ਹੀਰ

ਸਫ਼ਾ 69

81
ਓਥੋਂ ਚਲਿਆ ਫੇਰ ਰੰਝੇਟਾ , ਚੱਲ ਹਜ਼ਾਰੇ ਆਇਆ
ਉਲਟਿਆ ਫੇਰ ਹਜ਼ਾਰਿਓਂ ਧੀਦੋ, ਲੰਮੀ ਤਰਫ਼ ਸਿਧਾਇਆ
ਚਣਿਉਟ ਦੇ ਵਿਚ ਦੂੰ ਚਲਿਆ , ਅਲੀ ਪੁਰ ਫੇਰਾ ਪਾਇਆ
ਆਖ ਦਮੋਦਰ ਤਾਂ ਦਵੀਵਨਹਾ ਚੌਥੇ , ਝੰਗ ਸਿਆਲੀਂ ਆਇਆ

682
ਅੱਗੇ ਪੱਕ ਜੂਆ ਰੀਂ ਥੀਆ, ਕੁੜੀਆਂ ਮਿੰਨ੍ਹੀਆਂ ਤਾਈਂ
ਜੋ ਕਾਈ ਕੁਆਰੀ ਆਹੀ ਸੋ, ਪਰਨੀ ਗਈ ਕਦਾਈਂ
ਮਿੰਨ੍ਹੇ ਬੈਠ ਖੁੱਭ੍ਹਨੀ ਵਾਹਣ , ਇਹ ਝੋਰਾ ਉਨ੍ਹਾਂ ਤਾਈਂ
ਆਖ ਦਮੋਦਰ ਸੁੱਕ ਸਿਆਲੀਂ , ਰਾਂਝਾ ਵੜਿਆ ਤਦਾਹੀਂ

683
ਤਾਂ ਪਹਿਲੀ ਵਿਫਲ ਉੱਠੀ ਸਹੇਲੀ , ਬੋਲ ਕੇ ਸੁਖ਼ਨ ਸੁਣਾਏ
ਬੋਲਣ ਮੋਰ , ਚਕੋਰ , ਸੀਚਾਨੇ , ਕੋਇਲ ਸ਼ਬਦ ਸੁਣਾਏ
ਠੰਡੀ ਵਾਊ, ਜਸਾ ਠੰਡਾ , ਮੰਝ ਨਾ ਵਾਤ ਹਿਲਾਏ
ਆਖ ਦਮੋਦਰ ਸੱਚ ਕਰੇ ਜੇ ਸਾਈਂ , ਅੱਜ ਕਦਮ ਰੰਝੇਟੇ ਪਾਏ

684
ਦੂਜੀ ਬੋਲ ਸੁਨੇਹੇ ਦਿੱਤੇ, ਭੈਣੇ ਗੱਲ ਅਖਾਈਂ
ਛਾਤੀ ਠਾਰ ਹੋਈ ਅਚੇਤੇ , ਬੋਲਣ ਮੋਰ ਸਬਾ ਹੈਂ
ਲੂਂ ਲੂਂ ਵਿਚ ਖ਼ੁਸ਼ਹਾਲੀ ਭੈਣੇ , ਚੜ੍ਹਿਆ ਸੁਆਉ ਅਸਾਹੀਂ
ਆਖ ਦਮੋਦਰ ਸਹੀ ਸੱਚ ਭੈਣੇ , ਇਹ ਗੱਲ ਖ਼ਾਲੀ ਨਾਹੀਂ

685
ਸਭੇ ਆਪੋ ਆਪ ਸਿਆਲੀਂ , ਬਹਿ ਬਹਿ ਫ਼ਿਕਰ ਕਰੇਨਿ
ਅੱਜ ਚੌੜਾ ਚੜ੍ਹਿਆ ਬੇਲੇ ਤਾਈਂ , ਬਿਰਖ ਉਗਾਹੀ ਦੇਣੀ
ਕਾਹਲ਼ ਹੂਗਈਆਂ ਜੁੱਸੇ ਵਿਚ , ਕਿਹਾ ਫ਼ਿਕਰ ਕਰੇਨਿ
ਆਖ ਦਮੋਦਰ ਛੋੜ ਜੂਆ ਰੀਂ , ਰਾਂਝੇ ਨੂੰ ਅੱਗੋ ਲੇਨੀ

