ਹੀਰ

ਸਫ਼ਾ 40

391
ਤਾਂ ਫਿਰ ਚੂਚਕ ਉੱਦਮ ਕੀਤਾ, ਜਾਂ ਸੁਣਿਆ ਖਿੜੇ ਆਏ
ਮੈਦੇ , ਚਾਵਲ ਤੇ ਘਿਓ , ਖਨਦ ਸ਼ੁਕਰ ਸਭ ਮੌਜੂਦ ਕਰਾਏ
ਆਟਾ , ਦਾਣਾ , ਲੀਫ਼ , ਨਿਹਾਲੀ , ਅੰਤ ਨਾ ਕੋਈ ਪਾਏ
ਆਖ ਦਮੋਦਰ ਅਕਬਰ ਕੋਲੋਂ , ਦੋਵੇਂ ਨਾ ਘੱਟ ਆਹੇ

392
ਮਸਲਤ ਸੱਦ ਸਿਆਲਾਂ ਕੀਤੀ , ਕਿਵੇਂ ਤੇਲ ਠਕੀਹਾਂ
ਹੱਥੇ ਨੱਪੀ ਵੀਨਦੀ ਨਾਹੀਂ , ਅਜਾਈਂ ਖਸਮ ਕਿਰਿਆਆਂ
ਭੜਨੇ ਤੇ ਫਿਰੇ ਮੂੰਹ ਪਾਈ , ਕੀਕਣ ਆਖ ਬਚਿਆਆਂ
ਆਖ ਦਮੋਦਰ ਸੱਚ ਹਕੀਕਤ ਮ ਕੀਕਣ ਬਣਦੀ ਦੇਹਾਂ

393
ਹੋ ਰੁੱਤ ਮਾਈਂ ਕਿਤੇ ਨਾ ਪੁਣਦੀ , ਇਹੋ ਮਤਾ ਕਿਰਿਆਆਂ
ਜਿਥੇ ਖਾਵਣ ਬਹਿੰਦੀ ਰੋਟੀ, ਤਿਥੇ ਵੀਰ ਛਪਿਆਆਂ
ਜਾਂ ਰੱਜ ਖਾਵੇ , ਉੱਠਣ ਲੱਗੇ , ਪਾਣੀ ਹੱਥ ਧੋਇਆਆਂ
ਆਖ ਦਮੋਦਰ ਇਥ ਬਹਾਨੇ , ਛੋਹਰ ਕੋਠੇ ਦੇਹਾਂ

394
ਤਰਾ ਹੈ ਵੀਰ ਤੇ ਚਾਰੇ ਮਾਮੇ ,ਅੰਦਰ ਆਨ ਛਪਾਏ
ਮੱਖਣ ਛਾਹ ਅਤੇ ਦੁੱਧ ਮਾਝਾ ਅਤੇ ਖੰਡਰ ਲਾਏ
ਖਾ ਦਸ ਰੱਜ ਤੇ ਪਾਣੀ ਮੰਗੇ , ਜਾਂ ਮਾਉ ਹੱਥ ਧਵਾਏ
ਆਖ ਦਮੋਦਰ ਜੇ ਉੱਠਣ ਲੱਗੀ ਤਾਂ ਹੱਥ ਭਰਾਵਾਂ ਪਾਏ

395
ਧਰੂ ਹੀ ਨੀਹੇ ਤੀਂ ਕੌਂ ਭਾਈ !ਮਹੀਂ ਨਾ ਕੁ ਛੁਹਾਏ
ਜਦੇ ਖਿੜ ਯਹੂ, ਮੈਂ ਆਪੇ ਵੀਨਦੀ ਹੱਥ ਨਾ ਮਹੀਂ ਲਿਆਏ
ਨਈਂ ਸਾਈਂ ਦੇ , ਗਲ ਕਰੇਂਦੀ , ਮੈਂਡੀ ਭੀ ਸੁਣਿਆ ਹੈ
ਵੀਰਾ ਛੋਹੇ ਨਾ ਮੈਂਡੇ ਪਿੰਡੇ ਮੈਨੂੰ ਹੱਥ ਰੰਝੇਟੇ ਲਾਏ

