ਹੀਰ

ਸਫ਼ਾ 23

221
ਤਾਂ ਰੋਂਦੀ ਹੀਰ ਨਾ ਬੋਲੇ ਵਾਤੋਂ , ਜ਼ਰਾ ਬਲੀਨਦੀ ਨਾਹੀਂ
ਦੁੱਖ ਨਾ ਥੰਮੇ , ਡਸਕੀਂ ਰੌਦੇ , ਕੋਈ ਬੱਝ ਸਕੇ ਨਾਹੀਂ
ਰੋਂਦੇ ਨੈਣ, ਕਰੇਂਦੀ ਜ਼ਾਰੀ , ਕੈਂ ਥੋਂ ਦੁੱਖ ਵੰਡ ਆਈਂ
ਆਖ ਦਮੋਦਰ ਹੱਸੀ ਪਿੱਛੇ , ਫਿਰ ਫਿਰ ਹੀਰੇ ਤਾਈਂ

222
ਹੱਸੀ ਪਿੱਛੇ "ਕੱਤ ਨੂੰ ਰੋਂਦੀ , ਦਿਓ ਜਵਾਬ ਅਸਾਹੀਂ
ਇਸ ਨੂੰ ਮਾਰ ਕਡਾਹਾਂ ਕੜਈਏ , ਜੇ ਆਇਉ ਭਾਣਾ ਨਾਹੀਂ
ਦੇ ਬਾਝੋਂ ਦੁੱਖ ਤੁਸਾਡਾ , ਕੀਕਣ ਅਸੀਂ ਬੁਝਾ ਹੈਂ
ਆਖ ਦਮੋਦਰ ਬੋਲੇ ਬਾਝੋਂ , ਦੀਦਨ ਜਾਪੇ ਨਾਹੀਂ "

223
"ਸੰਨ ਨੀ ਹੱਸੀ ਕੀ ਸਮਝਾਈਂ , ਵੇਦਨ ਕੋਈ ਨਾ ਜਾਣੀ
ਇਸ ਗੱਲ ਦੀ ਮੈਂ ਮੂੰਹ ਕੀ ਆਖਾਂ , ਔਖੀ ਇਹ ਕਹਾਣੀ
ਅੰਦਰ ਡਾਢਾ ਦੁੱਖ ਅਸਾਂ ਨੂੰ , ਬੋਲ ਨਾ ਤੁਧ ਵਖਾਣੀ
ਬਾਬੇ ਦੀ ਸਹੁੰ , ਸੰਨ ਤੋਂ ਹੱਸੀ , ਮੈਂ ਉਸ ਮਿੱਲ ਕਰ ਪਛੁਤਾਣੀ

224
ਅੱਤ ਬੁੱਧ ਕਰ ਮਿਲ ਪਛੁਤਾਣੀ , ਆਖਾਂ ਫ਼ਿਕਰ ਤਿਨ੍ਹਾਂ ਦਾ
ਪਿਛਲੇ ਦਿਨ ਫਿਰ ਅੱਗੇ ਆਨੀ , ਜੇ ਹੋਵਮ ਵਰਸਾਂ ਦਾ
ਅੰਦਰ ਸੁਣਦੀ ਕੈਂ ਨੂੰ ਆਖਾਂ , ਜੋਬਨ ਕਲਾਮਾਂ ਖਾਂਦਾ
ਜੋ ਦਿਨ ਰਾਂਝਣ ਬਾਝੋਂ ਗੁਜ਼ਰਿਆ , ਮੈਨੂੰ ਪਛਤਾਓ ਤਿਨ੍ਹਾਂ ਦਾ

225
ਜਿਗਰਾ ਕੱਢ ਦਿੱਤਾ ਮੈਂ ਤੈਨੂੰ , ਵੇਖੀਂ ਮੱਤਾਂ ਦਸਾਵੀਂ
ਕਦਮਾਂ ਅਤੇ ਕਦਮ ਟਿਕਾਈਂ , ਪਲ ਮੈਂ ਪਲਕ ਨਾ ਲਾਵੀਂ
ਥਾਉਂ ਮਰਈਵਂ ਜੇ ਇਸੇ ਵਨਜਾਈਂ ਮੱਤ ਕਿਸੇ ਨੂੰ ਡਰ ਅਵੀਂ
ਆਖ ਦਮੋਦਰ ਜਾਨ ਅਸਾਡੀ , ਅੱਖੀਂ ਅਤੇ ਰਖਾਵੀਂ

