ਹੀਰ

ਸਫ਼ਾ 21

201
ਹਭੇ ਤੱਤੇ ਵੇਲੇ ਪਈਆਂ , ਲਹਿਰੀਂ ਕਪਰ ਚਾਈਆਂ
ਘੜੀ ਬੁਡ ਵੰਜਣ , ਘੜੀ ਸਿਰ ਕੱਢਣ , ਹਭੇ ਤਾਰੂ ਆਹੀਆਂ
ਆਜ਼ਿਜ਼ ਹੋ ਕੇ ਵਿਚ ਨਈਂ ਦੇ , ਗ਼ੋਤੇ ਖਾਣ ਸਵਾਈਆਂ
ਆਖ ਦਮੋਦਰ ਤੀਰ ਵਾਹ ਤਲੀਰੇ , ਪਤਨ ਕੋਲੋਂ ਆਈਆਂ

202
ਤਾਂ ਕਾਂਬਾਂ ਭੰਨ ਘਿਦੀਆਂ ਨੇਂ ਕੁੜੀਆਂ , ਇਹੋ ਹੁਕਮ ਕਰੇਂਦੀ
ਘੜੰਮ ਘਸਤਾ ਪਾਉਂਦੀ ਚਲੀ , ਠੁਮ ਠੁਮ ਪੈਰ ਧਰੀਂਦੀ
ਕਾਵੜ ਨਾਲ਼ ਪਘਾਰਾ ਪਾਉਂਦਾ, ਹੱਥ ਮਰੋੜ ਪੋਝੀਨਦੀ
ਬੀੜੀ ਮੰਜ਼ਿਲ ਹੋਈ ਹੀਰੇ ਨੂੰ , ਕਦੋਂ ਕੁ ਓਥੇ ਵਨੀਦੀ

203
ਲੁਡਣ ਦੂਰੋਂ ਡਿੱਠਾ ਲੋਕਾਂ ਕਟਕ ਰਬਾਣਾ ਆਈ
ਪੀਲ਼ਾ ਮੂੰਹ ਹੋਇਆ ਝਿਊਰ ਦਾ ਦਿੱਤੀ ਹੀਰ ਦਿਖਾਈ
ਰਹੀ ਜ਼ਬਾਨ ਜਵਾਬ ਦੇਵਨ ਤੋਂ, ਗੱਲ ਨਾ ਆਵਸ ਕਾਈ
ਆਖ ਦਮੋਦਰ ਲੁਡਣ ਜਾਤਾ, ਮੌਤ ਅਸਾਡੀ ਆਈ

204
ਪਿੱਛੇ ਹੀਰ ਸੰਨ ਤੋਂ ਲਡਂ !"ਸੱਦ ਹਜ਼ੂਰ ਬੁਲਾਇਆ
"ਕੀ ਤੈਨੂੰ ਚਿੱਤ ਮੌਤੇ ਕੀਤਾ ਕੀ ਕਬਰ ਕਿਨਾਰੇ ਆਇਆ
ਹੱਕੇ ਤਾਂ ਮੈਥੋਂ ਕੋਈ ਰਾਠ ਡੋਹੀਰਾ , ਹੱਕੇ ਤਾਂ ਤੈਨੂੰ ਲੁਭਾਇਆ"
ਆਖ ਦਮੋਦਰ ਡਰਦੇ ਲਡਂ, ਮੂੰਹੋਂ ਸੁਖ਼ਨ ਅਲਾਇਆ

205
"ਇਹ ਵਲੀ ਖਸਮ ਦਾ ਪੂਰਾ , ਏਸ ਦਾ ਬੋਲਿਆ ਖ਼ਤਾ ਨਾਹੀਂ
ਮੰਗਿਆ ਸੋਵਨ ਤੁਮਹਾਰੇ ਮੰਜੇ , ਕੀਕਣ ਨਾ ਕਰਾਹੇਂ
ਜੇ "ਨਾ" ਕਰਾਂ ਤਾਂ ਤੇਥੋਂ ਡਰਦਾ ਬੁੱਤ ਕੁੱਝ ਹੋ ਵੰਜੇ ਤੀਂ ਤਾਈਂ "
ਆਖ ਦਮੋਦਰ ਲੁਡਣ ਇਹੋ , ਜਵਾਬ ਦਿੱਤਾ ਹੀਰੇ ਤਾਈਂ

