ਹੀਰ

ਸਫ਼ਾ 60

591
"ਬੀ ਬੀ ਤਾਣੇ ਦੇ ਨਾ ਮੈਨੂੰ , ਕੌੜਾ ਝਗੜਾ ਜਾਂ ਕੇਤੂ ਈ
ਛੋੜ ਅਸਾਡਾ ਪੱਲਾ ਬੀ ਬੀ , ਮੱਤ ਬਾਹਰੋਂ ਆਵੇ ਕੋਈ
ਨਾ ਕੁੱਝ ਲੈਣਾ , ਨਾ ਕੁੱਝ ਦੇਣਾ , ਕੂਕ ਨਿਕੰਮੀ ਹੋਈ"
ਰਾਂਝਾ ਰੰਜ ਥੀਆ ਸਹੀ ਸੱਚ , ਕਾਵੜ ਸੁਖ਼ਨ ਕੇਤੂ ਈ

592
"ਕਿਉਂ ਕਾਵੜ ਕਰ ਬੋਲੀਂ ਤੋ ਹਾਂ , ਮੈਨੂੰ ਨਿੱਤ ਅੰਦੇਸ਼ਾ
ਅੱਠੇ ਪਹਿਰ ਨਹਾ ਰੀਂ ਪੈਂਡਾ, ਰੋਂਦੀ ਅੱਤ ਵਰੀਸਾ
ਜਾਂ ਮੈਂ ਭਰ ਜਾ ਬਿਨ ਰਸ ਮਾਤੀ, ਰੰਗ ਵਟਾਇਆ ਕੇਸਾਂ
ਜੇ ਤੋਂ ਹੱਕ ਪਰਾਏ ਪੁੱਛੇ , ਤਾਂ ਮੈਂ ਕਿਉਂ ਹੱਕ ਛੜੀਸਾਂ ?

593
"ਤੈਂਡਾ ਹੱਕ ਅਸੀਂ ਬੀ ਬੀ , ਮਤਲਬ ਅਸਾਂ ਨਾਹੀਂ
ਕੌੜੇ ਨੱਪ ਫਹਾਐਵ ਅੰਦਰ, ਤੁਸਾਂ ਲੱਜ ਨਾ ਕਾਈ
ਬਾਹਰ ਲੋਕ ਸੁਣੇਸੀ ਸਾਰਾ , ਨਾਲੇ ਮੇਰੇ ਭਾਈ
ਆਖ ਦੋ ਮਦਰ ਰਾਂਝਾ ਆਖੇ , ਤੁਸਾਂ ਇਹ ਗੱਲ ਚੰਗੀ ਨਾਹੀਂ"

594
ਤਾਂ ਤਾਹਿਰ ਰਾਹ ਪੁੱਛਦਾ ਪੁੱਛਦਾ , ਤਾਂ ਅੰਦਰ ਚੱਲ ਆਇਆ
ਵੇਖ ਹੈਰਾਨ ਥੀਆ ਅੱਤ ਸਾਉ , ਅੱਖੀਂ ਸਮਝ ਵਿਖਾਇਆ
"ਬਾਹਰ ਨਾ ਤੇ ਅੰਦਰ ਰਾਜ਼ੀ , ਅਸਾਂ ਚੰਗਾ ਭਾਈਆ
ਉੱਠੀ , ਤੂੰ ਚੜ੍ਹ ਖਾਰੇ ਧੀਦੋ , ਹੱਕ ਖਸਮ ਹੱਥ ਆਇਆ"

595
"ਸਾਈਂ ਦੀ ਸਹੁੰ , ਭਾਈ ਤਾਹਿਰ! ਮੈਨੂੰ ਖ਼ਬਰ ਨਾ ਕਾਈ
ਦੇ ਕਰ ਦਗ਼ਾ ਆਨਦੋਨੀਂ ਅੰਦਰ, ਫ਼ਕੀਰਾਂ ਨਾਉਂ ਸੁਣਾਈ
ਮੈਂ ਕੀ ਜਾਣਾ ਨਾਉਂ ਫ਼ਕੀਰਾਂ , ਅੱਗੇ ਫਾਹੀ ਆਈ
ਆਖਾਂ ਸਹੀ ਸੱਚ, ਭਾਈ ਤਾਹਿਰ, "ਮੈਂਡੀ ਮਾਂ ਪਿਓ ਜਾਈ "

