ਹੀਰ

ਸਫ਼ਾ 12

111
ਜਾਂ ਮਾਜ਼ਮ ਨਜ਼ਰ ਭਲੇਰੀ ਡਿੱਠੀ , ਮੂਲ ਹੀ ਵਸੇ ਨਾਹੀਂ
ਅੱਠੇ ਪਹਿਰ ਛਾਤੀ ਦੇ ਅੱਗੇ, ਮੂਲ ਨਾ ਵਸੇ ਕਦਾਹੀਂ
ਰਾਤ ਦਿਨ੍ਹਾਂ ਧੀਦੋ ਨੂੰ ਵੇਖੇ , ਜਿਉਂ ਗੱਲ ਸੰਝ ਸਬਾ ਹੈਂ
ਗ਼ਾਲਿਬ ਸਹੀ ਸ਼ਰੀਕ ਰਾਂਝੇ ਦੇ , ਲੋਚਨ ਮਾਰਨ ਤਾਈਂ

112
ਤਾਹਿਰ, ਜ਼ਾਹਰ, ਜੀਵਨ ਮਤਾ ਕੀਤਾ , ਛੋਹਰ ਅਸੀਂ ਮਰਿਆਆਂ
ਗੱਲ ਆਲਮ ਵੇਖਣ ਆਏ ਉਸ ਨੂੰ ,ਅਸੀਂ ਕਿਹਨੂੰ ਮਨ੍ਹਾ ਕਿਰਿਆਆਂ
ਮੁਸ਼ਕਿਲ ਸਿਕਦਾਰੀ ਅਸਾਂ ਤਾਈਂ , ਜੇ ਇਸ ਜੀਵਨ ਦੇਹਾਂ
ਆਖੋ ਭਾਈ ਉਂਜੇ ਬਣਦੀ , ਇਹ ਛੋਹਰ ਅਸੀਂ ਮਰਿਆਆਂ

113
ਮਾਰਨ ਮਤਾ ਪਕਾਇਆ ਤੁਰੀਆਂ , ਮੂਲ ਨਾ ਢਿੱਲ ਕਿਰਿਆਆਂ
ਇਹ ਮਾਜ਼ਮ ਸੁਨਿ ਪਾਈ ਯਾਰੋ ,ਚੌਂਕੀ ਉਸ ਦੀ ਦੇਹਾਂ
ਲਾਲ਼ ਵਿਗਾੜ ਲਏ ਮੱਤ ਕੋਈ , ਰੋ ਰੋ ਹੱਥ ਫਟਿਆਆਂ
ਤਜਿਆ ਖਾਣਾ, ਸੁਣਾ ਮਾਜ਼ਮ , ਵਸਾਹ ਨਾ ਜ਼ਰਾ ਕਿਰਿਆਆਂ

114
ਤਾਂ ਮਨ ਮਾਜ਼ਮ ਈਹਾ ਕੀਤੀ , ਜੋ ਧੀਦੋ ਜੋਗ ਮਨਗਾਈਂ
ਮਵੀਵਸ ਮਾਊਂ , ਮੱਤ ਮੈਂ ਮਰਦਨਜਾਂ , ਕੈਂ ਦੀ ਝੋਲ਼ੀ ਪਾਈਂ
ਵੀਰਾਂ ਮੰਦੀ ਨਿਯਤ ਕੀਤੀ , ਇਸੇ ਵਿਗਾੜਨ ਤਾਈਂ
ਅੱਠੇ ਪਹਿਰ ਧੋਈਂ ਵਾਂਗੂੰ , ਧੱਖੇ ਸੰਝ ਸਬਾ ਹੈਂ

115
ਖ਼ਾਨ ਯਾਕੂਬ ਵੜ ਐਚ ਵੱਡਾ, ਆਹਾ ਰਾਠ ਜਨਾਇਆ
ਕਰ ਕਰ ਮਾਜ਼ਮ ਫ਼ਿਕਰ ਜੋ ਕੀਤਾ, ਬਾਹਮਣ ਡੂਮ ਚਲਾਇਆ
ਨਵ ਨੌ ਨੀਵਾਂ ਹੋਵੇ ਮਾਜ਼ਮ , ਗੱਲ ਵਿਚ ਪੱਲਾ ਪਾਇਆ
ਚੋਰੀ ਲੋਕਾਂ ਕੋਲੋਂ ਮਾਜ਼ਮ , ਬਹਿ ਕਰ ਖ਼ਤ ਲਿਖਾਇਆ

