ ਫੁੱਟ ਵਿਆਈ ਲੋਕਾਂ ਦੇ ਘਰ ਦੋ ਦੋ ਧੀਆਂ , ਤੋਂ ਕਟਕ ਰਬਾਣਾ ਜਾਈ ਆਖੇ ਮਾਉ , ਧਿਆ ਸਿਆਣੀ ! ਤੇਰੀ ਚਾਕੇ ਸੌਂ ਅਸ਼ਤਾਈ" 364 "ਕਿਹਨੂੰ ਤੋਂ ਸਮਝਾਈਂ ਮਾਏ ! ਜ਼ੋਰ ਨਿਆਉਂ ਕਰੇਂਦੀ ਲੂਂ ਲੂਂ ਅੰਦਰ ਰਾਂਝਾ ਵੜਿਆ, ਖੁਸ ਖੇੜਿਆਂ ਨੂੰ ਦਿੰਦੀ ਖਾਰੇ ਉੱਤੋਂ ਤ੍ਰਿਪ ਖਲੂਸਾਂ , ਤਦੋਂ ਤੋਂ ਸਮਝੀਨਦੀ? ਕਹੇ ਦਮੋਦਰ ਹੀਰ ਸਿਆਲ਼ੀ, "ਰਾਂਝਾ !"ਹੀਰ ਕੁ ਕੀਨਦੀ 365 "ਰਾਂਝੇ ਦੀ ਮੈਂ ਦਰਦ ਦਿਵਾਨੀ , ਹੰਝੂ ਚੋਲਾ ਭਿੰਨਾ ਜਾਂ ਜਾਂ ਸ਼ੌਕ ਹਯਾਤੀ ਮਾਨਾ , ਰਾਂਝੇ ਨੂੰ ਮੈਂ ਘਣਾ ਸੋ ਦੁਨਿਆਵੀ ਰਾਹ ਕੀ ਜਾਨਣ , ਹੱਕ ਨਾ ਕੀਤਾ ਜਿਨ੍ਹਾਂ ਕਹੇ ਦਮੋਦਰ ਹੀਰ ਸਿਆਲ਼ੀ , ਕਾਜ ਗਣਾਇਆ ਜਿਨ੍ਹਾਂ 366 "ਕਾਜ ਗਣਾਇਆ ਬਾਬਲ ਧੀਏ ! ਤੋਂ ਜੋਬਨ ਭਰਮਾਤੀ ਹੋੜ੍ਹੇ ਹਟਕੇ ਰਹਿੰਦੀ ਨੇਹੀਂ , ਦਾਗ਼ ਲੀਇਨਦੀ ਜਾਤੀ ਚਾਕਾਂ ਨਾਲ਼ ਕਰੀਂ ਅਸ਼ਨਾਈ , ਝੱਲ ਚਰੀਨਦੀ ਰਾਤੀ ਕਹੇ ਦਮੋਦਰ ੈਰ ਸਿਆਲ਼ੀ , ਨਾ ਥੀ ਮੂਲ ਚਪਾਤੀ " 367 ਬਾਗ਼ੇ ਅੰਦਰ ਫੁੱਲ ਟਹਿਕੇ , ਤਿਊਂ ਰਾਂਝੇ ਡਿੱਠੀਆਂ ਜੀਵਾਂ ਪੋਕਰ ਹਾਰ ਪਾਈਂ ਵਿਚ ਗਿੱਲ ਦੇ , ਮਾਲਣ ਆਪੇ ਥੀਵਾਂ ਬੀੜੀ ਵਿਚੋਂ ਢੂੰਡ ਲੱਧੂ ਸੇ , ਇਸ ਦਿਲ ਕੀਤਾ ਨੀਵਾਂ ਕਹੇ ਦਮੋਦਰ ਹੀਰ ਸਿਆਲ਼ੀ , ਮੈਂ ਜੱਗ ਸੁਹਾਗਣ ਥੀਵਾਂ 368 "ਇਹ ਸੁਹਾਗ ਤੁਸਾਡਾ ਧੀਏ ! ਕੰਮ ਨਾ ਕਿਤੇ ਆਵੇ ਚਾਕਾਂ ਨਾਲ਼ ਕਰੀਂ ਅਸ਼ਨਾਈ , ਲੱਜ ਨਾ ਤੁਧੇ ਆਵੇ ਵੱਸ ਅਸਾਡਾ ਕੋਈ ਨਾਹੀਂ , ਖੇੜਿਆਂ ਬੱਧੇ ਦਾਵੇ ਕਹੇ ਦਮੋਦਰ ਮਾਂ ਹੀਰ ਨੂੰ , ਸੋ ਰਾਂਝਾ ਮਰ ਜਾਵੇ " 369 "ਮਾਏ !"ਸੋ ਰਾਂਝਾ "ਦਰ ਦੇਵੀਂ ਮੈਨੂੰ , ਨਿੱਤ ਸੁਹਾਗ ਢਹਿਵੇ ਰਾਂਝਾ ਦਿਲਬਰ ਯਾਰ ਅਸਾਡਾ , ਦੀਨ ਦੁਨੀ ਤੇ ਜੀਵੇ ਹਿਕਸ ਕਸੀਰੇ ਤੋਂ ਖੇੜਾ ਖੋਟਾ , ਰਾਂਝਾ ਲਿਖੀਂ ਤਲ਼ੀਵੇ ਕਹੇ ਦਮੋਦਰ ਹੀਰ ਸਿਆਲ਼ੀ ਭਾ ਅਸਾਡੇ ਥੀਵੇ " 370 "ਭਾ ਤੁਸਾਡੇ ਤਦੋਂ ਥੀਵੇ , ਜੇ ਮਾਂ ਪਿਓ ਹੋਵੇ ਰਾਜ਼ੀ ਮੇਲ ਮਹਾਇਨ ਗੰਢ ਪਈ ਆਸੇ , ਕਰਮ ਲਿਖਿਆ ਸੋ ਸਾਂਝੀ ਸੰਨ ਹੀਰੇ ਤੋਂ ਥੀਵ ਨਾ ਕਾਹਲ਼ੀ , ਅਸਾਂ ਦੂਰ ਰੱਖਿਆ ਮਿੱਤਰ ਮਾਝੀ ਕਹੇ ਦਮੋਦਰ ਹੀਰ ਸਿਆਲ਼ੀ , ਥੀਵ ਖੇੜਿਆਂ ਤੇ ਰਾਜ਼ੀ "