596
ਦਿੱਤੂ ਛੋੜ, ਛੁੜਾਇਆ ਰਾਂਝੇ , ਜੀਂ ਅੰਦਰ ਤਾਹਿਰ ਆਇਆ
ਜੁਲਿਆ ਨੱਸ , ਛੁੜਾਇਆ ਆਪੇ , ਚੱਲਣ ਤੇ ਚਿੱਤ ਚਾਇਆ
ਸ਼ੁਕਰ ਸਹੀ ਕਰ ਬਾਹਰ ਧੀਦੋ , ਵੇਖੋ ਆਪ ਛੁੜਾਇਆ
ਆਖ ਦਮੋਦਰ ਉਸੇ ਵੇਲੇ , ਜੋਤੀ ਚਾੜ੍ਹ ਸਿਧਾਇਆ

597
ਵਾਰੇ ਵਣਜ ਕੀਤੀ ਊਦਾਨੀ , ਸ਼ੁਕਰ ਕੇਤੂ ਸੂ ਭਾਈ
ਨਾ ਮੈਂ ਚਿੱਤ ਨਾ ਚੇਤਾ ਕੋਈ , ਪਈ ਆ ਗ਼ੈਬ ਦੀ ਫਾਹੀ
ਪੀਲ਼ਾ ਰੰਗ , ਭਲੇਰੀ ਰੇਤੀ , ਸ਼ੁਕਰ ਕੇਤੂ ਸੂ ਤਾਂਹੀ
ਆਖ ਦਮੋਦਰ ਤਾਂ ਦਿਨ ਤੀਜੇ , ਜੰਞ ਰਾਂਝਿਆਂ ਦੀ ਆਈ

598
ਕਿੱਸਾ ਰਾਂਝਿਆਂ ਦਾ ਪੂਰਾ ਹੋਇਆ, ਅੱਗੇ ਗੱਲ ਖੇੜਿਆਂ ਦੀ ਆਈ
ਰਲ਼ ਮਿਲ ਖੜੇ ਕਰਨ ਮਸਲਤਾਂ , ਸੱਦੇ ਸਕੇ ਭਾਈ
ਅਸਾਂ ਹੀਰ ਵਿਆਹ ਜੋ ਆਂਦੀ , ਜ਼ਹਿਮਤ ਅਸਾਂ ਪਾਈ
ਆਖ ਦਮੋਦਰ ਆਖੇ ਅਲੀ , ਮਸਲਤ ਕਰੇਹੁ ਕਾਈ

599
ਬੀਥ ਪਸੰਦ ਕਰੇਂਦੇ ਸਾਉ , ਕੀਕਰ ਅਸੀਂ ਕਿਰਿਆਆਂ
ਬੰਦਾ ਈਹਾ ਗੱਲ , ਅਸਾਨਹੀ , ਸਿਰ ਪਰ ਕਰ ਢਿੱਲ ਕਿਰਿਆਆਂ
ਕੀ ਰਖੀਂਦੀ ਲੱਜ ਅਸਾਨਹੀ ? ਜੇ ਕਰ ਢਿੱਲ ਕਿਰਿਆਆਂ
ਆਖ ਦਮੋਦਰ ਹੋਰਨਾ ਬਣਦੀ , ਕਾਲ਼ਖ ਮੂੰਹੋਂ ਲਹੀਆਆਂ

600
"ਨਹੀਂ ਮੁਨਾਸਬ ਖ਼ਾਣਾਂ ! ਮਾਰਨ ,"ਮੁਹਰੀ ਆਖ ਸੁਣਾਇਆ
"ਧੀ ਚੂਚਕ ਦੀ , ਕੀਕਰ ਮਾਰੇਂ , ਬਹੁਤਾ ਭੁੱਲ ਅਲਾਇਆ
ਲਹਾਂ ਨਾ ਕੁੱਤੀ ਉਸ ਦੇ ਘਰ ਦੀ , ਖ਼ਾਣਾਂ ! ਕਹੀਂ ਭੁਲਾਇਆ
ਆਖ ਦਮੋਦਰ ਸੂਹੇ ਨਾ ਮੈਨੂੰ , ਮਾਰਨ ਮਤਾ ਪਕਾਇਆ