ਹੀਰ

ਸਫ਼ਾ 3

21
ਤਾਂ ਸੁਣ ਸੰਜਮ ਕੀਤਾ ਚੂਚਕ , ਜਾਂ ਸੁਣਿਆ ਖਿੜੇ ਆਏ
ਘਿਓ , ਗੁੜ ਖੰਡੇ ਮੈਦੇ ਤੇ ਦਾਣੇ , ਆਨ ਮੌਜੂਦ ਧਰਾਏ
ਦਾਣਾ, ਘਾਹ ਸ਼ਰਾਬ ਪਿਆਏ , ਢਾਡੀ ਭਲੇ ਸਦਾਏ
ਅਨਵਾਏ ਬਹੁੰ ਲੀਫ਼ ਤਲ਼ਾਈ , ਭਲਾ ਦਲਾਨ ਪੁਚਾਏ

22
ਲੱਥੇ ਬਾਘ ਬਹਾਦਰ ਡਾਢੇ , ਭੋਈਂ ਨਈਂ ਦੇ ਸਾਈਂ
ਛੁੱਟੀ ਧਨ ਜਣ ਅੰਦਰ ਅਖਾਰੇ , ਬਹੁੰ ਭੇਰੀ ਤੇ ਸਰਣਾਈ
ਨੱਚ ਨੱਚ ਤਾਣ ਪ੍ਰੈਣ ਭਗਤੀਏ , ਕੰਜਰੀਆਂ ਗਾਵਣ ਗਾਹੀ
ਤਾਂ ਤਾਂ ਖਾਣਾ ਚੂਚਕ ਭੇਜੇ , ਕੱਚਾ ਕਲੋਰਾ ਤਾਂਹੀ

23
ਖਾਣਾ ਖਾ ਤਿਆਰੀ ਕੀਤੀ , ਘੁੰਣ ਸਾਉ ਆਏ
ਮਿਲਣ ਮੁਹੱਬਤ ਨਾਲੇ ਹੱਸ ਕਰ, ਹੱਕੇ ਹਿੱਕ ਮਿਲਾਏ
ਆਖ ਦਮੋਦਰ ਚੰਦ ਸੂਰਜ ਦੋ , ਜਣ ਜਾਲ਼ੀ ਆਨ ਫਹਾਏ

24
ਖ਼ੈਰ ਪੁੱਛ ਕੇ ਨੱਪ ਉਠਾਏ , ਰਲ਼ ਮਿਲ ਜਿਲੇ ਘਰਾ ਹੈਂ
ਆਨ ਦੁੱਲਾ ਨੇਂ ਲਾਹੇ ਯਾਰੋ, ਵੇਖੇ ਲੋਕ ਤਦਾਹੀਂ
ਚੜ੍ਹੋ ਚੜ੍ਹਦੇ ਵੱਡੇ ਸੂਰਮੇ ਭੋਈਂ ਨਈਂ ਦੇ ਸਾਈਂ
ਆਖ ਦਮੋਦਰ ਚਲੇ ਪਿਆਲੇ , ਢਾਡੀ ਵਾਰਾਂ ਗਾਈਂ

25
ਦਿਉਂ ਬੀਤਾ ਖਾਣਾ ਖਾਦ ਦਿਨੀਂ, ਵਕਤ ਰਾਤ ਦਾ ਆਇਆ
ਹੱਸ ਖੇਡ ਕਰ ਸੁੱਤੇ ਸਾਉ, ਕੋਈ ਨਾ ਮੂਲ ਰਨਜਾਿਆ
ਕਰ ਸਿਰਪਾਓ ਬੈਠੇ ਹੁੱਭ ਸਾਉ , ਆਲਮ ਵੇਖਣ ਆਇਆ
ਆਖ ਦਮੋਦਰ ਵੱਡੇ ਵੇਲੇ,ਰਾਠਾਂ ਹੱਥ ਉਠਾਇਆ

