ਹੀਰ

ਸਫ਼ਾ 87

861
ਤਾਂ ਖ਼ਾਣਾਂ ਸਭ ਹਥਿਆਰ ਸੰਭਾਲੇ , ਘੋੜੇ ਨੱਪੇ ਤਾਂਹੀ
ਮਰਨ ਚਿਵ ਨੇਂ ਸਿਰ ਆਪਣੇ ਤੇ , ਹੋਏ ਝੱਲਣ ਤਾਈਂ
ਕਿਹੈ ਹੱਥ ਕਰ ਯਸੂ ਭਾਈ , ਵੀਰ ਪਰਾਇਆ ਚਾਈ
ਕੀਕਰ ਅਸੀਂ ਮਰਿਆਆਂ ਨਾਹੀਂ , ਪੁੱਤਰ ਮਾਜ਼ਮ ਦਾ,
ਧੀ ਚੂਚਕ ਦੀ , ਸਾਮ ਅਸਾਡੀ ਆਈ

862
ਖੋਜ ਸੋ ਜਿਲੇ ਅਗੇਰੇ ਰਾਹੋਂ , ਫ਼ੌਜ ਅਦਾਓਂ ਆਈ
ਦੇ ਸਲਾਮ ਮਿਲੇ ਖ਼ਾਣਾਂ ਨੂੰ ਪੁੱਛਣ ਇਨ੍ਹਾਂ ਤਾਈਂ
" ਹਿੱਕ ਜੋਗੀ ਤੇ ਨਾਲ਼ ਹਿੱਕ ਮੁਹਰੀ , ਤੁਸਾਨੂੰ ਨਜ਼ਰ ਨਾ ਆਈ?"
ਆਖ ਦਮੋਦਰ ਖਿੜੇ ਪੁੱਛਣ , ਉਨ੍ਹਾਂ ਨਾ ਹੜਾਂ ਤਾਈਂ

863
"ਨਾਹੀ ਡਿਠੇ , ਪੁੱਛੋ ਅਗਾਹੂੰ , ਅਵੇ ਨਾਹੀਂ ਆਏ
ਅਸੀਂ ਚਿਰੋਕੇ ਉੱਥੇ ਬੈਠੇ , ਅਜੇ ਨਾ ਮਾਂਹ ਕਪਾਏ
ਵੇਖੋ ਰਾਹ ਅਗੇਰੇ ਹੋ ਕੇ , ਅਗਾਹੂੰ ਵਣਜ ਪੁੱਛਿਆ ਹੈ
ਅਸੀਂ ਆਪਣੇ ਮੂੰਹ ਸਿਰ ਬੈਠੇ ਬੇਲੇ , ਅਸੀਂ ਨਾ ਕੂੜ ਬਲ਼ਾ ਹੈ"

864
"ਸਨ ਹੋ ਭਾਈ ! ਅਸੀਂ ਅਖਾ ਹੂੰ , ਅਵੇ ਨਾਹੀਂ ਆਏ
ਅਸੀਂ ਬਹੁਤ ਆਜ਼ਿਜ਼ ਹਾਂ ਥੱਕੇ , ਤੁਸਾਡੀਆਂ ਅੱਖੀਂ ਵਿਚ ਬੋਲੀਂਦੇ
ਖਾਦੀ ਖੰਡ ਰਜਾ ਹਾਂ ਨਾਹੀ , ਕੱਤ ਨੂੰ ਜ਼ਹਿਰ ਘੁੰਨੂ ਲੈਂਦੇ
ਹੱਸ ਰੁੱਸ ਕੇ ਦੱਸੋ ਭਾਈ , ਨਹੀਂ ਅਸੀਂ ਬੂਹੇ ਹੱਥ ਪਈਨਦੇ"

865
ਜੇ ਨਾਹੀ ਆਏ ਤਾਂ ਭੀ ਆਏ , ਕਿਆਡਰ ਅਸਾਂ ਤਾਈਂ
ਨੀਸੇ ਚਿੜੀਆਂ ਢੀਂਗਰਾਂ ਅਤੇ , ਜੇ ਕਰਾਡ ਵੀਸਾਈਂ
ਪਿੱਛੇ ਪਏ ਨਾ ਕਿਤੇ ਦੇਣ ,ਇਹ ਆਏ ਰਾਠ ਅਸਾਹੀਂ
ਜੇ ਤੁਸੀਂ ਕਟਕ ਵਡੇਰਾ ਦੱਸੋ , ਤਾਂ ਥੋੜੀਆਂ ਬਹੁਤੀਆਂ ਸਾਈਂ"

