ਹੀਰ

ਸਫ਼ਾ 37

361
"ਸਨ ਧੀਏ ! ਮੈਂ ਸਦਕੇ ਕੀਤੀ , ਤੈਨੂੰ ਕੌਣ ਬਜਾਏ
ਰਲਦਾ ਆਇਆ ਤਖ਼ਤ ਹਜ਼ਾਰਿਓਂ , ਕੋਈ ਚਾਕ ਨਾ ਲਾਏ
ਆਪੇ ਆਪ ਸਲਾਹੀਵ ਧੀਏ, ਆਪੇ ਅਸਾਂ ਸੁਣਾਏ
ਸਾਰੇ ਜੱਗ ਵਿਚ ਔਨਢੀ ਆਈ , ਤੈਂਡੇ ਬਾਪ ਨਾ ਭਾਏ
ਸਾਈਆਂ ! ਛੁੱਟ ਪਵਾ ਹਾਂ ਸਭੇ, ਜੇ ਰਾਂਝਾ ਮਰ ਜਾਏ "

362
" ਸਨ ਨੀ ਮਾਏ ! ਚੂਚਕ ਹਾਏ , ਤੈਨੂੰ ਕੌਣ ਸਮਝਾਏ
ਭਰੇ ਵਾਤ ਚਾਵਲ ਤੇ ਬੈਠੀ , ਨਾ ਪੁੰਨ ਪੁੱਤਰ ਪਰਾਏ
ਪਿੱਛੋਂ ਕੁੰਡੀ ਗੱਲ ਨਾ ਚੰਗੀ ,ਕਈ ਤੀਂ ਭੀ ਪੇਟੋਂ ਜਾਏ
ਨਹੀਂ ਮੁਨਾਸਬ ਦੇਣ ਪਲੂਤਾ , ਜੇ ਤੈਨੂੰ ਰੱਬ ਭਾਏ"

363
"ਚਾਕਾਂ ਉੱਤੋਂ ਵੀਰਾਂ ਤਾਈਂ , ਪਿੰਦੀਆਂ ਮਿਹਰ ਨਾ ਆਈ
ਨਾ ੜੇ ਦੀ ਥਾਂ ਗੱਲ ਨਾ ਕਪੀਵ , ਮੈਂ ਕੱਤ ਕੌਂ ਫੁੱਟ ਵਿਆਈ
ਲੋਕਾਂ ਦੇ ਘਰ ਦੋ ਦੋ ਧੀਆਂ , ਤੋਂ ਕਟਕ ਰਬਾਣਾ ਜਾਈ
ਆਖੇ ਮਾਉ , ਧਿਆ ਸਿਆਣੀ ! ਤੇਰੀ ਚਾਕੇ ਸੌਂ ਅਸ਼ਤਾਈ"

364
"ਕਿਹਨੂੰ ਤੋਂ ਸਮਝਾਈਂ ਮਾਏ ! ਜ਼ੋਰ ਨਿਆਉਂ ਕਰੇਂਦੀ
ਲੂਂ ਲੂਂ ਅੰਦਰ ਰਾਂਝਾ ਵੜਿਆ, ਖੁਸ ਖੇੜਿਆਂ ਨੂੰ ਦਿੰਦੀ
ਖਾਰੇ ਉੱਤੋਂ ਤ੍ਰਿਪ ਖਲੂਸਾਂ , ਤਦੋਂ ਤੋਂ ਸਮਝੀਨਦੀ?
ਕਹੇ ਦਮੋਦਰ ਹੀਰ ਸਿਆਲ਼ੀ, "ਰਾਂਝਾ !"ਹੀਰ ਕੁ ਕੀਨਦੀ

365
"ਰਾਂਝੇ ਦੀ ਮੈਂ ਦਰਦ ਦਿਵਾਨੀ , ਹੰਝੂ ਚੋਲਾ ਭਿੰਨਾ
ਜਾਂ ਜਾਂ ਸ਼ੌਕ ਹਯਾਤੀ ਮਾਨਾ , ਰਾਂਝੇ ਨੂੰ ਮੈਂ ਘਣਾ
ਸੋ ਦੁਨਿਆਵੀ ਰਾਹ ਕੀ ਜਾਨਣ , ਹੱਕ ਨਾ ਕੀਤਾ ਜਿਨ੍ਹਾਂ
ਕਹੇ ਦਮੋਦਰ ਹੀਰ ਸਿਆਲ਼ੀ , ਕਾਜ ਗਣਾਇਆ ਜਿਨ੍ਹਾਂ

