ਹੀਰ

ਸਫ਼ਾ 22

211
ਡਿੱਠਾ ਲੁਡਣ ਜੁਮੇਂ ਸਿਰ ਥੀਆ, ਸਵਾਸ ਸਿਰ ਥੀਆ ਆਹੀ
ਲੁਡਣ ਕੂਕ ਸੁਣਾਇਆ ਦੂਰੋਂ , " ਹੱਥੋਂ ਕਟਕ ਰਹਾਈਂ
ਹਿੱਕ ਬੰਬੀਹਾ ਤੋਂ ਬੀਹ ਵਗਾਈਂ , ਕੀਕਣ ਅਸੀਂ ਜੀਵ ਆਈਂ
ਆਖ ਦਮੋਦਰ "ਹੱਥੋਂ ਵੰਝਲੀ ਰੱਖੀਂ , ਮੱਤ ਥੀਵੇ ਕਾਈ ਅਜਾਈਂ"

212
ਲੁਡਣ ਢੂੰਡ ਲਈ ਰਣ ਵਿਚੋਂ , ਮਠੇਂ ਭਰੇ ਤੋ ਆਈਂ
ਲੱਧੀ ਜਾਗ ਤਾਣ ਸਦੀਉਸ" ਚਾਚਾ"ਮੈਂ ਸਦਕੇ ਕੀਤੀ ਆਹੀ
"ਇਹ ਜਿਹਾ ਮਹੀਂ ਲੋੜੀਂਦਾ, ਸੋ ਮੀਲੀਵ ਆਨ ਅਸਾਨਹੀਂ
ਦੇਵ ਦੋ ਮੱਝੀਂ ਅੱਤ ਵੇਲੇ ਭੈਣਾਂ , ਚੁੱਕ ਲਿਆਵੋ ਕਾਈ "

213
" ਜੇ ਆਹਾ ਲਾਈਕ ਬਾਬ ਤੁਸਾਡੇ , ਤਾਂ ਮੈਂ ਪਲੰਘ ਸਵਾਇਆ
ਮਿੰਨਤ ਮੈਂ ਕਰ ਹਟਾ ਬਹੁਤੀ , ਰਹੇ ਨਾ ਮੂਲ ਰਹਾਇਆ
ਕੇਤੂ ਸੱਚ ਨਾ ਡਿਠੋ ਅੱਖੀਂ , ਮੈਂ ਅੱਧ ਮੋਹ ਕਰਾਇਆ
ਆਖ ਦਮੋਦਰ ਸਨ ਧੀਏ ਹੀਰੇ , ਮੈਂ ਸੌੜਾ ਢੰਗਾ ਪਾਇਆ"

314
"ਪਰ ਤਕਸੀਰ ਮੈਂ ਔਗਨਹਾਰੀ , ਮੈਂ ਭਲੀ ਦਾ ਸ਼ਰਮ ਤਸਾਹੀਂ
ਜੇ ਕਰ ਬੇਟਾ ਕੰਮ ਵਿਗਾੜੇ , ਬਾਪ ਸੁਟੀਂਦਾ ਨਾਹੀਂ
ਗੱਲ ਵਿਚ ਪਲੋ , ਦਸਤ ਪੈਰਾਂ ਤੇ , ਝੜ ਪੈਰੀਂ ਪਈ ਤਵਾ ਹੈਂ"
ਆਖ ਦਮੋਦਰ ਲੁਡਣ ਹੱਸੇ , ਫੜ ਲਈ ਇਸ ਫੇਰ ਅਤਾ ਹੈਂ

215
ਧੀਦੋ ਪਕੜ ਲੀਤੂ ਈ ਹੀਰੇ , ਲੈ ਕਧੀ ਤੇ ਆਈ
ਤੁਰੇ ਸੇ ਸੱਠ ਸਹੇਲੀਆਂ ਨਾਲੇ , ਸਾਹਿਬ ਖੇਡ ਬਣਾਈ
ਕਧੀ ਅਤੇ ਮਜਲਿਸ ਬੈਠੇ , ਧੀਦੋ ਚੂਚਕ ਜਾਈ
ਕਾਈ ਨਾ ਕਿਸੇ ਨਾਲ਼ ਬੋਲੀਂਦੀ , ਐਸੀ ਹਾਲਤ ਆਈ

