ਹੀਰ

ਸਫ਼ਾ 49

481
ਰਿਣੀ ਹੀਰ ਬਹੁੰ ਚਿਰ ਤਾਈਂ , ਕਰੇ ਵਿਦਿਆ ਨਾਲ਼ ਸਹੇਲੀ
" ਰਾਜ ਤੁਸਾਡੇ ਉੱਤੇ ਸੇਵ , ਮੈਂ ਸਦਾ ਰਹੀ ਅਲਬੇਲੀ
ਡਾਰ ਤੁਸਾਡੀ ਵਿਚੋਂ ਨਖੜੀ , ਜਿਉਂ ਕੋਕੇ ਕੂੰਜ ਅਕੀਲੀ
ਆਖ ਦਮੋਦਰ ਹੀਰ ਜੋ ਆਖੇ\"ਸਾਈਂ ਅਸਾਡਾ ਬੈਲੀ"

482
"ਸਾਈਂ ਤੁਸਾਡਾ ਬੈਲੀ ਹੋਵੇ , ਸਾਨੂੰ ਦੇ ਵਿਛੋੜਾ ਚਲੀ
ਕਿੱਥੇ ਹੀਰੇ ਕਿੱਥੇ ਰਾਂਝਾ, ਕਿੱਥੇ ਬਬਾਨੀ ਗਲੀ
ਕਿੱਥੇ ਬੀੜੀ ਤੇ ਕਿੱਥੇ ਪਤਨ , ਕੱਤ ਪਿੱਪਲ ਕੱਤ ਝੱਲੀ
ਆਖ ਦਮੋਦਰ ਵਿਛੋੜੇ ਤੈਂਡੇ , ਮੈਂ ਮਰਸਾਂ ਰੋਏ ਇਕੱਲੀ"

483
"ਸਦਕੇ ਕੀਤੀ , ਮੈਂ ਹੱਸੀ ਤਸਾਥੋਂ , ਆ ਤਿੰਨ ਛੋੜ ਸੁਧਾਈ
ਬੀੜੀ , ਬੇਲਾ ਤੇ ਪਿੱਪਲ , ਪੀਂਘਾਂ , ਲੁਡਣ ਬਾਪ ਤੇ ਭਾਈ
ਅਸੀਂ ਜਿਲੇ ਅਣ ਡਠੀਂ ਜੂਹੀਂ , ਫਿਰ ਆਉਣ ਗੱਲ ਨਾ ਗੱਲ ਨਾ ਕਾਈ
ਨਾ ਕੁ ਲੋਹ , ਨਾ ਤਕੀਆ ਮੈਨੂੰ , ਨਾ ਕੁ ਬਾਪ ਨਾ ਮਾਈ "

484
ਰੋਂਦੇ ਆ ਤਨ ਤੇ ਰੋਂਦੇ ਵਿਹੜੇ , ਜਿਉਂ ਜਿਉਂ ਵਿਦਾ ਕਰੇਂਦੀ
ਰੋਵਣ ਬਿਰਖ , ਬਬੂਲ , ਪਨਘੀਰੋ , ਸਹੀਆਂ ਵਾਰੇ ਦਿੰਦੀ
ਰੋਵੇ ਮਾਊਂ , ਨਾ ਮੂੰਹ ਅਲਾਏ , ਫਿਰਦੀ ਪੇਟ ਘਹੀਨਦੀ
ਆਖ ਦਮੋਦਰ ਆਖੇ ਮੁਹਰੀ "ਮੈਂ ਰਾਂਝੇ ਤਾਈਂ ਦਿੰਦੀ "

485
ਰੋਵਣ ਪੁੱਤਰ ਦਰੱਖ਼ਤਾਂ ਸੁਣਦੇ , ਰੋਵਣ ਬੂਟੇ ਕਾਹੀਂ
ਰੋਵੇ ਬੁੱਢੀ , ਨਢੀ , ਲੋਕਾ, ਰੋਵਣ ਸੁੱਤੇ ਪਾਹੀਂ
ਜੁਲਿਆ ਕਟਕ , ਸਹੀ ਸਲੇਟੀ , ਵੰਜਣ ਜੋਗੀ ਨਾਹੀਂ
ਇਸ ਦੇ ਰਾਜ ਸਿਆਲਾਂ ਦੇ ਵਿਚ, ਸਿਤਮ ਕਹੀਂ ਸਿਰ ਨਾਈਂ
ਆਖ ਦਮੋਦਰ ਕੂਕ ਪਈ ਹੈਂ , ਹਾਜਤ ਚੂਚਕ ਦੀ ਨਾਹੀਂ

