ਹੀਰ

ਸਫ਼ਾ 51

501
ਫਿਰ ਕਰ ਦਗ਼ਾ, ਦਾਈ ਇਹ ਕੀਤਾ, ਲੈ ਹੀਰੇ ਥੇ ਆਈ
ਧਿਆ ਅੱਧੀ ਤੈਨੂੰ ਦਿੱਤੀ ਰਾਂਝੇ , ਅੱਧੀ ਆਪ ਮੂੰਹ ਪਾਈ
ਕਰ ਨਾਂ ਸਾਈਂ ਦਾ ਹੀਰੇ ਲੀਤੀ , ਭੁੱਖੀ ਓੜਕ ਦੀ ਆਹੀ
ਆਖ ਦੋ ਮੁਦ੍ਰ ਖਾਵਣ ਬੇਟੀ , ਸੱਚ ਚੂਚਕ ਦੀ ਜਾਈ

502
" ਲਾਹਨਤ ਤੇਰੇ ਤਾਈਂ ਦਾਈ!"ਹੀਰ ਗ਼ੁੱਸਾ ਗ਼ਮ ਖਾਵੇ
ਚੋਰੀ ਲੈ ਲੀਤੀ ਹੱਥ ਹੀਰੇ , ਲੜਦੀ ਭਵਾਂ ਚੜ੍ਹਾਵੇ
ਆਖੀਂ ਤਾਂ ਸਿਰ ਭਿੰਨਾ ਛਣਾ, ਰੋਜ਼ਾ ਜਾਨ ਭਨਾਵੀਂ
ਤੂੰ ਤਾਂ ਵਿਚੋਂ ਰੱਖੀਂ ਆਪੇ, ਨਾ ਮੁਸ਼ਕ ਰੰਝੇਟੇ ਦਾ ਆਵੇ"

503
ਤਾਂ ਦਾਈ ਖਾਦੀ ਚੋਰੀ ਭਾਈ , ਫੇਰ ਬਲੀਨਦੀ ਨਾਹੀਂ
ਰਹੇ ਰਾਤ , ਦਿਉਂ ਹੋਇਆ ਲੋਕਾ , ਚਲੇ ਸੰਝ ਸਬਾ ਹੈਂ
ਧੁਰ ਟਮਕ ਸਿਰ ਧੀਦਦਤਾ , ਚਲੇ ਮੰਜ਼ਿਲ ਫਿਰ ਰਾਹੀਂ
ਆਖੋ ਯਾਰ ਕਿਰਿਆਆਂ ਮਸਲਤ , ਚਾਕ ਮਾਰਨ ਦੇ ਤਾਈਂ

504
ਮੀਆਂ ਰਾਂਝੇ ਖੜ੍ਹੀਆਂ ਡਿੱਠਾ , ਹੀਰ ਖਿੜੇ ਲੈ ਚਲੇ
ਨੰਗੇ ਪਿੰਡੇ ਚੋਟਾਂ ਪਈਆਂ , ਨੈਣ ਨਾ ਰਹਿੰਦੇ ਠੁਲ੍ਹੇ
ਕਦੋਂ ਕਿਡਾਂ ਤਖ਼ਤ ਹਜ਼ਾਰਾ, ਸਾਮ ਖੇੜਿਆਂ ਦੀ ਝੱਲੇ
ਕਿਹਨੂੰ ਆਖਾਂ ਅੰਦਰ ਸੁਣਦੀ , ਦੁੱਖਾਂ ਸੀਨੇ ਮਿਲੇ

505
"ਸੰਨ ਵੇ ਖੇੜਾ ਕਦੀਮੀ ਭੈੜਾ , ਕਿਉਂ ਤੋਂ ਹੱਥ ਦਾ ਤ੍ਰਟਾ
ਰਾਂਝਾ ਮੈਂਡਾ ਗੰਢ ਗਨਢੀਨਦਾ, ਨੌਲਖੇ ਹਾਰ ਦਾ ਲੜ ਤ੍ਰਟਾ
ਕੀ ਤੈਂਡੇ ਹੱਥ ਆਵੇ ਨਾਹੀਂ , ਤੂੰ ਤੌੜਾ ਹੂੰ ਮਿੱਠਾ
ਆਖ ਦਮੋਦਰ ਵੱਡੇ ਹੱਥੋਂ , ਤੂੰ ਸੱਚ ਅਸਾਡਾ ਕੱਠਾ"

