ਹੀਰ

ਸਫ਼ਾ 39

381
ਰਾਂਝਾ ਹੀਰ ਬੈਠੇ ਵਿਚ ਬੇਲੇ , ਤਾਂ ਸ਼ਾਦੀ ਸੁਨਿ ਪਾਈ
"ਕੋਈ ਕਾਜ ਗਣਾਇਆ ਕਿਸੇ , ਕੀ ਕਾਈ ਕੁੜਮਾਈ ?
ਕੀ ਕਾਈ ਸੰਤ , ਕੀ ਕਾਈ ਮਿਲਣੀ , ਕੀ ਕਾਈ ਪਤਰਾਈ?"
ਆਖ ਦਮੋਦਰ ਹੀਰੇ ਕੋਲੋਂ , ਰਾਂਝੇ ਗਲ ਪਛਾਈ

382
" ਨਾ ਕੋਡਿੰਗ , ਨਾ ਸ਼ਾਦੀ ਕਾਈ , ਨਾ ਕਾਈ ਕੁੜਮਾਈ
ਨਾ ਮੰਗੇਵਾ , ਨਾ ਕਾਈ ਮਿਲਣੀ , ਨਾ ਕਾਈ ਪਤਰਾਈ
ਡਰ ਵਰ ਹੋਇ ਰਿਹਾ ਵਸਤੀ ਵਿਚ , ਚੋਚੋ ਸਿਆਲ਼ ਵਿਚ ਆਈ
ਜੇ ਆਖੀਂ ਸਿੱਧ ਵਣਜ ਘਣਾ ਸਿਆਲੀਂ , ਮੱਤ ਹੋਵੇ ਮੈਂ ਸਿਰ ਆਈ"

383
"ਨਾ ਹੱਸ ਚਾਕ ਚਰੋਕਾ ਹੀਰੇ ! ਮੈਂ ਭੀ ਰਾਠਾਂ ਜਾਇਆ
ਆਏ ਅਸਾਡਾ ਜੀ ਫਧਵਾਐ , ਤਾਂ ਮੈਂ ਚਾਕ ਸਦਾਇਆ
ਫਿਰਾਂ ਮਰੀਨਦਾ , ਛਮਕਾਂ ਖਾਂਦਾ , ਪਿਓ ਦਾ ਨਾਂ ਵੰਜਾਯਾ
ਆਖ ਹਕੀਕਤ ਆਪਣੀ ਹੀਰੇ ! ਤੀਂ ਕੀ ਮਨ ਤੇ ਆਇਆ ?"

384
"ਸੰਨ ਸਾਹਿਬ ਤੋਂ ਕਾਮਲ ਮੁਰਸ਼ਦ , ਮੈਂ ਆਜ਼ਿਜ਼ ਨਾ ਅਜ਼ਮਾਈਂ
ਲੱਗੀ ਆਮੀਂ ਨਾਲ਼ ਪੈਰਾਂ ਦੇ ,ਛਿਡਕ ਨਾ ਮੈਨੂੰ ਜਾਈਂ
ਦੇਵੀਂ ਪਾਕ ਮੁਹੱਬਤ ਸੱਚੀ , ਮੈਂ ਕੌਂ ਨਾ ਭਰ ਮਾਈਂ
ਆਖ ਦਮੋਦਰ ਸੁਣੀ ਰੰਝੇਟਾ ! ਤੇਰੇ ਪੈਰਾਂ ਹੇਠ ਮਰਾਹੀਂ "

385
"ਸੁਣੀਂਦੀ ਜੰਞ ਖੇੜਿਆਂ ਦੀ ਆਈ, ਆਖ ਵੇਖਾਂ ਕੀ ਥੀਸੀ
ਸਹੀਸੀ ਕੌਣ ਅਸਾਡਾ ਮਾਨਾ , ਜੇ ਤੂੰ ਮਾਈਂ ਨੱਪ ਪਈਸੀ
ਆਲਮ ਲਗਸੀ ਮੈਂਡੇ ਪਿੱਛੇ , ਤੋਂ ਕੀਕਣ ਸੱਦ ਪਛੀਸੀ
ਆਖ ਦਮੋਦਰ ਕੀਕਣ ਹੋਸੀ , ਜੀਂ ਦਿਨ ਤੋਂ ਪਰਨੀਸੀ

