ਹੀਰ

ਸਫ਼ਾ 93

921
ਤੂੰ ਸੁਣ ਬਾਤ ਸਭ ਮੀਆਂ ਕਾਜ਼ੀ ! ਅਸਾਂ ਆਪਣੀ ਸਿੰਧ ਸੁੰਜਾਤੀ
ਮੈਂ ਤੇ ਰਾਂਝੇ ਦਾ ਨਿਉਂ ਚਰੋਕਾ, ਅਜੇ ਆ ਹੱਸ ਦੁੱਧ ਵਾਤੀ
ਵਿਚ ਪੰਘੂੜੇ ਪਈ ਤੜਫ਼ਾਂ , ਵੇਦਨ ਕਹੀ ਨਾ ਜਾਤੀ
ਚੂਚਕ ਕੌਣ , ਸਰਭਸ ਅਲੀ ਦੇ ,ਮੈਂ ਆਪਣੀ ਵਸਤ ਸੁੰਜਾਤੀ "

922
ਤਾਣ ਕਰਕੇ ਕਾਵੜ ਕਾਜ਼ੀ ਬਹੁਤੀ , ਮਸ਼ਕੀਂ ਪਕੜ ਬਨ੍ਹਾਈ
ਹਾਜ਼ਰ ਬੰਨ੍ਹ ਖਲੋਤੀ ਜਸਾ , ਆਪੇ ਕੁੰਡ ਨਿਵਾਈ
ਕੋਰੜੇ ਤੁਰੇ ਵਗਾਏ ਕੁੰਡੀ , ਤਾਂ ਰੁੱਤ ਨਿਕਲ ਆਈ
ਮਾਰ ਅਜਿਹੀ ਮਰਦੀ ਨੀਸੂ , ਦਾਖ਼ਲ ਹੋਈ ਸਜ਼ਾਈ
ਕਾਜ਼ੀ ! ਜੀਵਨ ਜੋਗੀ ਨੀਸੂ , ਸਿਰ ਧੁੱਪ ਰੰਝੇਟੇ ਨੂੰ ਆਈ"

923
ਸੀਸੇ ਹਜ਼ਾਰ ਸੁਣੀਂਦੀ ਕੀਤੀ, ਆਲਮ ਅਛਲ ਆਏ
ਨਿੱਤ ਸੁਣੀਂਦੇ ਹੀਰ ਤੇ ਰਾਂਝਾ , ਸੋ ਈ ਰੱਬ ਵਿਖਾਏ
ਜੋ ਜੋ ਪਿੱਛੇ ਹਾਕਮ ਹੀਰੇ , ਸੌ ਈ ਜਵਾਬ ਸੁਣਾਏ
ਆਖ ਦਮੋਦਰ ਤਾਂ ਫਿਰ ਕਾਜ਼ੀ , ਹੀਰੇ ਕੋਲੋਂ ਪਛਾਏ

924
"ਸਨ ਹੀਰੇ ! ਤੂੰ ਨੂੰਹ ਕੈਂ ਦੀ ਅਰ ਧੀ ਕੈਂ ਦੀ ਆਹੀ ?
ਅਕਬਰ ਨਾਲ਼ ਜੜੀਨਦੇ ਪਲੋ, ਭੋਈਂ ਨਈਂ ਦੇ ਸਾਈਂ
ਵੱਡਾ ਅਦਬ ਉਨ੍ਹਾਂ ਦਾ ਮੀਕੋਂ , ਤੁਧ ਮਰੀਂਦੇ ਨਾਹੀਂ
ਕਿਤਨਾ ਤੋਂ ਸਮਝਾਈਂ ਹੀਰੇ , ਨਾ ਕਰ ਆਪ ਅਜਾਈਂ "

925
"ਕਿਆ ਵਡਿਆਈ ਡਿੱਠੀ ਆ ਕਾਜ਼ੀ , ਆਖ ਵੇਖਾਂ ਮੈਂ ਤਾਈਂ
ਅਤੇ ਵੱਡੇ ਜੋ ਸੋਨੇ ਰੱਪੇ , ਢੱਕਣ ਸੁੱਤੇ ਪਾਹੀਂ
ਚੁੱਲ੍ਹੇ ਵਿਚ ਘੱਤਾਂ ਇਹ ਵਸਤੂ , ਤੀਕੋਂ ਮਾਲਮ ਨਾਹੀਂ
ਸਨ ਕਾਜ਼ੀ ! ਮੀਕੋਂ ਸੰਜੇ ਦੱਸਣ , ਜੋ ਵਿਚ ਰਾਂਝਣ ਨਾਹੀਂ

