ਹੀਰ

ਸਫ਼ਾ 17

161
"ਧੀਰੀ ਥੀ , ਜਾਣ ਦੇ ਮੈਨੂੰ , ਗੰਢ ਗ਼ੁਲਾਮ ਡਿਠੋ ਈ
ਜਾਪੇ ਕੌਣ ਜੋ ਉਸ ਪਰਦੇਸੀ , ਜਾਂ ਤੁਧ ਰੋਅ ਦਿੱਤੂ ਈ
ਸੰਨ ਧੀਏ ਵੰਜਣ ਦੇ ਮੈਨੂੰ ਪਛਾਣ ਜਾ ਖਲੋਈ"
ਆਖ ਦਮੋਦਰ ਮਾਊਂ ਕੁੜੀ ਦੀ , ਚੱਲ ਅਗੇਰੇ ਹੋਈ

162
ਨਹੀਂ ਕੌੜੀ , ਆਹੀ ਸੱਚੀ , ਕੀ ਇਸ ਆਖ ਸੁਣਾਈਂ
ਨਾਹੀਂ ਮਾਉ ਪੀ ਜਾਇਆ, ਕਿਸ ਜ਼ਬਾਨ ਸਲਾਹੀਂ
ਵੇਖ ਵਿਕਾਨੀ ਝੀਵਰਾਨੀ , ਕਦਮ ਉਠਿਓਸ ਨਾਹੀਂ
"ਹੈਂ ਜੇ ਚੱਖ ਵਡੇਰਾ ਹੋਵੇ , ਤਾਂ ਮੈਂ ਆਪ ਨਿਕਾਹ ਬਨਹਾਈਂ "

163
ਹੋਬੇ ਹੋਸ਼ ਵੜੀ ਵਿਚ ਜੱਟਾਂ , ਵਣਜ ਮਿਲਣ ਉਨ੍ਹਾਂ ਤਾਈਂ
" ਕੀ ਇਹ ਆਖੋ ਲੱਗੇ ਤੁਸਾਡਾ , ਕਿਹੜੀ ਜ਼ਾਤ ਤਸਾਈਂ
ਇਹ ਹੈ ਕਿਹੜੀ ਜ਼ਾਤ ਦਾ ਨੀਂਗਰ ,ਵੈਸੋ ਕਿਹੜੀ ਜਾਈਂ
ਆਖ ਹਕੀਕਤ ਤੁਸੀਂ ਭਰਾਵੋ , ਈਹਾ ਗੱਲ ਪਛਾਈਂ

164
"ਝੀਵਰਾ ਅਸੀਂ , ਇਹ ਜ਼ਾਤ , ਅਸੀਂ ਗੜ੍ਹ ਮੁਲਤਾਨੋਂ ਆਏ
ਜਿਹਲਮ ਜਿਲੇ ਹੇੜੀਆਂ ਤਾਈਂ , ਬਹੁਤੇ ਤਮਾ ਸਤਾਏ"
ਦਿਲ ਵਿਚ ਦਾਗ਼ ਭੁੱਖ ਦਾ ਜੱਟਾਂ , ਵੱਡੇ ਕੂੜ ਅਲਾਲਏ
ਆਖ ਦਮੋਦਰ ਰਾਜ਼ੀ ਹੋਏ , ਫਿਰ ਉਨ੍ਹਾਂ ਸੁਖ਼ਨ ਸੁਣਾਏ

165
"ਇਸ ਪੱਤਰ ਨੂੰ ਬੇਟੀ ਦਿੱਤੀ , ਅਸਾਂ ਰਾਜ਼ੀਤੀ ਕਰ ਭਾਈ
ਰਾਤੀਂ ਬੰਨ੍ਹ ਦਿਵਾਏ ਕੁੜੀ ਦੀ"ਬਹੁੰ ਜੱਟਾਂ ਹਿੱਤ ਆਈ
ਬਹੁਤ ਰਜ਼ਾ ਕਰਨ ਦੇ ਤਾਈਂ , ਝਿਊਰ ਯਾਨੀ ਭਾਈ
ਜੱਟਾਂ ਸਨ ਇਹ ਬਹੁਤੀ ਭਾਨੀ , ਜਾਂ ਇਉਂ ਗੱਲ ਸੁਣ ਪਾਈ