386
"ਮਾਰਿਉ ਫੁੱਟ ਅਵੱਲਾ ਮੈਨੂੰ , ਵਿੱਤ ਕਦੇ ਪਰ ਨਿੰਦਾ?
ਖੜੇ ਖਾਵਣ ਖਸਮਾਂ ਤਾਈਂ , ਮੈਂ ਕੌਂ ਆਪ ਅਲੀਂਦਾ
ਬੁੱਝ ਨਾ ਸਕਾਂ ਮੈਥੋਂ ਪੁੱਛੇਂ , ਤੋਂ ਮੈਂ ਕੌਣ ਅਜ਼ਮੀਨਦਾ
ਤੌਬਾ ਤੋਬ ਖੇੜਿਆਂ ਦੀ ਪਾਰੋਂ , ਜੀਵ ਤੈਂਡਾ ਜ਼ਿਕਰ ਕਰੇਂਦਾ"

387
ਉੱਠੀ ਹੀਰ ਜਲੀ ਘਰ ਆਪਣੇ , ਮਨ ਵਿਚ ਫ਼ਿਕਰ ਕਰੇਂਦਾ
ਘਰ ਚੋਚਕਾਨੇ ਟਮਕ ਵੱਜਿਆ, ਕਣ ਅਵਾਜ਼ ਸੁਣੀਂਦਾ
ਕੁੜੀਆਂ ਗਾਵਣ , ਆਟਾ ਪੈਸੇ , ਕਿਹਾ ਘਾੜ ਘੜੀਨਦਾ
ਨਾਲ਼ ਖੇੜਿਆਂ ਦੇ ਕਿਹੜੀ ਵੈਸੀ , ਮੈਥੋਂ ਨਹੀਂ ਪਛੀਨਦਾ
ਸੱਦ ਕਰੀਂ , ਘਰ ਆਵੇ ਰੰਝੇਟਾ , ਜੇ ਤੀਂ ਕੁੱਝ ਸੁਣੀਂਦਾ

388
ਜੰਞ ਬੰਨ੍ਹ ਲੈ ਚਲੇ ਖੜੇ , ਸੁੱਕੇ ਗਿੱਲ ਸਦਾਏ
ਨੁੱਕਰੇ , ਨੀਲੇ , ਅਬਲਕ , ਪੀਲੇ , ਗੱਲ ਗਜਕਾਹ ਬਣਾਏ
ਹੁਣੇ, ਤਬਲ ਬਾਜ ਵਿਚ ਬੰਦੇ , ਮਖ਼ਮਲ ਜ਼ੀਨੀਂ ਲਾਏ
ਆਖ ਦਮੋਦਰ ਜੰਞ ਖੇੜਿਆਂ ਦੀ , ਦੱਸਣ ਰੂਪ ਸਿਵਾਏ

389
ਬਖ਼ਸ਼ਣ ਕਾਰਨ ਟੱਟੂ ਲੀਤੇ , ਸੋਲੇ ਨਾਲ਼ ਚਲਾਏ
ਲੱਗੀ ਖੇਸ ਕੱਪੜ ਬਹੁਤੇਰਾ , ਕੀ ਕੋਈ ਆਖ ਸੁਣਾਏ
ਅੱਠ , ਟੱਟੂ ਕਸ਼ਮੀਰੀ ਕਿਹੈ , ਰੋਕੜ ਨਾਲ਼ ਲਦਾਏ
ਆਖ ਦਮੋਦਰ ਅਜੇ ਨਾ ਪੂਰੇ , ਹੋਰ ਕੀ ਚੀਜ਼ ਮੰਗਾਏ

390
ਕੁ ਤਲ਼ੇ ਅਤੇ ਸਾਜ਼ ਕਰਾਈ , ਰੱਖ ਨੀਸਾਨ ਚਲਾਏ
ਭੰਡ , ਭਗੀਤੇ , ਕੰਜਰੀਆਂ , ਆਂਸੂ ਰਾਗ ਉਠਾਏ
ਵੱਜਣ ਢੋਲ ਉੱਤੇ ਸਰਣਾਈ , ਜਰੇ ਬਾਜ਼ ਉਡਾਏ
ਆਖ ਦਮੋਦਰ ਕੀ ਕੁੱਝ ਡਿਠੋ , ਧਰਤੀ ਭਾਰ ਨਾ ਚਾਏ