26
ਭੰਡ ਭਗਤੀਏ ਔਰ ਮੰਗਤੇ , ਆਲਮ ਉਛਲ ਆਏ
ਦੇ ਦੇ ਘੋੜੇ ਖੇਸ ਪਟਾ ਨਿਗਲ , ਅਜੇ ਦੇਵਨ ਨੂੰ ਸਧਰਾਏ
ਮੰਗਤੇ ਮੰਗ ਮੰਗ ਰਾਜ਼ੀ ਪਟਾ ਨਿਗਲ, ਅਜੇ ਦੇਵਨ ਨੂੰ ਸਧਰਾਏ
ਆਖ ਦਮੋਦਰ "ਸਹੀ ਸਲਾਮਤ", ਸਭ ਅਸੀਂ ਸੁਣਾਏ

27
ਦੂਜੀ ਰਾਤ ਰਹਿਣ ਨਹੀਂ ਕੀਤਾ, ਚੂਚਕ ਪਲੋ ਪਾਇਆ
ਸਿਰ ਪਰ ਰੱਖ ਤਿਆਰੀ ਕੀਤੀ, ਮੇਲ਼ ਕਟਨਬ ਬਹਾਇਆ
ਸੱਚ ਆਖੋ ਕੀ ਦੈਜੇ ਸਕੇ? ਚੂਚਕ ਇਹ ਪਛਾਿਆ
ਆਖ ਦਮੋਦਰ ਮਿਲ ਕਬੀਲੇ , ਇਹੋ ਮਤਾ ਪਕਾਇਆ

28
ਜਿੰਨੇ ਜਣੇ ਨੂੰ ਇਕ ਇਕ ਪਗੜੀ , ਮੰਗਤੇ ਖੇਸ ਦੋ ਅੰਨ੍ਹੇ
ਹਿੱਕ ਅੱਠ ਤੇ ਤਾਜ਼ੀ ਘੋੜਾ , ਕਿੱਲੇ ਆਨ ਬੰਨ੍ਹਾਏ
ਸਭ ਸਿਰਪਾਓ ਸੁਨਹਿਰੀ ਦੈਜੇ , ਸੋਭਾ ਜੱਗ ਘਣਾ ਹੈ
ਅੰਦਰ ਬੈਠ ਕਰੇਂਦੇ ਮਸਲਤ , ਢਿੱਲ ਨਾ ਮੂਲ ਘਤਾਨਹੇ

29
ਬੈਠੇ ਖ਼ਾਨ ਜ਼ਿਮੀਂ ਦੇ ਖ਼ਾਵੰਦ , ਗੱਲ ਕਹਿਣ ਦੀ ਨਾਹੀਂ
ਗੀਤ , ਨਾਚ , ਭੰਡ , ਭਗਤੀਏ ਕਰਦੇ , ਬਹੁਤ ਸਾਂਗ ਜੱਗ ਮਾਨਹੀਂ
ਪਵੇ ਨਾਚ ਖ਼ੋ ਥੀਵੇ ਹਭਾ , ਵਗਣ ਭੇਰੀ ਤੇ ਸਰਣਾਈ
ਆਖ ਦਮੋਦਰ ਆਏ ਸਾਉ, ਖਾਣਾ ਖਾਵਣ ਤਾਈਂ

30
ਖਾਣਾ ਖਾ-ਏ-ਤਿਆਰੀ ਕੀਤੀ, ਹੁੱਭ ਸਿਰਪਾਓ ਮੰਗਾਇਆ
ਦੇ ਦੇ ਸਿਆਲ਼ ਖ਼ੁਸ਼ੀ ਬੋਹਤੀਰੇ , ਜਿੰਨੇ ਜਣੇ ਪਹਿਰਿਆ
ਰਾਤੀਂ ਰੱਖ ਸਬਾ ਹੈਂ ਚਲੇ, ਆਲਮ ਵੇਖਣ ਆਇਆ
ਆਖ ਦਮੋਦਰ ਗੱਲ ਵਿਚ ਪਲੋ , ਚੂਚਕ ਖ਼ਾਨ ਤਦ ਪਾਇਆ