ਹੀਰ

ਸਫ਼ਾ 32

311
"ਬੱਚੇ ਮਰਨ ਸ਼ਰੀਕਾਂ ਸੁਣਦੇ , ਜਿਹਨਾਂ ਗੱਲ ਧਮਾਈ
ਅੱਠੇ ਪਹਿਰ ਏ ਫ਼ਿਕਰ ਤੁਸਾਂ ਦਾ , ਈਹਾ ਬਦੀ ਬਣਾਈ
ਤੀਂ ਤਾਂ ਅੱਜ ਸੁਨਿ ਪਾਇਆ ਹੁਜਰੇ , ਮੈਂ ਨਿੱਤ ਸੁਣੀਂਦੀ ਆਈ
ਬੱਚੇ ਮਰਨ ਸ਼ਰੀਕਾਂ ਸੁਣਦੇ ,ਜੀਂ ਤੈਂਡੀ ਪਿੰਡੀ ਤਾਈ"

312
ਬਹੁਤ ਵਲਾਿਆ, ਵਸਾਹ ਕਰੀਂ ਹੁਣ , ਚੂਚਕ ਆਨ ਬਹਾਇਆ
" ਡਿਠੇ ਬਾਝੋਂ ਦੋਸ਼ ਨਾ ਦੈਜੇ ,"ਮੁਹਰੀ ਇੰਜ ਸਮਝਾਇਆ
ਕਿੰਜ ਕੁਆਰੀ ਭਾਈ ਪਿਓ, ਬਣ ਡਿਠੇ ਦੋਸ਼ ਲਗਾਇਆ
ਕਹੇ ਦਮੋਦਰ ਸੁਖ਼ਨ ਸਚਾਵੀਂ , ਚੂਚਕ ਬਾਹਰ ਆਇਆ

313
ਅੰਦਰ ਆਤਿਸ਼ ਚੂਚਕ ਤਾਈਂ , ਬੁਝੇ ਨਾ ਮੂਲ ਬਿਜਾਈ
ਪੁੱਛਣ ਗੱਲ ਨਾ ਸਰਦੀ ਮੈਨੂੰ , ਅੰਦਰ ਘੱਤ ਹੰਢਾਈ
ਅੱਠੇ ਪਹਿਰ ਖਝੀਨਦਾ ਵੱਤੇ , ਮੋਨਹਹਾ ਤੇ ਜ਼ਰਦੀ ਆਈ
ਆਖ ਦਮੋਦਰ ਖ਼ਾਨ ਚੂਚਕ ਨੂੰ , ਆਵਸ ਗੱਲ ਨਾ ਕਾਈ

314
ਹੋਏ ਦਿਵਾਨਾ ਚੂਚਕ ਖ਼ਾਣਾ, ਕੈਦੋ ਸੱਦ ਅਣਾਇਆ
"ਥੀਵ ਨਾ ਬਾਬਰ ਮੇਰੀ ਵੱਲੋਂ , ਮੈਂਡੇ ਮਾਂ ਪਿਓ ਜਾਇਆ
ਘਰ ਘਰ ਵਤਨਾਐਂ ਸੈੱਲ ਕਰੇਂਦਾ , ਤਿਨ ਭੀ ਸਨ ਕੁੱਝ ਪਾਇਆ?
ਆਖ ਭਿਰਾਉ! ਸਚਾਵੀਂ ਮੈਂ ਕੌਂ, ਕੁਛ ਤੀਂ ਭੀ ਨਜ਼ਰੀ ਆਇਆ"

315
"ਕੀ ਕੁੱਝ ਨਜ਼ਰੀ ਆਇਆ ਸਿਆਦਾ, ਕਿਉਂ ਇਹ ਪੇਟੋਂ ਜਾਈ ?
ਫਾਹਾ ਕਿਉਂ ਨਾ ਦੋ ਈ ਮੁਹਰੀ , ਕੱਤ ਨੂੰ ਫਿੱਟ ਵਿਆਈ
ਫੁੱਟ ਅਜਿਹੀਆਂ ਨਾਰੀ ਲੋਕੋ , ਜੀਂ ਇਹ ਛੋਹਰ ਜਾਈ
ਇਹ ਡਿੱਠਾ ਤੇ ਇਹੋ ਸੁਣਿਆ , ਤੇਰੇ ਸੱਤ ਚਿੱਟੇ ਸਿਰ ਛਾਈ "

