ਹੀਰ

ਸਫ਼ਾ 38

371
"ਜੇ ਤੁਸੀਂ ਦੂਰ ਰੱਖਿਆ ਮਿੱਤਰ ਮਾਝੀ , ਤਾਂ ਹਰਦਮ ਕਿਡਾਂ ਆਹੀਂ
ਖਾਣਾ ਤਆਮ ਨਾ ਰਚੇ ਹਰਦਮ , ਜੇ ਸ਼ੋਹ ਵੇਖਾਂ ਨਾਹੀਂ
ਹਿੱਕ ਥੜੀ ਮੈਂਡੀ ਵਰ੍ਹੇ ਵਰ੍ਹੇ ਦੀ , ਪਲਕ ਪਲਕ ਛਮਾਹੀਂ
ਕਹੇ ਦਮੋਦਰ ਮੇਲ਼ ਕ੍ਰੇਸੀ , ਆਪੇ ਸੱਚਾ ਸਾਈਂ

372
ਗੰਢੀਂ ਪਾ ਖੇੜਿਆਂ ਨੂੰ ਮਿਲੀਆਂ , ਹੋਏ ਅਤੇ ਸਾਹੇ
ਬੈਠੇ ਖੜੇ , ਖੜੇ ਉੱਠਾ ਹੈ , ਉਠਦੇ ਰਾਹ ਪਏ ਆਸੇ
ਅਸੀਂ ਤੁਸਾਡੇ ਬੰਦੇ ਬਰਦੇ ,ਮੋਹਲਤ ਨਾ ਕਿਰਿਆ ਹੈ
ਕਹੇ ਦਮੋਦਰ ਹੀਰ ਸਿਆਲ਼ੀ,ਲੱਗੇ ਕਰਨ ਸੰਬਾਹੇ

373
" ਸੰਨ ਨੀ ਧੀਏ ਪੀਸਣ ਕਜ਼ੀਏ , ਸਾਰੇ ਜੱਗ ਪਚਾਰਾਂ
ਅਸੀਂ ਸਰਦਾਰ ਜ਼ਿਮੀਂ ਦੇ ਖ਼ਾਵੰਦ , ਫੁੱਲ ਨਾ ਸਹਿੰਦੇ ਭਾਰਾ
ਕਸਬੇ ਦੇ ਵਿਚ ਗੱਲ ਅਸਾਡੀ , ਸਭ ਸਿਰਤੇ ਘਰ ਬਾਰਾਂ
ਬੁੱਕਾਂ ਦੇ ਘਰ ਤੁਰੇ ਤੁਰੇ ਧੀਆਂ , ਤੋਂ ਮੈਂ ਛੱਜ ਅੰਗਾਰਾਂ

374
"ਲੱਭਾ ਪੈਰ ਚਰੋਕਾ ਮਾਏ ! ਤੁਧ ਨੂੰ ਗੱਲ ਸੁਣਾਈਂ
ਦਿਲ ਲਾਕੇ ਸਨ ਗੱਲ ਅਸਾਡੀ , ਮੰਨਣ ਜੋਗੀ ਆਹੀ
ਦਾਵੀ ਛੱਡ ਹਲਮ ਥੀਆ ਸੇ , ਤੈਨੂੰ ਕੀ ਸਮਝਾਈਂ
ਆਖ ਵਿਕਾਨੀ ਦਮਾਂ ਬਾਝੋਂ , ਲੱਧਾ ਪੈਰ ਅਸਾਹੀਂ

375
"ਲੱਧਾ ਪੈਰ ਕਦ ਵਿਕਾ ਧੀਏ ! ਮੱਝੀਂ ਨਿੱਤ ਚਰੀਨਦਾ
ਕਰ ਕਰ ਪੈਰ , ਸੁੰਜਾ ਤੇ ਕੀਕਣ ? ਜੱਗ ਅਲਾਨਭੇ ਦਿੰਦਾ
ਮੂੰਹ ਕਾਲ਼ਾ, ਸ਼ਰਮਿੰਦਾ ਜੱਗ ਵਿਚ , ਆਲਮ ਫਟੋਂ ਦਿੰਦਾ
ਕਿਵੇਂ ਹੀ ਸਮਝ ਸਿਆਣੀ ਛੋਹਰ ! ਬਾਪ ਨਸੀਹਤਾਂ ਦਿੰਦਾ