486
ਡੋਲੀ ਚਾਏ ਚਲਾਈ ਯਾਰੋ , ਟਮਕ ਰਾਂਝੇ ਚਾਇਆ
ਥੀਏ ਰਾਹ ਰਵਾਂ ਹੋ ਲੋਕਾ , ਲੋਕ ਵਦੇ ਨੂੰ ਆਇਆ
ਜੋ ਕੋਈ ਵੇਖੇ , ਸਵਾਐ ਰੋਵੇ , ਲੋਕਾਂ ਸ਼ੋਰ ਮਚਾਇਆ
ਆਖ ਹਿਰਦੇ ਟੋਰੀਆਂ , ਸਾਰਾ ਆਲਮ ਆਇਆ

48 7
ਸਭ ਆਲਮ ਅਛਲ ਕਰ ਜੁਲਿਆ , ਰੋ ਰੋ ਵਿਦਾ ਕਰੇਂਦੇ
ਡੋਲੀ ਪਾਈ ਲੈ ਚਲੇ ਖਿੜੇ , ਨਾਹੀਂ ਕਿਸੇ ਮਲੀਨਦੇ
ਮਾਉ ਵਦੇ ਨੂੰ ਆਈ ਆਹੀ , ਡੋਲੀ ਨੱਪ ਅਟਕੀਨਦੇ
"ਸੰਧਿਆ ਧਿਆ ! ਤੂੰ ਥੀ ਸਿਆਣੀ , ਮੈਂ ਦੁੱਖ ਵਿਛੋੜਾ ਦਿੰਦੇ
ਉਠੋ ਹਾਰੀ , ਵੀਰ ਭਜਸਾਹੋਂ ,ਅਸੀਂ ਤੈਨੂੰ ਰਹਿਣ ਨਾ ਦਿੰਦੇ "

488
"ਝੂਠੇ ਲਾਰੇ , ਨਾ ਕਰ ਮਾਏ , ਮੈਨੂੰ ਜਾਣ ਦਲੀਨਦੀ
ਕਿਸ ਲੋੜੀਂਦਾ ਮਾਏ ਮੈਨੂੰ , ਅਜੇ ਨਾ ਕੁੱਝ ਛੜੀਨਦੀ
ਜੋ ਕੁੱਝ ਤੈਂਡੇ ਅੰਦਰ ਗੁਜ਼ਰੇ , ਮਾਲਮ ਮਹੀਯਂ ਕਰੇਂਦੀ
ਮਾਊਂ ਸਿਆਲ਼ੀ ਜਲਦੀ ਵਾਰੀ , ਮੀਕੋਂ ਸੱਤ ਅੰਗਾਰ ਸਟੀਨਦੀ
ਆਖ ਨਾ ਮਾਊਂ ਦਿਲਾਸਾ ਕੌੜਾ , ਮੈਂ ਆਪੇ ਟੋਰੀ ਵੀਨਦੀ"

489
ਮਾਊਂ ਅਤੇ ਭਰਜਾਈਆਂ , ਭੈਣਾਂ , ਸਭ ਵਦੇ ਨੂੰ ਆਈਆਂ
ਪਾਇਆ ਝਨਗਾਰ ਰੋਵਣ ਦਾ ਭਾਰੀ , ਰੋਵਣ ਦਾ ਏ ਦਾਈਆਂ
ਕਿਥੋਂ ਫੇਰ ਵਖਸਾਹਾਂ ਤੈਨੂੰ , ਰੋਵਣ ਕੀ ਭਰਜਾਈਆਂ
ਆਖ ਦੋ ਮੁਦ੍ਰ ਵਿਦਾ ਕੇਤੂ ਨੇਂ , ਫਿਰਨ ਪੁੱਛੋ ਹਾਂ ਨਾਹੀਆਂ

490
"ਸੰਨ ਮਾਏ ਤੀਕੋਂ ਬੇਟੀ ਆਖੇ, ਤੈਨੂੰ ਖ਼ਬਰ ਨਾ ਕਾਈ
ਮੈਂ ਮਹਿਮਾਨ ਮੁਸਾਫ਼ਰ ,ਕੁੰਦੀ ! ਖਾ ਵਨਦੀ ਆਨ ਬਹਾਈ
ਜੇ ਆਇਆ ਖਸਮ ਸਂਭਾ ਲਿਉਸ ਮੈਨੂੰ , ਤੁਧ ਕੇਹੀ ਬਾਜ਼ੀ ਪਾਈ
ਲੈ ਮਾਏ ਘਰ ਝੰਗ ਸਿਆਲ਼ੀ , ਅਸੀਂ ਅੱਠ ਚਲੇ ਥੀ ਰਾਹੀ "