ਹੀਰ

ਸਫ਼ਾ 47

461
ਛਿੱਕੇ ਤੰਗ ਤਿਆਰੀ ਕੀਤੀ , ਚੱਲਣ ਤੇ ਚਿੱਤ ਚਾਇਆ
ਕਰ ਕਰ ਵਿਦਾ ਸ਼ਰੀਕਾਂ ਨਾਲੋਂ , ਲੈ ਅਸਬਾਬ ਬੰਨ੍ਹਾਇਆ
ਜਿਉਂ ਜਿਉਂ ਰਾਤ ਪਵੇ ਖੜੇ ਨੂੰ , ਤਿਊਂ ਤਿਊਂ ਮਰਨਾ ਆਇਆ
ਆਖ ਵੇਖਾਂ ਹਨ ਕੀਕਣ ਹੋਸੀ , ਕੱਲ੍ਹ ਤਾਂ "ਆਖ ਬਚਾਇਆ"

462
ਰਾਤੀਂ ਵਣਜ ਬਹਾਨਾ ਕੇਤੂਸ , "ਧੀਦੋ ਜੋਗ ਸਦਾਇਆ
ਸਨ ਹੀਰੇ ! ਮੈਂ ਬੇਲੇ ਦੇ ਵਿਚ , ਚੱਲ ਉਚੇਚਾ ਆਇਆ
ਆਵਮ ਸੱਦ ਸਹੀ ਇਕ ਵਾਰੀ , ਇੱਥੇ ਉਹ ਨਾ ਆਇਆ ?"
ਵੇਖੋ ਭਾਈ ਅਕਲ ਖਿੜੇ ਦੀ ਜਿਸ ਆਪਣਾ ਆਪ ਬਚਾਇਆ

463
ਪਹਿਰ ਰਾਤ ਜੇ ਬਾਕੀ ਰਹੀ , ਵੱਜੀ ਬੰਤ ਤਦਾਹੀਂ
ਛਿੱਕੇ ਤੰਗ ਜਵਾਨੀ ਭਾਈ , ਭੋਈਂ ਨਹੀਂ ਦੇ ਸਾਈਂ
ਹੁਣੇ ਤਬਲ ਬਾਜ਼ ਰੱਪੇ ਦੇ, ਬੋਹਟੇ ਸੋਨੇ ਬਾਹੀਂ
ਆਖ ਦਮੋਦਰ ਉਛਾੜ ਮਖ਼ਮਲੀ , ਪਾਇਆ ਡੋਲੀ ਤਾਈਂ

464
ਬੂਹੇ ਆ ਖਲੋਤੀ ਡੋਲੀ, ਸਭਾ ਸੋਨੇ ਝਾਰੀ
ਮਸਲਤ ਚੂਚਕ ਖ਼ਾਨ ਕਰੇਂਦੇ , ਲੈ ਕਰ ਖ਼ਲਵਤ ਭਾਰੀ
ਹੁਣ ਇਸ ਕੀਕਣ ਡੋਲੀ ਪਾਈਏ , ਅੱਗੇ ਕਹਿਰ ਕੁਹਾਰੀ
ਆਖ ਦਮੋਦਰ ਨੂਰੇ ਮਸਲਤ , ਜਿਉਂ ਕੱਢ ਸਵਾਰੀ

465
"ਮੂੰਹ ਬੰਨ੍ਹੋ , ਰੂੰ ਦੇਵੋ ਵਾਤ ਵਿਚ , ਇਹੋ ਕੰਮ ਕਿਰਿਆਆਂ
ਸ਼ਾ ਰੁੱਤ ਵੱਟੇ ਕਹਾਰਾਂ ਤਾਈਂ , ਬਹੁਤ ਸ਼ਿਤਾਬ ਟੁਰਿਆਆਂ
ਕਰੋ ਕਿਫ਼ਾਇਤ ਦੱਸੇ ਸਾਰੀ , ਵਿਦਾ ਨਾ ਮੂਲ ਕਿਰਿਆਆਂ
ਆਖ ਦਮੋਦਰ ਖ਼ਾਨ ਨਾ ਮਨੇ , ਆਪੇ ਮਨਸ਼ ਮਰਿਆਆਂ