376
"ਮਾਏ ਰਾਂਝੇ ਦੀ ਮੈਂ ਰੋਟੀ ਕੀਤੀ , ਚਾਵਲ ਮਹੀਂ ਛਲਾਏ
ਹਿੱਕ ਜੋ ਚਾਵਲ ਸਿਆਂ ਭਿੰਨਾ , ਰਾਂਝਾ ਅੰਨ ਨਾ ਖਾਏ
ਸਦੀਉ ਕਾਈ ਦਰਦਾਂ ਵਾਲੀ , ਕਰ ਕਰ ਮੱਤ ਮਨਾਏ
ਕਹੇ ਦਮੋਦਰ ਮੈਂ ਦਾਮਨ ਲੱਗੀ , ਜੇ ਮੈਨੂੰ ਤੋੜ ਨਿਬਾਹੇ"

377
"ਦਾਵੇ ਖੇੜਿਆਂ ਬੱਧੇ ਧਿਆ ! ਰਹਿਣ ਨਾ ਮੂਲ ਕੁ ਆਈਂ
ਆਖ ਹਕੀਕਤ ਧੀ ਸਿਆਣੀ , ਰਦੀਸਨ ਰਾਂਝੇ ਤਾਈਂ
ਅਸਾਂ ਨਾ ਸੱਜੇ, ਕੋਈ ਜ਼ਮੀਨ ਤੇ , ਜੋ ਪਰ ਨੈਸੀ ਤੀਂ ਤਾਈਂ
ਕਦੀ ਤਾਂ ਸਮਝ ਸਿਆਣੀ ਛੋਹਰ! ਰੱਖ ਈਮਾਨ ਕਿਊ ਆਈਂ

378
"ਕੌੜੇ ਸਾਕ ਨਾ ਥੀਂਦੇ ਸੱਚੇ , ਜੇ ਸੋ ਸੱਚ ਕਰਾਈ
ਤਿਥੇ ਆਦਮ ਐਦਮ ਕੋਈ ਨਾਹੀਂ , ਜਿੱਥੇ ਹੋਈ ਕੁੜਮਾਈ
ਵੱਡੇ ਵਲੀ ਸਾਦਿਕ ਸਾਹਿਬ ਦੇ , ਜਿਹਨਾਂ ਪਚਾਰ ਸੁਣਾਈ
ਆਓ ਵਿਚਾਰੀ ਅੰਮਾਂ ਬਾਬਾ , ਤਿਊਂ ਖ਼ਬਰ ਨਾ ਕਾਈ "

379
"ਆਖ਼ਿਰ ਸ਼ਰਮਨਦੀ ਹੋਸੀ ਧਿਆ ! ਓੜਕ ਵੇਖਣ ਤਾਹੀਂ
ਖੜੇ ਕਹਿਰ ਜ਼ਵਾਲ ਸਾਹਿਬ ਦੇ, ਮੂਲ ਛੋੜੀਸਨ ਨਾਹੀਂ
ਲੜ ਭਿੜ ਘਣ ਸਨ ਹੁਕਮੀਂ ਤੈਨੂੰ , ਅਸੀਂ ਨਿਲੱਜ ਥੀਸਾਹੀਂ
ਨਿੱਜ ਅਜਿਹੀ ਜੰਮਣ ਨਾਲੋਂ ਲੋਕਾ, ਕੱਲ੍ਹ ਲਜਾਵਨਿ ਤਾਹੀਂ

380
ਤਾਣ ਸ਼ਦਿਆਨੇ ਚੂਚਕ ਕੀਤੇ, ਟਮਕ ਢੋਲ ਧਰਾਇਆ
ਸ਼ਾਦੀ ਹੋਈ ਘਰ ਚੋਚਕਾਨੇ , ਆਲਮ ਅਛਲ ਆਇਆ
ਦੇਣ ਵਧਾਈ ਮੁਹਰੀ ਤਾਈਂ , ਸਭਨਾਂ ਚੰਗਾ ਭਾਈਆ
ਆਖ ਦਮੋਦਰ ਮੂਲ ਨਾ ਮਾਵੇ , ਇਤਨਾ ਮੰਗਤਾ ਆਇਆ