116
ਤਾਂ ਕਿਮੇਂ ਉਠ ਚਲੇ ਭਾਈ , ਗਏ ਤੀਜੇ ਦਿਨ ਤਾਈਂ
ਜਾ ਮਿਲੇ ਯਾਕੂਬ ਖ਼ਾਨ ਨੂੰ , ਕਰੀ ਅਸੀਸ ਉਹਨਾਂ ਹੈਂ
ਲਿਖਿਆ ਖ਼ਤ ਜੋ ਮਾਜ਼ਮ ਸੁਣਦਾ, ਡੂ ਮੀਟੇ ਦਿੱਤਾ ਤਾਂਹੀਂ
ਆਖ ਦਮੋਦਰ ਮੂੰਹੋਂ ਨਾ ਬੋਲੇ , ਚਿੱਠੀ ਕੱਢ ਪੜ੍ਹਾਈਂ

117
ਪੜ੍ਹ ਕਰ ਖ਼ਾਨ ਫ਼ਿਕਰ ਦਿਲ ਅੰਦਰ , ਮੂੰਹੋਂ ਨਾ ਮੂਲ ਅਲਾਇਆ
ਕੱਲ੍ਹ ਹਕੀਕਤ ਕਾਗ਼ਜ਼ ਸੁਣਦੀ , ਤਾਂ ਪੜ੍ਹ ਬੋਝੇ ਪਾਇਆ
ਬਾਹਰ ਛੋੜ ਫ਼ਿਕਰ ਕਰ ਦਲ ਨੂੰ, ਤਾਂ ਚੱਲ ਅੰਦਰ ਆਇਆ
ਆਖ ਦਮੋਦਰ ਸੱਦ ਕਬੀਲਾ , ਤਾਂ ਬਹਿ ਖ਼ਤ ਵਚਾਿਆ

118
"ਸੁਣੋ , ਸਭ ਕਬੀਲਾ ਮੈਂਡਾ , ਪੜ੍ਹ ਕਰ ਖ਼ਤ ਸੁਣਾਏ
ਕਰੋ ਪਸੰਦ ਬੈਠ ਕਰ ਸਭੇ , ਇਹ ਕਿਮੇਂ ਹਜ਼ਾਰਿਓਂ ਆਏ
ਕਰਨਾ ਹੋਵੇ ਸਾਕ ਮਾਜ਼ਮ ਦੇ , ਤਾਂ ਕਿਮੇਂ ਆਦਰ ਨਾਲ਼ ਬਹਾਏ
ਕਿਹੋ ਭਾਈ ਜੋ ਜੀ ਤੁਸਾਡੇ , ਦਿਲ ਦੀ ਗੱਲ ਦੱਸਿਆ ਹੈ

119
ਤਾਂ ਕੱਲ੍ਹ ਕਬੀਲਾ ਸਭ ਮਿਲਾਇਆ, "ਖ਼ਾਣਾ! ਤੋਂ ਸਿਰ ਸਾਈਂ
ਜੇ ਕਰ ਤੋਂ ਨਾ ਜਾਨੈਂ ਖ਼ਾਣਾ ! ਤਾਂ ਕੁੱਝ ਅਸੀਂ ਅਖਾ ਹੈਂ
ਜਾਂ ਧੀਦੋ ਕਾਨ ਪਚਾਰੋ ਆਏ , ਤਾਂ ਹੋਇਆ ਬਖ਼ਤ ਅਸਾਹੀਂ
ਇਹ ਹਿੱਕ ਛੋਹਰ ਮੰਗੇ ਮਾਜ਼ਮ ਆਖੇ ਤਾਂ ਸਭ ਦਵਾ ਹੈਂ

120
ਦੇ ਆਦਰ , ਘਰ ਰੱਖੇ ਕਿਮੇਂ , ਰੁੱਤੇ ਪਲੰਘ ਬਹਾਏ
ਉਠੋ ਹਾਰੀ ਰੱਖ ਕਰੇਹੁ , ਤਰਗ ਯਾਕੂਬ ਘੜ ਇੰਨੇ
ਪੁੱਛ ਭਰਾਵਾਂ ਤਾਈਂ ਖ਼ਾਣਾਂ , ਕੇ ਸੁਣਾ ਤਰਗ ਬਣਾਏ
ਆਖ ਦਮੋਦਰ ਪਹਿਰਾਏ ਕਿਮੇਂ , ਰਾਜ਼ੀ ਹੋ ਚਲਾਏ