396
ਹੁਕਮੀ ਆਨ ਦਿੱਤੀ ਵਿਚ ਕੋਠੇ , ਇਉਂ ਨਾ ਬਣਦੀ ਦੇਹਾਂ
ਆਨਿਓਂ ਜ਼ਹਿਰ ਦਿਓ ਕੁੰਦੀ ਨੀ ! ਰਾਤ ਖਵਾਏ ਮਰਿਆਆਂ
ਏਸ ਦੀ ਜਾਈਂ ਧੀ ਖ਼ਾਨ ਦੀ, ਹੁਣੇ ਹੀ ਚਾ ਪਰਨੇਹਾਂ
ਆਖ ਦਮੋਦਰ ਸਭਨਾਂ ਭਾਨੀ , ਨਾ ਜ਼ਰਾ ਤਾਮਿਲ ਕਿਰਿਆਆਂ

397
ਆਂਦੀ ਜ਼ਹਿਰ, ਗਨਧਾਈ ਆਟੇ , ਮੈਦਾ ਮਾਊਂ ਪਕਾਏ
ਮੱਖਣ ਛਾਹੇ ਦੇ ਵਿਚ ਮੋਹਰਾ, ਨਿੱਕਾ ਪੀਹ ਰਲਾਏ
ਖਾਣਾ ਭਲਾ ਪਕਾਇਆ ਕੁੰਦੀ ,ਖਾਵਣ ਹੀਰ ਬਹਾਏ
ਆਖ ਦਮੋਦਰ ਜੇ ਰੱਜ ਖਾਦਾ , ਤਾਂ ਹੀਰ ਜਵਾਬ ਸੁਣਾਏ

398
"ਸਨ ਰਣ ਮਾਏ ! ਮੈਂ ਮਾਈਂ ਪਾਉ, ਵੀਰ ਛਪਾਏ ਬਹਾਏ
ਭਲਾ ਥੀਆ ਜੇ ਆਪੇ ਆਈ ,ਉਨ੍ਹਾਂ ਮੈਨੂੰ ਹੱਥ ਨਾ ਲਾਏ
ਪਾ ਕੌਂ ਨੱਪ ਪਲੀਤੀ ਦਿੱਤੀ , ਹੁਣ ਮੋਹਰਾ ਰੱਜ ਖਵਾਏ
ਜ਼ਹਿਰ ਕੀ ਪੋਹੇ ਮਾਉ ਤਿਹਨਾਂ ਨੂੰ ਜਿਹਨਾਂ ਕਾਮਲ ਇਸ਼ਕ ਪੁਚਾਏ "

399
ਤਾਂ ਹੁਕਮੀ ਫੜ ਅੰਦਰ ਘੱਤੀ , ਨਾਅਰੇ ਹੀਰ ਕਰੇਂਦੀ
"ਹੱਸੀ ! ਸੱਚ ਸਹੇਲੀ ਮੈਂਡੀ , ਆਖ ਵੇਖਾਂ ਮੈਂ ਕੀਨਦੀ
ਕਾਮਲ ਮੁਰਸ਼ਦ ਐਂਵੇਂ ਭਾਨੀ , ਤਾਂ ਤਿਸ ਕੀਤਾ ਮਿੰਦੀ"
ਵੱਸ ਪਰਾਏ ਪਈ ਸਲੇਟੀ , ਹੱਥ ਫਾਟੇ ਤੇ ਥੋਣ ਹਲੀਨਦੀ

400
"ਮਾਏ ਈਆਨੀ ! ਤੁਧ ਮਹਿੰਦੀ ਆਈ , ਕਈਂ ਦੇ ਦਸਤ ਰਨਗੀਸੀ?
ਹਿੱਕ ਦਿਲ ਆਹੀ ,ਰਾਂਝਣ ਲੀਤਾ , ਖੇੜਿਆਂ ਨੂੰ ਕੀ ਦੇਸੀ?
ਨੀਸੂ ਉਠ ਬਲੋਚਾਂ ਵਾਲਾ, ਦਰ ਦਰ ਜਾਏ ਝਕੀਸੀ
ਆਖ ਦਮੋਦਰ ਨਾਂਹ ਛੜੀਸੀ ਰਾਂਝਾ , ਖਿੜੇ ਕਿਹੜੀ ਵੈਸੀ "