ਹੀਰ

ਸਫ਼ਾ 81

801
ਤਾਂ ਹਿਲੋ ਹਿਲੋ ਹੋਈ ਓਥੇ , ਮੰਜਾ ਪਕੜ ਚੁਆਇਆ
ਆ ਜ਼ਰੂਰ , ਚਾਐਵ ਨੇਂ ਸਿਰਤੇ , ਘਰ ਸਹਿਤੀ ਦੇ ਪਾਇਆ
ਅੱਗੋਂ ਦਰਵਾਜ਼ੇ ਸਭ ਚਾੜ੍ਹੇ , ਜੋਗੀ ਅੰਦਰ ਆਇਆ
ਆਖ ਦਮੋਦਰ ਵੇਖੋ ਯਾਰੋ, ਸਹਿਤੀ ਅਹਿਦ ਉਠਾਇਆ

802
"ਹੱਸੋ, ਖੇਡੋ , ਮੌਜਾਂ ਕਰੇਹੁ , ਕਮੀ ਕਿਸੇ ਦੀ ਨਾਹੀਂ
ਜੇ ਮੈਂ ਮੋਈ ਤਾਂ ਸਦਕੇ ਕੀਤੀ , ਆਵਾਂ ਕੰਮ ਤਸਾਹੀਂ
ਸੇ ਸ਼ੁਕਰਾਨੇ ਮੈਨੂੰ ਕੁੜੀਏ , ਸਕਦੇ ਰੂਹ ਮਿਲਾਈਂ
ਜਿਹਾ ਹੁਕਮ ਕਰੇ ਸਾਈਂ ਰਾਂਝਾ ,ਖਾਵਣ ਸੌ ਈ ਪਕਾਈਂ

803
ਤਾਂ ਚੋਰੀ ਕੱਟੀ ਤੇ ਦੁੱਧ ਮਾਝਾ , ਮੱਖਣ ਖੀਰ ਮਲ਼ਾਈ
ਘਾਟੀ ਛਾਹ , ਛੁਹਾਰੇ ਮੇਵੇ , ਕਰ ਤਿਆਰ ਘਣ ਆਈ
ਖਾਵੋ ਪੀਵੋ , ਮੌਜਾਂ ਕਰੋ , ਸਦਕੇ ਘੋਲ਼ ਘੁਮਾਈ
ਆਖ ਦਮੋਦਰ ਖਾਵਣ ਬੈਠੇ , ਸਹਿਤੀ ਪੱਖਾ ਚਾਈ

804
ਦੋਵੇਂ ਹੋ ਇਕੱਠੇ ਬੈਠੇ , ਜਾਂ ਖਾਣੇ ਹੱਥ ਪਾਇਆ
ਪੀਨਤਰੀ੫੩ ਮਾਹ , ਨੂੰ ਰਾਤੀਂ ਪਿੱਛੋਂ ,ਰੱਬ ਅਸਾਂ ਅਨਾਜ ਖਵਾਇਆ
ਖਾਦਾ ਪੀਤਾ ਜੌਂਕੀ ਹੋਏ , ਹੱਸਣ ਖੇਡਣ ਭਾਈਆ
ਆਖ ਦਮੋਦਰ ਵੇਲ ਖ਼ੁਸ਼ੀ ਦਾ, ਹੀਰ ਸਲੇਟੀ ਪਾਇਆ

805
ਹੁਸਨ ਖੇਡਣ ਮੰਜੇ ਉਤੇ , ਖੱਲ ਖੱਲ ਪੌਣ ਤੋ ਆਈਂ
ਬਹੁਤ ਖ਼ੁਸ਼ਹਾਲ ਹੱਦ ਥੀਂ ਬਾਹਰ, ਆਖਣ ਦੀ ਗੱਲ ਨਾਹੀਂ
ਅੰਦਰ ਰੋਗ ਜਾਮਕੀ ਸਲਗੇ , ਕੀ ਥੀਸੀ ਬਾਬ ਅਸਾਨਹੀਂ
ਆਖ ਦਮੋਦਰ ਕਿਹੜੀ ਥੀਸੀ,ਅਸੀਂ ਜਿਨਾਹਾਂ ਨਾਹੀਂ