216
ਤਾਂ ਚੋਰੀ ਵੇਖੇ ਹੀਰ ਸਿਆਲੇ , ਮੂੰਹੋਂ ਨਾ ਮੂਲ ਅਲਾਏ
ਧਰਤੀ ਉਤੇ ਲੀਕਾਂ ਖੱਟੇ , ਆਖ ਨਾ ਮੂੰਹੋਂ ਸੁਣਾਏ
ਅੰਦਰ ਗਿੱਲ ਹੰਢਾਏ ਨੀਂਗਰ , ਦਿਲ ਵਿਚ ਫ਼ਿਕਰ ਟਿਕਾਏ
ਜੇ ਸੱਚ ਜਾਨਾਂ ਸਰਜਨ ਹਾਰਾ , ਤਾਂ ਪੈਰਾਂ ਇਹ ਪਲੋ ਪਾਏ

217
ਅੰਦਰ ਦੇ ਵਿਚ ਗੱਲ ਹੰਢਾਈ , ਮੂੰਹੋਂ ਨਾ ਆਖ ਸੁਣਾਈ
ਜ਼ਿਮੀਂ ਖਦੀਨਦਾ , ਤੇ ਤਲੋਂ ਤਕੀਨਦਾ , ਧਰਤੀ ਨਜ਼ਰ ਲਗਾਈ
ਡਰਦਾ ਮੂੰਹੋਂ ਨਾ ਕੋਏ ਧੀਦੋ, ਅਜਿਹੀ ਹਾਲਤ ਆਈ
ਕਰੇ ਕਿਆਸ ਚਿੱਤ ਫ਼ਿਕਰ ਸਹੀ ਸੱਚ , ਪੱਲੇ ਪੈਰਾਂ ਇਹ ਪਾਈ

218
ਤਾਂ ਹਿੱਕ ਬੋਲ ਉੱਠੀ ਸਲੇਟੀ " ਭੈਣਾਂ ! ਪਸੰਦ ਕਿਰਿਆਆਂ
ਕੀ ਵਸਾਹ ਸਹੀ ਇਸ ਦਮ ਦਾ , ਤਾਂ ਢਿੱਲ ਅਸੀਂ ਛਿੜਿਆਆਂ
ਨਾਹੀਂ ਇਹ ਮੁਨਾਸਬ ਅਸਾਂ , ਜੇ ਚਾ ਤਹੱਮੁਲ ਦੇਹਾਂ
ਹੀਰੇ ਆਖੋ ਕੰਮ ਜੇ ਹੋਵੇ , ਤਾਂ ਉਸ ਨੂੰ ਹਿੱਕ ਕਿਰਿਆਆਂ "

219
ਤਾਂ ਦੂਜੀ ਬੋਲ ਸੁਨੇਹੇ ਦਿੱਤੇ ,"ਕੀ ਤੁਧ ਗੱਲ ਸਵਾਰੀ
ਲਿਜਾ ਗੱਲ ਰਠਾਐਨ ਸੁਣਦੀ , ਸ਼ਰਮ ਨਾ ਕਰਨੇ ਹਾਰੀ
ਵਿੱਤ ਨਾ ਬੋਲੀਂ ਸਨ ਵਣ ਕੁੜੀਏ ,ਗੱਲ ਨਾ ਤੁਧ ਸਵਾਰੀ
ਤੁਸੀਂ ਤਾਂ ਹਭੋ ਮੰਗੀਆਂ ਹੋਈਆਂ , ਹੱਕਾ ਮਹੀਂ ਕੁਆਰੀ"

220
ਤਾਂ ਵੀਰੂ ਨਾਉਂ ਡਮੀਟੀ ਛੋਹਰ , ਬੋਲ ਉੱਠੀ ਸਤ੍ਰਹਨੀ
"ਸਾਉ ਜ਼ਾਦੀਆਂ ਤੁਸਾਂ ਲੱਜ ਗਵਾਈ , ਗੱਲ ਨਾ ਸੱਚ ਵਖਾਣੀ
ਗੰਢ ਗਹੀਰ ਗ਼ੁਲਾਮ ਕੀ ਜਾਪੇ , ਉਸ ਨੂੰ ਕੋਈ ਨਾ ਜਾਣੀ
ਤੁਸਾਂ ਸਾਉ ਜ਼ਾਦੀਆਂ ਬੰਦਾ ਨੀਹੇ , ਮੈਂ ਬਾਝੋਂ ਕੰਮੀਆਨੀ"