866
ਤਾਂ ਧਰੋਹ ਮਿਆਨੋਂ ਉਦੋਂ ਉਦੋਂ , ਅਲੀ ਅਲੀ ਕਰ ਆਏ
ਟੁੱਟਣ ਲੋਥਾਂ ਉਦੋਂ ਉਦੋਂ ਉਦੋਂ ਹੋਏ ਰੁੱਤ ਤ੍ਰਿਹਾਏ
ਬਹੁਤ ਵੈਰਾਗ ਭਿੜਨ ਦਾ ਖਿੜੇ , ਅਜੇ ਭੜਨੇ ਨੂੰ ਸਧਰਾਏ
ਆਖ ਦਮੋਦਰ ਨਹੀਂ ਟਲਦੇ ਨਾ ਹੜ , ਫਿਰ ਪੌਣੇ ਨੂੰ ਸਧਰਾਏ

867
ਫਿਰ ਸੌ ਵੜੇ ਅਲੀ ਅਲੀ ਕਰ, ਦੋਹੀਂ ਫਿਰਦੇ ਨਾਹੀਂ
ਲਝਨ ਉਦੋਂ ਉਦੋਂ ਲੋਥਾਂ , ਹੋਇਆ ਤਾਊ ਦੁਹਾਈਂ
ਟੁੱਟਣ ਲੋਥਾਂ ਸਿਰ ਦੇ ਪਰਨੇ , ਕੋਈ ਸੰਗਾਵੇ ਨਾਹੀਂ
ਆਖ ਦਮੋਦਰ ਨੂੰ ੯ ਖਿੜੇ ਮਾਰੇ , ਪੰਜ ਨਾ ਹੜ ਭੀ ਥੀਏ ਅਜਾਈਂ

868
ਫੇਰ ਵੰਗਾਰ ਪਈ ਵਿਚ ਦੋਹਾਂ , ਕੁੱਦਿਆ ਜੰਗ ਤਦਾਹੀਂ
ਨਾ ਹੜ ਵਾਂ ਭਿੜਨ ਦੇ ਪੂਰੇ , ਆਖਣ ਜੋਗੇ ਨਾਹੀਂ
ਅਜੇ ਭੜਨੇ ਅਤੇ ਚਾਉ ਰਾਠਾਂ ਦਾ, ਦੱਸੇ ਚਾਉ ਦੁਹਾਈਂ
ਆ ਖੁਦ ਦਮੋਦਰ ਪੰਜ ਖਿੜੇ ਤੁਰਟੇ , ਤੁਰ ਨਾ ਹੜ ਭੀ ਥੀਏ ਅਜਾਈਂ

869
ਫਥੇ ਸਿਰ ਜਿਉਂ ਭਿੰਨੀ ਚਾਟੀ , ਆਖਣ ਦੀ ਗੱਲ ਨਾਹੀਂ
ਧੁੰਮ ਨਾ ਹੜਾਂ ਦੀ ਵਸਤੀ ਆਈ , ਗੁੱਝੀ ਗੱਲ ਨਾ ਕਾਈ
ਸਾਰੀ ਜ਼ਮੀਨ ਰੰਗੀਲ ਕੀਤੀ ਆਨੀਂ , ਇੱਲਤਾ ਜਿਵੇਂ ਵਿਦਾ ਹੈਂ
ਨਾਉਂ ਦਮੋਦਰ , ਮੈਂ ਛੁਪ ਖਲੋਤਾ , ਜਿਥੇ ਦੋ ਬੂਟੇ ਇਕ ਕਾਹੀ

870
ਸੱਯਦ ਸਹੀ ਰੁਜੂਏ ਵਾਲੇ , ਡੋਲੀ ਘਿਦੀ ਵੈਂਦੇ
ਇਹ ਕਕਾਰਾ ਤੇ ਲਲਕਾਰਾ, ਆਏ ਧਾ ਸੁਣੀਂਦੇ
ਜੇ ਵੇਖਣ ਤਾਂ ਖੜੇ ਨਾ ਹੜ ਲੜਦੇ ਤੇ ਵਨਗਰੀਨਦੇ
ਆਖ ਦਮੋਦਰ ਸੱਯਦ ਵੇਖੋ , ਮੋੜ੍ਹਾ ਆ ਪਈਨਦੇ