806
ਫਿਰ ਫਿਰ ਝਖਨ , ਫਿਰ ਹੱਸ ਬੈਠਣ , ਅੰਦਰ ਬਹੁਤ ਖ਼ੁਸ਼ਹਾਲੀ
ਸਕਦੇ ਰੂਹ ਮਿਲਾਏ ਸਾਹਿਬ , ਉਹੋ ਜਿਹੀ ਲਾਲੀ
ਮੂੰਹ ਮਹਿਤਾਬ , ਅੱਖੀਂ ਬਲਣ ਮਸ਼ਾਲਾਂ , ਦੋਨੋਂ ਇਸ਼ਕ ਮੋਹ ਲੀ
ਆਖ ਦਮੋਦਰ ਉਹ ਜਿਹੀ , ਹੀਰੇ ਰਾਂਝੇ ਵਾਲੀ

807
ਬਹੁਤ ਖ਼ੁਸ਼ੀ ਹੱਦ ਥੀਂ ਬਾਹਰ , ਆਖਣ ਦੀ ਗੱਲ ਨਾਹੀਂ
ਮਿਹਰ ਮੁਹੱਬਤ ਸੇਤੀ ਬੈਠੇ , ਬੈਠਣ ਦੇ ਗਲ ਬਾਹੀਂ
ਬਹੁਤ ਵੈਰਾਗ ਅੰਦਰ ਦਾ ਚੁੱਕਾ , ਅਜੇ ਨੂਤਨ ਇਸ਼ਕ ਤਣਾ ਹੈਂ
ਆਖ ਦਮੋਦਰ ਉਠੋ ਹਾਰੀ , ਗੁਜ਼ਰੀ ਦੋਹਾਂ ਤਾਈਂ

808
ਤਾਂ ਨਾਰ ਅਲੀ ਦੀ , ਬਹੁੰ ਸੰਗ ਆਲਮ ,ਘਰ ਸਹਿਤੀ ਦੇ ਆਈ
ਬਾਹਰ ਆ, ਬੂਹਾ ਖੜਕਾਇਆ , ਉੱਚੇ ਸੱਦ ਸੁਣਾਈ
ਸੰਨ ਸਹਿਤੀ ਦੌੜੀ ਤਦ ਅੰਦਰੋਂ , ਬਾਹਰ ਨਿਕਲ ਆਈ
"ਧਿਆ ! ਖ਼ਬਰ ਦੇ ਹੀਰੇ ਦੀ , ਉਮੜ ਘੋਲ਼ ਘੁਮਾਈ"

809
"ਸਨ ਮਾਏ ! ਕੀ ਤੈਨੂੰ ਆਖਾਂ " ਸਹਿਤੀ ਆਖ ਸੁਣਾਇਆ
"ਅੱਠੇ ਪਹਿਰ ਖਲੋਤਾ ਜੋਗੀ , ਧਰਤੀ ਪੈਰ ਨਾ ਲਾਇਆ
ਮਾਰੇ ਮੰਤਰ, ਮੋਰਾਂ ਹੱਥ ਮਿੱਠਾ , ਫਿਰੇ ਭੁੱਖਾ ਤ੍ਰਿਹਾਇਆ
ਸਲੇਟੀ ਸਹਿਕੇ ਮੰਜੇ ਉਤੇ , ਪਾਸਾ ਨਾ ਮਿਲਾਇਆ"

810
ਅਲੀ ਆਖੇ"ਸਨ ਸਹਿਤੀ ਧੀਏ !ਅਸਾਂ ਕੰਮ ਨਾ ਕੋਈ
ਅੱਠੇ ਪਹਿਰ ਅਦਾਈਂ ਅੱਖੀਂ , ਵਿਸਰ ਸੌ ਕੰਮ ਗਿਓ ਈ
ਇਸੇ ਵੇਲੇ ਮੈਂ ਥੇ ਮਨਜੀਂ ਜਾਂ ਕੁਛ ਫ਼ਰਕ ਡਿਠੋ ਈ"
ਆਖ ਦਮੋਦਰ ਉਹ ਬਾਹਰ ਥੀਏ , ਸਹਿਤੀ ਅੰਦਰ ਹੋਈ