686
ਰਹੀਆਂ ਢੂੰਡ ਸਿਆਲੀਂ ਸਭੇ , ਫਿਰ ਰਹੀਆਂ ਸਭ ਜਾਈਂ
ਢੂੰਡਣ ਖੂਹ ਸਿਲਾਬੇ ਬਣੇ , ਢੂੰਡਣ ਟੋਭੇ ਵਾਹੀਂ
ਢੂੰਡਣ ਕਾਹ , ਕਕਾਹ , ਬਨਬੋਲਾਂ , ਢੂੰਡਣ ਸਭੇ ਜਾਈਂ
ਆਖ ਦਮੋਦਰ ਢੂੰਡ ਹੱਟੀਆਂ , ਮੂਲ ਲੱਧੂ ਨੇਂ ਨਾਹੀਂ

687
ਫਿਰ ਉੱਠ ਸਿਆਲੀਂ ਢੂੰਡਣ ਲੱਗੀਆਂ , ਕੇਹੀ ਉਸ ਢੂੰਢਿਨੀ
ਪਾਵ ਸ਼ਾਹਾਂ ਦੇ ਚਾਕਰਾਂ ਵਾਂਗੂੰ , ਹੱਥ ਅਗੋਲ ਕਰੇਨਿ
ਢੂੰਡ ਸਹੀ ਸੱਚ ਬੇਲਾ ਬਾਹਰ ਨਹੀਂ ਤਾਮਿਲ ਦੇਣੀ
ਆਖ ਦਮੋਦਰ ਬੂਟਾ ਬੂਟਾ , ਹੱਥ ਅਗੋਲਾ ਦੇਣੀ

688
ਫਿਰ ਫਿਰ ਫ਼ਿਕਰ ਕਰੇਨ ਸਿਆਲੀਂ , ਢੂੰਡਣ ਤੇ ਮਨ ਚਾਇਆ
ਰਹੀਆਂ ਹਾਰ ਸਭੇ ਹੀ ਕੁੜੀਆਂ , ਮੂਲ ਨਾ ਨਜ਼ਰੀ ਆਇਆ
ਬੇਲੇ ਢੂੰਡ ਕੀਤੀ ਆਨੀਂ ਡਾਢੀ , ਕਿਤੇ ਨਾ ਕੋਈ ਦਿਸਾਇਆ
ਆਖ ਦਮੋਦਰ ਕੁੜੀਆਂ ਤਾਈਂ , ਹਿੱਕ ਜੋਗੀ ਨਜ਼ਰੀ ਆਇਆ

689
ਤਾਂ ਮਿਲ ਘੇਰ ਘੁੱਦੂ ਨੇਂ ਜੋਗੀ, "ਅਸੀਂ ਤੁਧ ਪਛਾਈ
ਬੁਝਣ ਹੁੰਦਾ ਕੰਮ ਤੁਸਾਡਾ , ਵੇਖਾਂ ਦਸ ਅਸਾਹੀਂ
ਦੋਂਹ ਵਿਚੋਂ ਹਿੱਕ ਕਿਹੜਾ ਮਿਲਦਾ , ਬਹੁਤ ਵੈਰਾਗੀ ਆਹੀ
ਜੇ ਮਿਲੇ ਕੋਈ ਦੋਂਹ ਵਿਚੋਂ ਸਾਨੂੰ ,ਤਾਂ ਲਾਪ ਜੋ ਇਰਦਵਾ ਹੈਂ "

690
ਮਾਲ਼ਾ ਮਣਕੇ ਫਿਰ ਫਿਰ ਪਰਤੇ , ਮੂੰਹੋਂ ਨਾ ਮੂਲ ਅਲਾਏ
ਨਾਸਾਂ ਤੇ ਧਰ ਸੰਘੇ ਮਣਕੇ , ਫਿਰ ਫਿਰ ਅੱਖੀਂ ਲਾਏ
ਮਾਲ਼ਾ ਢੂੰਡ ਰਿਹਾ ਮਤਵਾਰੀ , ਦਿਲ ਵਿਚ ਦਗ਼ਾ ਹੰਢਾਏ
ਆਖ ਦਮੋਦਰ ਕਰ ਕਰ ਉਂਗਲ , ਉਭੇ ਤਰਫ਼ ਬਜਾਏ