226
"ਪਲ ਏਆਨ ਪਲਕ ਲੁਈਸਾਂ ਨਾਹੀਂ , ਆਖ ਕੇ ਤੁਧ ਸੁਣਾਈਂ
ਕਦਮਾਂ ਅਤੇ ਕਦਮ ਟਕੀਸਾਂ , ਵਸਾਹ ਨਾ ਮੈਂ ਕਰ ਸੁਣਾਈਂ
ਪਵਾ ਹੈ ਆਨ ਛਿੜਿਆਆਂ ਉਸ ਨੂੰ , ਅਸਾਂ ਉਸ ਦੇ ਤਾਈਂ
ਜੇ ਪਿਓ ਭਾਈ ਸਭ ਦਸੀਸੀ , ਤਾਂ ਪਿੱਛੋਂ ਨੱਸ ਵੀਸਾਈਂ "

227
ਹੀਰੇ ਸਭ ਉਠਾਈਆਂ ਕੁੜੀਆਂ , ਹੱਸੀ ਦੂਰ ਬਹਾਈ
ਉਠੋ ਪੀਂਘਾਂ ਉਤੇ ਵਿੰਝੂ, ਉਥੇ ਬਹੁ ਨਾ ਕਾਈ
ਆਪ ਅਕੀਲੀ ਹੋਈ ਛੋਹਰ ,ਹੱਸੀ ਦੂਰ ਬਹਾਈ
ਆਖ ਦਮੋਦਰ ਨੱਪ ਰੰਝੇਟੇ , ਘਣ ਪਲੰਘ ਪਰ ਆਈ

228
"ਨਾ ਕੋਈ ਆਖੋ ਹੀਰੇ ਮੈਨੂੰ , ਨਾ ਕੋਈ ਆਖ ਸਲੇਟੀ
ਜ਼ਾਤ ਸਨਾਤ ਪਛਾਣੋ ਨਾਹੀਂ , ਮੈਂ ਚਾਕੇ ਨਾਲ਼ ਚਕੀਟੀ
ਕਦੋਂ ਚੂਚਕ ਮਾਂ ਪਿਓ ਮੈਂਡਾ , ਮੈਂ ਕੁੱਦਣ ਉਨ੍ਹਾਂ ਦੀ ਬੇਟੀ
ਦਾਮਨ ਆ ਲੱਗੀ ਲੜ ਤੈਂਡੇ , ਜੇ ਪਵਾਂ ਕਬੂਲ ਜਟੇਟੀ"

229
ਤੋਰਾ ਤੁਰਟ ਗਿਆ ਹੀਰੇ ਦਾ , ਜੋ ਬੋਲੀ ਅੱਤ ਭਿੱਤੀ
ਹੋਈ ਖ਼ਾਕ ਜ਼ਿਮੀਂ ਦੀ ਲੋਕਾ, ਰਹੀ ਇਸ ਮਿੰਨੀ ਨਾ ਰੱਤੀ
ਗੱਲ ਵਿਪਲਵ ਦਸਤ ਪੈਰਾਂ ਤੇ, ਇਸ਼ਕ ਮਚਾਈ ਮਿਤੀ
ਜਿਉਂ ਪੈਰਾਂ ਰਾਂਝੇ ਨੂੰ ਰਤਾ , ਤਿਊਂ ਹੀਰ ਰੰਝੇਟੇ ਰੱਤੀ

230
" ਬੋਹੜ ਪਿੱਪਲ ਔਰ ਸਰੀਆਆਂ , ਉਥੇ ਸੱਥ ਬਬਾਨੀ
ਹੌਲੀ ਟਰੀਂ ਤੇ ਮਿੱਠਾ ਬੋਲੀਂ , ਪਹਿਲੋਂ ਮੰਗੀਂ ਪਾਣੀ
ਮੂੰਹ ਤੇ ਢਾਲ਼ ਦੇਵੀਂ ਲੜ ਲਿੰਗੀ , ਗੱਲ ਨਾ ਬਹੁਤ ਬਖਾਐ"
ਇਹ ਨਸੀਹਤ ਕਰ ਉੱਠੀ ਸਲੇਟੀ, ਅੱਗੇ ਆਪ ਸਿਧਾਨੀ