926
ਤਾਣ ਕਾਰੀ ਰਸਾ ਘੱਤ ਹੱਥ ਵਿਚ , ਮਸ਼ਕੀਂ ਫੇਰ ਬਨ੍ਹਾਈ
ਆਖ ਇਹ ਖਾਂ , "ਮੈਂ ਨੂੰਹ ਖੀਰ ਮੀਆਂ ਦੀ , ਜਾਣੇ ਸਭ ਲੁਕਾਈ
ਤਾਂ ਤਾਂ ਹੀਰੇ ਨਾ ਛਿੜ ਸਾਈਂ , ਜਾਂ ਜਾਂ ਨਾ ਭਰੇਂ ਉਗਾਹੀ
ਨਹੀਂ ਮਰੀਂਦੀ , ਮਰਦੀ ਵੈਸੀ, ਕਾਵੜ ਮੈਨੂੰ ਆਈ
ਆਖ ਦਮੋਦਰ ਕੁੱਤੀ ਰੁੱਖਾਂ, ਖ਼ਾਣਾਂ ਦੀ ਮਹਰਾਈ "

927
ਸੰਨ ਕਾਜ਼ੀ ਹਿੱਕ ਅਰਜ਼ ਅਸਾਡੀ , ਇਹ ਅਕਥ ਕੁੱਬਾਨੀ
ਲਵਾ ਕਲਮ ਨਾ ਅਰਸ਼ ਨਾ ਕੁਰਸੀ , ਨਾ ਨਜ਼ਰੀਂ ਆਵੇ ਪਾਣੀ
ਜ਼ਿਮੀਂ ਜ਼ਮਾਨਾ , ਚੰਦ ਨਾ ਸੂਰਜ , ਜੋਤੀ ਜੋਤ ਸਮਾਣੀ
ਸਾਹਿਬ ਦੀ ਸਹੁੰ ਸੰਨ ਤੋਂ ਕਾਜ਼ੀ , ਮੈਂ ਤਦੋਂ ਰਾਂਝੇ ਦਸਤ ਵਿਕਾਨੀ
ਜੇ ਕੋਈ ਤਦ ਵਿਕਾ ਪਾਸੋਂ ਹੋਵੇ , ਤਾਂ ਮੈਂ ਸ਼ਾਹਿਦ ਆਨੀ"

928
ਜੋਗੀ ਆਨ ਹਜ਼ੂਰ ਕੇਤੂ ਨੇਂ , ਕਾਜ਼ੀ ਸੁਖ਼ਨ ਪਛਾਿਆ
"ਤੂੰ ਤਾਂ ਚਾਕ ਚੂਚਕ ਦਾ ਆਹੀਂ , ਜੋਗ ਕਦ ਵਿਕਾ ਪਾਇਆ?
ਵੱਡਾ ਹਰਾਮੀ ਚਾਕ ਡਠੋਸੇ , ਇਹ ਕਿਹਾ ਭੇਖ ਬਣਾਇਆ?"
ਆਖ ਦਮੋਦਰ ਰਾਂਝੇ ਤਾਈਂ , ਮਸ਼ਕੀਂ ਪਕੜ ਬੰਨ੍ਹਾਇਆ

929
ਸੰਨ ਸਾਹਿਬ , ਜੇ ਕੁ ਮਹਿਰਮ ਹੋਵੇ , ਸਵੀ ਇਹ ਬੁੱਧ ਜਾਣੀ
ਆਖੇ ਕੁ ਪਤੀਜੇ ਨਾਹੀਂ , ਜੇ ਕੋਈ ਸੁਖ਼ਨ ਵਖਾਣੀ
ਮਿਹਰ ਜ਼ਬਾਨ ਕਰੀ , ਸਨ ਕਾਜ਼ੀ , ਔਖੀ ਇਹ ਕਹਾਣੀ
ਆਖ ਦਮੋਦਰ ਗੁੰਗੇ ਦੀ ਸ਼ਾ ਰੁੱਤ ,ਗੰਗਾ ਹੋਇ ਸੋ ਜਾਣੀ "

930
ਤਾਂ ਕੋਰੜਾ ਚਿੱਤ ਕੀਤਾ ਕਾਜ਼ੀ , ਰਾਂਝੇ ਜੋਗ ਮਰ ਈਆ
ਉੱਚੀਆਂ ਬਾਂਹਾਂ ਖੁਲ੍ਹੀਆਂ ਕਰ ਕਰ , ਮਾਰਨ ਹਿੱਤ ਫ਼ਰਮਾਇਆ
ਪੁਣਦੀ ਮਾਰ ਰੰਝੇਟੇ ਤਾਈਂ , ਨਜ਼ਰ ਹੀਰੇ ਨੂੰ ਆਇਆ
ਆਖ ਦਮੋਦਰ ਚਲੀ ਸਲੇਟੀ , ਰਾਂਝੇ ਨੂੰ ਜੱਫਾ ਪਾਇਆ