ਹੀਰ

ਸਫ਼ਾ 4

31
ਤਾਜ਼ੀ ਛੋੜ ਰੱਖੇ ਭੋਈਂ ਅਤੇ ,ਚੂਚਕ ਆਖ ਸੁਣਾਇਆ
ਕੀਤੇ ਵੀਰ ਜਗਤ ਬੋਹਤੀਰੇ , ਸਭ ਕੁ ਆਨ ਨਿਵਾਇਆ
ਦੇ ਕਰ ਤੇਗ਼ਾਂ ਗਾਹ ਜ਼ਿਮੀਂ ਤੇ , ਸਭ ਕੁ ਪੈਰੇ ਲਾਇਆ
ਖ਼ਾਨ ਸਲਾਮਤ ਕਹੀਂ ਨਾ ਬਵੀਆਂ ਹਨ ਹੀਰੇ ਆਨ ਨਿਵਾਇਆ

32
ਹੀਰ ਮੈਂਡੀ ਸਾਹਿਬਾਨੀ।।।। ਤੋਂ ਮੈਂਡਾ ਸਿਰ ਸਾਈਂ
ਤੈਂਡਾ ਕੀਤਾ ਮੈਂ ਵੱਡਾ ਹੋਇਆ, ਕਿਹੜੇ ਵਾਤ ਸਲਾਹੀਂ
ਬਾਝੋਂ ਮਿਲ ਵਿਕਾਣਾ ਤੁਧ ਹੱਥ , ਉਜ਼ਰ ਕੋਈ ਵੀ ਨਾਹੀਂ
ਆਖ ਦਮੋਦਰ ਹੱਥ ਚੂਚਕ ਦਾ , ਫੜ ਅਲੀ ਲਿਆ ਤਦਾਹੀਂ

33
ਲੈ ਵਿਦਿਆ ਘਰ ਚਲੇ ਖਿੜੇ, ਸਿਆਲ਼ ਸੋ ਮੁੜ ਘਰ ਆਏ
ਭਲਾ ਰੰਗ ਰਿਹਾ ਦੋਹਾਂ ਧਿਰਾਂ ਦਾ, ਗਾਵਣ ਡੂਮ ਬਹਾਏ
ਸਾਰੇ ਜੱਗ ਵਧਾਈ ਹੋਈ , ਘਰ ਘਰ ਮੰਗਲ ਗਾਏ
ਆਖ ਦਮੋਦਰ ਹਿੱਤ ਭਾਣਾ ਸਭਨਾਂ , ਰੌਸ਼ਨ ਸਾਕ ਸਿਵਾਏ

34
ਮਾਊਂ ਹੀਰੇ ਵੀ ਸਗਣ ਕਰੇਂਦੀ , ਕੁੜੀਆਂ ਸਭ ਸਦਾਏ
ਚਾਵਲ ਚਿੱਟੇ ਤੇ ਦੁੱਧ ਮਾਝਾ , ਵਿਚ ਪਤਾਸੇ ਪਾਏ
ਸਭ ਕੁੜੀਆਂ ਨੂੰ ਕੁੰਦੀ ਆਖੇ , ਪਹਿਲੋਂ ਹੀਰੇ ਦੇ ਮੂੰਹ ਪਾਏ
ਆਖ ਦਮੋਦਰ ਪਹਿਲੀ ਗਰਾਹੀ , ਮਨ ਸੁਣਾ ਨਿੱਛ ਜੋ ਪਾਏ

35
ਤਦਾਂ ਖਿੜੇ ਗਏ ਘਰ ਆਪਣੇ , ਕੱਲ੍ਹ ਵਧਾਈ ਥੀਂਦੀ
ੰਡੇ ਸਭ ਸਦਾਏ ਮਾਉ , ਚਾਵਲ ਦੁੱਧ ਲਈਨਦੀ
ਦੇ ਗਰਾਹੀ ਮੈਂਗਰ ਨੂੰ ਪਹਿਲੇ , ਆਪਣੀ ਇੱਛ ਪਜੀਨਦੀ
ਆਖ ਦਮੋਦਰ ਪਹਿਲੀ ਗਰਾਹੀ , ਮਨ ਸੁਣਾ ਨਿੱਛ ਕਰੇਂਦੀ