366
"ਕਾਜ ਗਣਾਇਆ ਬਾਬਲ ਧੀਏ ! ਤੋਂ ਜੋਬਨ ਭਰਮਾਤੀ
ਹੋੜ੍ਹੇ ਹਟਕੇ ਰਹਿੰਦੀ ਨੇਹੀਂ , ਦਾਗ਼ ਲੀਇਨਦੀ ਜਾਤੀ
ਚਾਕਾਂ ਨਾਲ਼ ਕਰੀਂ ਅਸ਼ਨਾਈ , ਝੱਲ ਚਰੀਨਦੀ ਰਾਤੀ
ਕਹੇ ਦਮੋਦਰ ੈਰ ਸਿਆਲ਼ੀ , ਨਾ ਥੀ ਮੂਲ ਚਪਾਤੀ "

367
ਬਾਗ਼ੇ ਅੰਦਰ ਫੁੱਲ ਟਹਿਕੇ , ਤਿਊਂ ਰਾਂਝੇ ਡਿੱਠੀਆਂ ਜੀਵਾਂ
ਪੋਕਰ ਹਾਰ ਪਾਈਂ ਵਿਚ ਗਿੱਲ ਦੇ , ਮਾਲਣ ਆਪੇ ਥੀਵਾਂ
ਬੀੜੀ ਵਿਚੋਂ ਢੂੰਡ ਲੱਧੂ ਸੇ , ਇਸ ਦਿਲ ਕੀਤਾ ਨੀਵਾਂ
ਕਹੇ ਦਮੋਦਰ ਹੀਰ ਸਿਆਲ਼ੀ , ਮੈਂ ਜੱਗ ਸੁਹਾਗਣ ਥੀਵਾਂ

368
"ਇਹ ਸੁਹਾਗ ਤੁਸਾਡਾ ਧੀਏ ! ਕੰਮ ਨਾ ਕਿਤੇ ਆਵੇ
ਚਾਕਾਂ ਨਾਲ਼ ਕਰੀਂ ਅਸ਼ਨਾਈ , ਲੱਜ ਨਾ ਤੁਧੇ ਆਵੇ
ਵੱਸ ਅਸਾਡਾ ਕੋਈ ਨਾਹੀਂ , ਖੇੜਿਆਂ ਬੱਧੇ ਦਾਵੇ
ਕਹੇ ਦਮੋਦਰ ਮਾਂ ਹੀਰ ਨੂੰ , ਸੋ ਰਾਂਝਾ ਮਰ ਜਾਵੇ "

369
"ਮਾਏ !"ਸੋ ਰਾਂਝਾ "ਦਰ ਦੇਵੀਂ ਮੈਨੂੰ , ਨਿੱਤ ਸੁਹਾਗ ਢਹਿਵੇ
ਰਾਂਝਾ ਦਿਲਬਰ ਯਾਰ ਅਸਾਡਾ , ਦੀਨ ਦੁਨੀ ਤੇ ਜੀਵੇ
ਹਿਕਸ ਕਸੀਰੇ ਤੋਂ ਖੇੜਾ ਖੋਟਾ , ਰਾਂਝਾ ਲਿਖੀਂ ਤਲ਼ੀਵੇ
ਕਹੇ ਦਮੋਦਰ ਹੀਰ ਸਿਆਲ਼ੀ ਭਾ ਅਸਾਡੇ ਥੀਵੇ "

370
"ਭਾ ਤੁਸਾਡੇ ਤਦੋਂ ਥੀਵੇ , ਜੇ ਮਾਂ ਪਿਓ ਹੋਵੇ ਰਾਜ਼ੀ
ਮੇਲ ਮਹਾਇਨ ਗੰਢ ਪਈ ਆਸੇ , ਕਰਮ ਲਿਖਿਆ ਸੋ ਸਾਂਝੀ
ਸੰਨ ਹੀਰੇ ਤੋਂ ਥੀਵ ਨਾ ਕਾਹਲ਼ੀ , ਅਸਾਂ ਦੂਰ ਰੱਖਿਆ ਮਿੱਤਰ ਮਾਝੀ
ਕਹੇ ਦਮੋਦਰ ਹੀਰ ਸਿਆਲ਼ੀ , ਥੀਵ ਖੇੜਿਆਂ ਤੇ ਰਾਜ਼ੀ "