466
"ਜਾਨੀ ਜ਼ੋਰ ਕੀਤਾ , ਸੁਣ ਖ਼ਾਣਾ ! ਬੰਨ੍ਹੋ ਮਸ਼ਕੀਂ ਬਾਹੀਂ
ਬਹੁਤ ਕਕਾਰਾ ਹੋਸੀ ਤਦੋਂ , ਜੰਞ ਨਾ ਜਾਨੈਂ ਕਾਈ
ਕਰ ਸ਼ਾ ਰੁੱਤ ਵਿਚ ਗਥੁ ਡੋਲੀ, ਦੂਜੀ ਗੱਲ ਨਾ ਕਾਈ "
ਆਖ ਦੋ ਮੁਦ੍ਰ ਖ਼ਾਨ ਚੂਚਕ ਨੇ , ਇਹੀ ਗੱਲ ਠਹਿਰਾਈ

467
ਤਾਂ ਤਾਂ ਤਾਈਂ ਚੂਚਕ ਰਿੰਨ੍ਹ , ਲੈ ਬਹੁਤਾ ਦੁੱਖ ਪਾਇਆ
ਮਸਏ ਮਸਏ ਕਰ ਬਹੁਤੀ ਮਿੰਨਤ , ਕੈਦੋ ਜੋਗ ਸਦਾਇਆ
"ਥੀਵਣਾ ਬਾਬਰ , ਨਾਉਂ ਸਾਈਂ ਦੇ , ਮੈਂ ਗੱਲ ਵਿਚ ਪਟਕਾ ਪਾਇਆ
ਕੀ ਥੀਆ ਜੇ ਫ਼ਿਕਰ ਰਬਾਬਾ ,ਮੈਂਡੇ ਮਾਂ ਪਿਓ ਜਾਇਆ"

468
"ਕੇਹੀ ਬਾਜ਼ੀ ਪਾਈ ਏ ਧੀ ਪਾੜਾ , ਮੱਤ ਨਾ ਤੈਨੂੰ ਕਾਈ
ਕਿਤਨੇ ਨਾਲ਼ ਦੇ ਦੇਸੀ , ਕਿਤਨੇ ਤੰਗ ਅਠਾਈ
ਕਿਤਨੇ ਮੰਜੇ ਤੁੰਗ ਅਠੀਸਨ , ਕਿਤਨੇ ਡੋਲੀ ਚਾਈ
ਚੁਕਾਏ ਕਲੰਕ ਗੱਲੋਂ ਸਿਆਦਾ , ਟਮਕ ਸਿਰ ਦਿਓ , ਜੋ ਜਾਵੇ ਰਾਂਝਾ ਚਾਈ "

469
ਤਾਂ ਹਿਲੋ ਹਿਲੋ ਹੋਈ ਭਾਈ, ਕੈਦੋ ਨਿਆਉਂ ਚੁਕਾਇਆ
ਮਤਾ ਡੂਮ ਗਿਆ ਵਿਚ ਬੇਲੇ , ਧੀਦੋ ਜੋਗ ਸਦਾਇਆ
ਚੱਲ ਡੂ ਮਿਟਾ ਹੋਇਆ ਅਗੇਰੇ , ਬੇਲੇ ਦੇ ਵਿਚ ਆਇਆ
ਆਖ ਦਮੋਦਰ ਕੋਕੇ ਡੂ ਮਿਟਾ, ਰਾਂਝੇ ਜੋਗ ਬੁਲਾਇਆ

470
ਬੇਲੇ ਦੇ ਵਿਚ ਕੋਕੇ ਡੂ ਮਿਟਾ, ਰਾਂਝੇ ਜੋਗ ਬੁਲਾਈ
ਚਲਿਆ ਡੂਮ ਸਦੇਂਦਾ ਰਾਂਝਾ, ਅੱਗੋਂ ਕਾਵੜ ਆਈ
" ਲੋੜੀਨਾ ਐਂ ? ਆਖ ਹਕੀਕਤ , ਬਲ਼ ਸਬਢੇ ਦੀ ਜਾਈ"
ਆਖ ਦੋ ਮੁਦ੍ਰ " ਹਿਰਨਾ ਵੀਨਦੀ , ਤੋਂ ਸਿਰ ਟਮਕ ਵੰਜੇ ਚਾਈ"