166
" ਮਿੱਠੀ ਰੋਟੀ ਤੇ ਦੁੱਧ ਮਾਝਾ, ਕਰ ਤਾਐਰ ਘਣ ਅਨਾਈਂ
ਕੁੜੀ ਤੁਸਾਡੀ ਅਸਾਂ ਲੀਤੀ , ਸਕੇ ਅਸੀਂ ਤਸਾਹੀਂ
ਰਾਤੀਂ ਕਾਜ ਕਿਰਿਆਆਂ ਉਸ ਦਾ, ਪਹਿਲੋਂ ਤਆਮ ਖਵਾ ਹੈਂ "
ਆਖ ਦਮੋਦਰ ਰਾਜ਼ੀ ਭਾਈ , ਦੋਵੇਂ ਥੋਕ ਤਦਾਹੀਂ

167
ਇਹ ਕੁੱਝ ਆਖ ਗਈ ਘਰ ਆਪਣੇ , ਸ਼ੁਕਰ ਘਿਓ ਅਨਵਾਏ
ਉਬਾਲ ਸੇਵੀਆਂ , ਘੜਾ ਲੱਸੀ ਦਾ, ਤਮਾਕੂ ਚਿਲਮ ਸਦਾਏ
ਘਣ ਮਸੀਤੀ ਆਨ ਜੋ ਰੱਖੀ , ਇਸ ਮਹਿੰਦੀ ਚੀਕੂ ਲਾਏ
ਆਖ ਦਮੋਦਰ ਕਿੰਜ ਕੁਆਰੀ , ਉਮੜ ਮਾਈਂ ਪਾਏ

168
"ਧੀਦੋ , ਆ ਖ਼ਵਾਹਾਂ ਕਿਸਮਤ , ਬੂਹਾ ਚਾ ਮਰ ਆਈਂ
ਕਾਰਨ ਪਿਟੇ ਕੂੜ ਬੋਲਿਆ ਸੇ, ਖਾਂਦੇ ਉਠ ਵੰਜਾ ਹੈਂ
ਨਵਾਰ ਮਿੱਠਾ ਸਾਈਂ ਦਿੱਤਾ , ਹੋਇਆ ਨਸੀਬ ਅਸਾਹੀਂ
ਆਖ ਦਮੋਦਰ ਪੈਂਡਾ ਮੰਦਾ , ਕਰ ਕਰ ਘੱਟ ਪਵਾ ਹੈਂ "

169
"ਨਹੀਮੋਂ ਨੀਤੂ ਵਾਹ ਕਰਨ ਦੀ , ਕੀ ਤੁਸਾਂ ਆਖ ਸੁਣਾਈਂ
ਰੱਜ ਖਾਵਣ ਨਾਲੋਂ ਭੁੱਖ ਚੰਗੇਰੀ , ਨਹੀਂ ਪਸੰਦ ਅਸਾਹੀਂ
ਹੱਕ ਪਰਾਇਆ , ਕੌੜਾ ਬੋਲ ਕੇ , ਡਰੂ ਖ਼ੁਦਾ ਤੋਂ ਨਾਹੀਂ
ਆਖ ਦਮੋਦਰ ਸੁਨਿਓ ਚਾਚਾ, ਮੈਂ ਹੱਥ ਹਰਾਮ ਨਾ ਲਾਏ "

170
ਅੱਧੀ ਰਾਤੀਂ ਕੋਚ ਕਰਨ ਨੂੰ , ਜੱਟਾਂ ਮਨਸ਼ਾ ਚਾਈ
ਨੱਸ ਚਲੇ ਭੀ ਅੱਧੀ ਰਾਤੀਂ , ਖ਼ਬਰ ਨਾ ਕਿਸੇ ਕਾਈ
ਅੱਠ ਧੀਦੋ ਨਾਲੇ ਨੂੰ ਹੋਇਆ, ਜੁੱਸੇ ਭੁੱਖ ਸਮਾਈ
ਆਖ ਦਮੋਦਰ ਅਭਿਓਂ ਲੰਮੇ ,ਚੱਲ ਥੀਏ ਉਠ ਰਾਹੀ