316
"ਸਨ ਭਾਈ ! ਮੈਂ ਸਦਕੇ ਕੀਤਾ , ਤੈਨੂੰ ਆਖ ਸੁਣਾਈਂ
ਬੇਲੇ ਜਾਏ ਹਕੀਕਤ ਘਣੇ , ਆ ਆਖੀਂ ਮੈਂ ਤਾਈਂ
ਕੀਕਣ ਵੀਨਦੀ ਏ ਬੇਲੇ ਦੇ ਵਿਚ , ਅਸਾਂ ਮਲੂਮ ਕੁੱਝ ਨਾਹੀਂ
ਨਾਉਂ ਸਾਈਂ ਦੇ , ਥੀਵ ਨਾ ਨਾਬਰ , ਵਖਤ ਪਿਆ ਮੈਂ ਤਾਈਂ "

317
"ਸਨ ਸਿਆਦਾ ! ਅਕਲ ਗਈ ਓ ਈ , ਖ਼ਿਦਮਤ ਮੈਨੂੰ ਦਿੰਦਾ
ਉਹ ਨਾ ਟਿੱਲੇ ਅਕਬਰ ਨਾਲੋਂ , ਮੈਨੂੰ ਜਾਣ ਮਰੀਨਦਾ?
ਜੇ ਵੇਖੇ ਤਾਂ ਛੋੜੇ ਨਾਹੀਂ , ਆਪ ਕਿਉਂ ਨਾਹੀਂ ਵੇਂਦਾ
ਆਖ ਦਮੋਦਰ ਚੂਚਕ ਰੋਵੇ , ਮਿੰਨਤ ਹਟਾ ਕਰੇਂਦਾ

318
"ਜਿਉਂ ਜਾਨੈਂ ਤਿਊਂ ਜਾਵੋ ਭਾਈ, ਗੱਲ ਵਿਚ ਪਗੜੀ ਪਾਈ
ਥੀਵ ਨਾ ਨਾਬਰ , ਮੈਂਡੀ ਪਾਰੋਂ , ਮਾਂ ਪਿਓ ਮਹੀਂ ਤੂੰ ਆਹੀ"
ਕੈਦੋ ਆਖਿਆ ਬੋਲ ਸੁਣਾਈਂ , ਆਖੀ ਬਣਦੀ ਨਾਹੀਂ
ਗੱਲ ਵਿਚ ਪਲੋ , ਦਸਤ ਪੈਰਾਂ ਤੇ , ਹੁਣ ਹੀ ਵਣਜ ਉਥਾਈਂ

319
ਡਿਠੋਸ ਦੁੱਖ ਭਿਰਾਉ ਸੁਣਦਾ, ਤਾਂ ਚੱਲ ਬੇਲੇ ਆਇਆ
ਆਪ ਛਪਾਏ ,ਛੁਪ ਕੈਦੋ , ਮੂੰਹੋਂ ਨਾ ਮੂਲ ਅਲਾਇਆ
ਬੈਠਾ ਵੇਖੇ ਛੁਪ ਕਰਿਹੋਂ , ਤਾਂ ਵਕਤ ਹੀਰ ਦਾ ਆਇਆ
ਆਖ ਦਮੋਦਰ ਵਕਤ ਹੀਰ ਮਿਲਣ ਦਾ, ਕੈਦੋ ਨਜ਼ਰੀ ਆਇਆ

320
ਤਾਂ ਚੋਰੀ ਛਣਾ ਸਰਦੇ ਅਤੇ ,ਮੁਜਰੇ ਕਰਦੀ ਆਈ
ਘਣੇ ਖ਼ਾਕ , ਛੂ ਹਿੰਦੀ ਪੈਰਾਂ , ਮੂੰਹ ਮਿੱਥੇ ਤੇ ਲਾਈ
ਦੋਈਂ ਹੱਥ ਬੰਨ੍ਹ ਖਲੋਤੀ ਅੱਗੇ, ਰਾਂਝੇ ਇਉਂ ਫ਼ਰਮਾਈ
"ਹੀਰੇ ! ਆਨੇ ਦੁੱਧ ਤਾਂ ਖਾਵਾਂ ਚੋਰੀ , ਉਹ ਕਿੰਨੀ ਘਣ ਸੁਧਾਈ "