206
"ਭਈਏ ਮੋਈਵ ਵੇਂਦਾ ਨੇਂ ਹੈ , ਕਰ ਕਰ ਪੈਰ ਸਵਾਇਆ"
ਪੁਣਦੀ ਮਾਰ ਮੂੰਹੇ ਮੂੰਹ ਡਾਢੀ , ਤਾਣ ਅੱਧ ਮੋਹ ਕਰਾਇਆ
ਰੁੱਤ ਵਰਤੀ ਪਿੰਡਾ ਹੋਇਆ, ਅਜੇ ਨਾ ਅਰਮਾਨ ਚੁਕਾਇਆ
ਆਖ ਦਮੋਦਰ ਧਰਕ ਦਿੱਤੂ ਈ , ਲੁਡਣ ਨਈਂ ਸਿਧਾਇਆ

207
ਕੇਤੂਸ ਹੁਕਮ ਮਾਰਿਉ ਮੰਜੇ ਸੁੱਤਾ, ਸਿਆਲੀਂ ਸੁਣਦਾ ਸੁਥਾ
ਕਾਨ ਕਾਨਬ ਨਾ ਵੰਜੇ ਜੁੱਸੇ , ਅਰਮਾਨ ਹਭੇ ਹੀ ਲੱਥਾ
ਕਕਾਰਾ ਸਨ , ਮੋਨਹਹਾ ਕੇਤੂਸ ਨੰਗਾ, ਚੁਣਨ ਵਿੰਨ੍ਹ ਮਿੱਥ
ਆਖ ਦਮੋਦਰ ਕੱਲ੍ਹ ਫਹਾਈਆਂ , ਫੜਕ ਮੋਏ ਜਲ਼ ਮੁੱਛਾ

207
ਬੀੜੀ ਛੋੜ , ਕੁੱਦਿਆ ਕਧੀ ਤੇ , ਡਾਕ ਮਾਰ ਫਿਰ ਆਇਆ
ਹੀਰ ਕਦੀ ਵੇਖ ਤੱਤ ਵੇਲੇ, ਬਾਹੋਂ ਪਕੜ ਨਪਾਿਆ
ਡਰਦਿਆਂ ਧੀਦੋ ਵੇਖ ਕਟਕ ਨੂੰ , ਹਭੋ ਅਛਲ ਆਇਆ
ਆਖ ਦਮੋਦਰ ਬਹੁੰ ਖ਼ੁਸ਼ ਹੋਈਆਂ , ਰਾਂਝੇ ਪਲੋ ਲਾਹਿਆ

208
ਧੀਦੋ ਪਲੰਘ ਤੋਂ ਟੱਪ ਖਲੋਤਾ ਪਿੱਛੇ ਚੂਚਕ ਜਾਈ ਜਾਏ
ਪਿੱਛੇ ਹੀਰ "ਕੀ ਕੁਛ ਤੈਂਡੇ ਵਿਚ ?, ਮੈਨੂੰ ਗੱਲ ਦਸਾਨਹੇ
ਤਾਂ ਵੰਝਲੀ ਤੇ ਬੰਬੀਹਾ ਦੋਵੇਂ , ਰਾਂਝੇ ਕੱਢ ਵਿਖਾਏ
ਆਖ ਦਮੋਦਰ ਹੀਰ ਤਦ ਆਖੇ , ਹਿੱਕ ਵਾਰ ਤੋਂ ਵੰਝਲੀ ਵਾਨਹੇ

210
ਤਾਂ ਰਾਂਝੇ ਹੱਥ ਵੰਝਲੀ ਕੀਤੀ , ਕੇਹੀਆਂ ਸਿਰਾਂ ਅਲਾਈਆਂ
ਸ਼ੌਕਣ ਕਾਹ , ਕਕਾਹ , ਬਨਬੋਲਾਂ , ਸ਼ੌਕਣ ਬੂਟੇ ਲਾਈਆਂ
ਸ਼ੀਂਹ, ਬਰਨਡੇ , ਚੇਤੇ ਮੁਨੀ, ਸਭੇ ਜ਼ਿਆਰਤ ਆਈਆਂ
ਆਖ ਦੋ ਮੁਦ੍ਰ ਕੀਕਣ ਦਤਨ , ਜਣ ਈਦ ਦੇ ਸਿਜਦੇ ਪਾਈਆਂ