ਹੀਰ

ਸਫ਼ਾ 88

871
ਉਦੋਂ ਉਦੋਂ ਚਾ ਹਟਾਏ , ਸੱਯਦ ਆਨ ਬਹਿੰਦੇ
"ਆਖੋ , ਕਿਸ ਕਾਰਨ ਤੁਸੀਂ ਲੜਦੇ , ਕੱਤ ਨੂੰ ਆਪ ਮਰੀਂਦੇ ?
ਅਸੀਂ ਤੁਸਾਨੂੰ ਪੁੱਛਦੇ ਆਹਾਂ , ਕਿਉਂ ਨੀਹੇ ਅਗਵਾ ਦਸੀਂਦੇ ?
ਕਹੇ ਦਮੋਦਰ ਆਖੋ ਯਾਰੋ , ਕਿਉਂ ਇਹ ਵੀਰ ਅਠੀਨਦੇ"

872
" ਸਨ ਸਾਹਿਬ ! ਇਕ ਗਲ ਅਸਾਡੀ ", ਖਿੜੇ ਆਖ ਸੁਣਾਇਆ
"ਚੂਚਕ ਦੇ ਘਰ ਘੱਤ ਵਸੀਲੇ , ਲਹੜਾ ਮੈਂ ਪ੍ਰਣਾਇਆ
ਚੋਚੋ ਸੁਣੀ ਅਥਾਓਂ ਅਸਾਂ , ਮੂੰਹੋਂ ਨਾ ਮੂਲ ਅਲਾਇਆ
ਲੈ ਮੁਕਲਾਵਾ ਆਏ ਅਸਾਂ , ਟਮਕ ਅਸੀਂ ਚੁਆਇਆ

873
"ਆਂਦਾ , ਵਿੱਤ ਨਠਾ ਫਿਰ ਸਾਹਿਬ ! ਜੋਗੀ ਭੇਖ ਬਣਾਇਆ
ਕੌੜੇ ਕੌੜੇ ਚੰਗੇ ਭਲੇ ਉਸ ਨੂੰ ਸੱਪ ਲੜਾਇਆ
ਕਰ ਹੁਨਰ , ਘਰ ਅੰਦਰ ਪਾਈ , ਇਹ ਮੰਤਰੀ ਹੋ ਆਇਆ
ਦਿੱਤੀ ਸੰਨ , ਲੀਤੀ ਹੱਥ ਬਿਲਗਾ, ਸਨ ਪਿੱਛੋਂ ਮੈਂ ਧਾਇਆ
ਮੈਂ ਪੁੱਛੋ ਸਾਹਿਬ ! ਬੈਠੇ ਨਾ ਹੜ , ਇਨ੍ਹਾਂ ਪਿੱਛੇ ਕਿਉਂ ਪਾਇਆ

874
ਨਾ ਹੜ ਬੋਲ ਉਠੇ ਤਦਾਹੀਂ , " ਕੁੱਝ ਤਫ਼ਾਵਤ ਨਾਹੀਂ
ਆਏ ਚੱਲ ਕਦ ਆਊਂ ਦੋਵੇਂ , ਆ ਢੱਠੇ ਸਾਮ ਅਸਾਹੀਂ
ਪਿੱਛੇ ਪਏ ਨਾ ਕਿਤੇ ਦੇਣ , ਰਾਠਾਂ ਦੀ ਲੱਜ ਨਾਹੀਂ ?
ਨਹੀਂ ਮੁਨਾਸਬ ਜ ਨੱਪ ਦਵਾ ਹਾਂ , ਕੀ ਮੂੰਹ ਕਾਲਕ ਲਾਏ ?
ਆਖ ਦਮੋਦਰ ਜਵਾਨ ਮਰਾਏ , ਅਸਾਂ ਕੁੱਝ ਲਹਿਣਾ ਨਾਹੀਂ"

875
"ਮੰਦਾ ਕੀਤਾ , ਦੋਹਾਂ ਰਾਠਾਂ , ਤੁਸਾਂ ਜਵਾਨ ਮਰਾਏ
ਗੱਲ ਮਰਨੇ ਦੀ ਤੁਸਾਂ ਜੋ ਕੀਤੀ , ਕੈਂ ਕੋਈ ਸਮਝਾਏ
ਬਾਵੀ੨੨ ਕੋਹ ਕੋਟ ਕਬੂਲੇ ਦਾ, ਉਥੇ ਵਣਜ ਝੀੜਯਆਹੇ
ਜੀਂ ਦੀ ਵੰਨੀ ਕਾਜ਼ੀ ਆਖੇ , ਸੋ ਈ ਜਨ ਘਣੀਆ ਹੈ