36
ਨੌਵਾਂ ਵਰ੍ਹਿਆਂ ਦੀ ਮੰਗੀ ਨੀਂਗਰ , ਅਜ਼ਮਤ ਕੀ ਰੁਸ਼ਨਾਈ
ਤਾਂ ਚੁਣ ਚੁਣ ਆ ਤਿੰਨ ਕਰੇ ਇਕੱਠਾ , ਜਿਹੜੀ ਭਾਵਸ ਕਾਈ
ਸੂਰਤ ਜਮਾਲ ਸੁਣੇ ਜੋ ਕੋਈ , ਸਾਈ ਆ ਤਿੰਨ ਆਈ
ਤੁਰੇ ਸੱਤ ਸੱਠ ਸਹੇਲੀ ਜੋੜੀ, ਜਿਹੜੀ ਜਿਹੜੀ ਭਾਈ

37
ਕੌਣ ਸਰਿਸ਼ਤਾ ਹੀਰੇ ਕੀਤਾ, ਕੀ ਕੁੱਝ ਆਖ ਸੁਣਾਏ
ਪਹਿਲਾ ਪਹਿਰ ਹਭੋ ਹੀ ਤਿੰਨ, ਮੱਖਣ ਰੋਟੀ ਖਾਏ
ਦੂਜੇ ਪਹਿਰ ਘਣਦੀ ਘਨਘਨਿਆਂ , ਪੀਨਘਿਆਂ ਪੀਨਘਨ ਜਾਏ
ਤੀਜੇ ਪਹਿਰ ਬੇਲੇ ਵਿਚ ਖੇਡੇ , ਰੈਂਡੀ ਖੱਖੜੀ ਖਾਏ
ਚੌਥੇ ਪਹਿਰ ਦਰਿਆਵੇ ਨ੍ਹਾਵੇ , ਸਾਰਾ ਆ ਤਿੰਨ ਆਏ

38
ਇਹੋ ਜਿਹੀਆਂ ਗੱਲਾਂ ਸਲੇਟੀ , ਨਿੱਤ ਗੁਜ਼ਰਾਨ ਕਰੇਂਦੀ
ਬਾਘ ਬਹਾਦਰ ਚੜ੍ਹੇ ਕਮਾਣੇ , ਧੂੰ ਨਾ ਧੁਖਣ ਦਿੰਦੀ
ਬੱਗਾ ਸ਼ੀਂਹ ਫਿਰੇ ਵਿਚ ਝੱਲਾਂ , ਪੁਣਦੀ ਧਰੋਹੀ ਜੀਂ ਦੀ
ਆਖ ਦਮੋਦਰ ਬਾਝ ਕਮਾਨੋਂ , ਤੀਰ ਸਿਆਲ਼ ਚਲੀਨਦੀ

39
ਜਦੇ ਕਦੇ ਚੂਚਕ ਹੁੰਦੀ , ਧਰੋਹੀ ਹੋਰਨਾ ਕਾਈ
ਹੀਰੇ ਸੁਣਦੀ ਧਰੋਹੀ ਪੁਣਦੀ , ਸਾਰੀ ਜ਼ਿਮੀਂ ਨਿਵਾਈ
ਕਟਕ ਸਮੇਤ ਫਿਰੇ ਵਿਚ ਝੱਲਾਂ, ਮੁਹਰੀ ਜ਼ਿਮੀਂ ਕੰਬਾਈ
ਕਹੇ ਦਮੋਦਰ ਵਾਹ ਸਲੇਟੀ, ਧਨ ਚੂਚਕ ਦੀ ਜਾਈ

40
ਨੋਰਾ ਨਾਉਂ , ਜ਼ਾਤ ਦਾ ਸਨਬਲ , ਉਸ ਬੇੜਾ ਅਜਬ ਘੜਾਇਆ
ਲੁਡਣ ਨਾਉਂ , ਮੱਲਾਹ ਦਾ ਨੀਂਗਰ , ਦੂਰੋਂ ਸੱਦ ਅਣਾਇਆ
ਬੀੜੀ ਪਕੜ ਹਵਾਲੇ ਕੀਤੀ , ਲੈ ਸਿਰਪਾਓ ਬੰਨ੍ਹਾਇਆ
ਆਪਣੇ ਦਿਲ ਬਹੁੰ ਖ਼ੁਸ਼ ਹੋਇਆ, ਹੋਰ ਸਭਨਾਂ ਦੇ ਚਿੱਤ ਭਾਈਆ