506
ਮਿਲ ਮਿਲ ਮਾਰਨ ਰਾਂਝੇ ਤਾਈਂ , ਦਾਖ਼ਲ ਸਜ਼ਾਏ ਕਰੇਂਦੇ
ਰੁੱਤ ਵਰਤੀ ਪਿੰਡਾ ਹੋਇਆ, ਤਰਸ ਨਾ ਮੂਲ ਕਰੇਂਦੇ
ਜਿਹੜਾ ਆਵੇ ਸਭ ਸਾਹਾ , ਦੰਦ ਕਰੀਚ ਵਟੀਨਦੇ
ਆਖ ਦੋ ਮੁਦ੍ਰ ਵੱਸ ਗ਼ਨੀਮਾਂ , ਸਭ ਅਰਮਾਨ ਚਕੀਨਦੇ

507
ਸੁਣੋ ਯਾਰੋ ! ਨਾਮ ਸਾਈਂ ਦੇ , ਕਿਉਂ ਮੈਨੂੰ ਹਰਾਮ ਮਰੀਂਦੇ
ਲੈ ਸ਼ਮਸ਼ੇਰ , ਗਰਦਨ ਤੇ ਗਾਟਾ , ਨੀਹੇ ਧੋਣ ਕਪੀਨਦੇ ?
ਮੰਦਾ ਹਾਲ ਨਾ ਤਰਸ ਤੁਸਾਨੂੰ , ਫਿਰ ਫਿਰ ਮੈਂ ਸਨਭਲੀਨਦੇ
ਡਰੀਏ ਗ਼ਜ਼ਬ ਸਾਈਂ ਦੇ ਕੋਲੋਂ , ਅਸਾਂ ਅਜ਼ਾਰ ਕਰੇਂਦੇ "

508
ਸਾਊਆਂ ਮਿਲ ਕਰ ਮਤਾ ਪਕਾਇਆ, ਕਿਹੜੀ ਤਰ੍ਹਾਂ ਮਰਿਆਆਂ
ਲੈ ਸ਼ਮਸ਼ੇਰ ਮਰਿਆਆਂ ਗਰਦਨ ,ਗੱਲੋਂ ਕਲੰਕ ਚੁੱਕਿਆਆਂ
ਨਾਲ਼ ਖ਼ਵਾਰੀ , ਆਲਮ ਸਾਰੀ , ਮਲਾਮਤ ਦੂਰ ਕਿਰਿਆਆਂ
ਅੱਖੀਂ ਸੜਨ , ਜਾਂ ਨਜ਼ਰੀ ਆਵੇ , ਮਾਰੋ ਨਈਂ ਸੁੱਟਿਆਆਂ

509
ਆਇਤ ਖ਼ਾਨ ਭਾਨੀ ਮਸਲਤ , "ਇਹ ਨਾ ਕੰਮ ਕਿਰਿਆਆਂ
ਚੁੱਕਾ ਚੂਚਕ ਦੇ ਨਾਲੇ ਦਿੰਦੇ , ਇੰਜ ਨਾ ਅਸੀਂ ਮਰਿਆਆਂ
ਇਸ ਬੁੱਧ ਲਿਜਾ ਰਹਿੰਦੀ ਨਾਹੀਂ , ਜੋ ਸਿਰਤੇ ਬਦੀ ਚਈਹਾਂ
ਮੱਝੀਂ ਦੇ ਪਾਈਏ ਵਿਚ ਨੇਂ ਦੇ , ਉਸ ਨੂੰ ਬੋੜ ਮਰਿਆਆਂ "

510
ਬੀੜੀ ਆਏ ਚੜ੍ਹੇ ਸਭ ਸਾਉ, ਦਿਲ ਗ਼ੁੱਸਾ ਸਭਨਾ ਹੈਂ
ਪਾਈਏ ਨੇਂ ਵਿਚ , ਢਿੱਲ ਨਾ ਬਣਦੀ , ਜਾ ਬੀੜੀ ਵਿਚ ਨਾਹੀਂ
ਧੱਕ ਚਲਾਇਆ, ਸਭਨਾਂ ਭਾਈਆ, ਵਿਹਲਾ ਮਰੇ ਕਵਾਹੀਂ
ਆਖ ਦਮੋਦਰ ਨਾਲ਼ ਅਸਾਡੇ , ਜਿਊਂਦਾ ਬੰਦਾ ਨਾਹੀਂ