876
ਤਾਂ ਹਿਲੋ ਹਿਲੋ ਹੋਈ ਭਾਈ, ਸਭਨਾਂ ਈਹਾ ਭਾਈ
ਖੜੇ ਨਾ ਹੜ ਮਿਲੇ ਤਵਾ ਹੈਂ , ਦਿਲਗੀਰੀ ਮਨੂੰ ਚੁਕਾਈ
ਜਿਹੜਾ ਸ਼ੋਰ ਗਿਆ ਵਣਜ ਵਸਤੀ , ਪਿੱਛੋਂ ਫ਼ੌਜ ਨਾ ਹੜਾਂ ਦੀ ਆਈ
ਆਏ ਚੜ੍ਹ ਤੁਰੇ੩ ਵੀਹਾਂ ੨੦ ਨਾ ਹੜ , ਜਾਂ ਇਹ ਗੱਲ ਸੁਣ ਪਾਈ

877
ਤਾਂ ਇਹ ਆਲਮ ਉਦੋਂ ਉਦੋਂ ਬਦਲ ਮਿਲ ਕੇ ਤਰਾਏ
ਟੱਕਰ ਆਖ ਕੇ ਖੇੜਿਆਂ ਤਾਈਂ , ਵਸਤੀ ਮੈਂ ਖਣ ਆਏ
ਛਪੇ ਹੋਏ ਹੀਰ ਰੰਝੇਟਾ , ਦੋਹੀਂ ਨਾਲ਼ ਚਲਾਏ
ਆਖ ਦਮੋਦਰ ਹੀਰ ਖੇੜਿਆਂ ਨੂੰ ਕਿਹੈ ਵਚਨ ਸੁਣਾਏ

878
"ਲੱਜ ਨਾ ਤੈਨੂੰ ਆਵੇ ਅਲੀ ! ਘਣ ਕੇ ਫ਼ੌਜਾਂ ਆਇਆ
ਲੱਜ ਵੰਜਾ ਨਾ ਹੋਵਿਉਂ ਸ਼ਰਮਨਦਾਹ , ਕਿਹੜੇ ਮੂੰਹ ਚੜ੍ਹ ਧਾਇਆ
ਸ਼ਾਬਸ਼ ਰਾਠਾਂ ਨਾ ਹੜਾਂ ਤਾਈਂ , ਜਿਹਨਾਂ ਪਿੱਛੇ ਅਸਾਨੂੰ ਪਾਇਆ"
ਆਖ ਦਮੋਦਰ ਅਲੀ ਤਾਈਂ , ਹੀਰੇ ਸੁਖ਼ਨ ਸੁਣਾਇਆ

879
"ਪਿੱਛੋਂ ਰਹਿਓਂ ਕਰੇਂਦਾ ਘਾਤਾਂ , ਵੱਸ ਅਸਾਡਾ ਨਾਹੀਂ
ਜੇ ਵਿਚਲੇ ਕਦੀ ਅਸਾਡਾ , ਤਾਂ ਲੋਹੂ ਤੁਸਾਂ ਪਿਓ ਆਈਂ
ਇਹ ਜੋ ਬੁੱਕਲ ਮਾਰੀ ਵੇਂਦਾ , ਅਣ ਕੱਚੀਆਂ ਮਾਸ ਖੋ ਆਈਂ "
ਆਖ ਦਮੋਦਰ ਅੱਗੋਂ ਰਾਂਝਾ , ਮੂਲ ਬੁਲੇਂਦਾ ਨਾਹੀਂ

880
"ਵਣਜ ਵੇ ਖੇੜਾ ! ਕਦੀਮੀ ਭੈੜਾ , ਮੇਰੇ ਰਾਂਝੇ ਨਾਲ਼ ਅਲੀਂਦਾ
ਏ ਹੈਂ ਕੌਣ ਕਮੀਨਾ ਜੱਟਾ , ਜੋ ਅਸਾਂ ਝਿੜਕਾਂ ਦਿੰਦਾ
ਸਾੜੇਂ ਮੂੰਹ ਕੱਲ੍ਹ ਖੇੜਿਆਂ ਸੁਣਦਾ, ਜਵਾਬ ਹਜ਼ੂਰ ਸੁਣੀਂਦਾ
ਫੱਟੇ ਮੂੰਹ ਗੱਲ ਜ਼ਾਤ ਖੇੜਿਆਂ ਦੀ ,
ਮੇਰੇ ਰਾਂਝੇ ਨਾਲ਼ ਝੀੜੀਨਦਾ