ਹੀਰ

ਸਫ਼ਾ 44

431
ਆਏ ਮਿਲੀ, ਹੀਰ ਰਾਂਝੇ ਤਾਈਂ , ਕਿਹੈ ਸੁਖ਼ਨ ਸੁਣਾਏ
ਗੱਲ ਵਿਚ ਪਲੋ ਪਾਏ ਕਰਿਹੋਂ , ਪੈਰਾਂ ਤੇ ਹੱਥ ਲਾਏ
ਆਖੇ "ਧੀਦੋ ਰਾਂਝੇ ਸਾਈਂ , ਅਸੀਂ ਕਿਉਂ ਬਣਦੀ ਪਾਏ"
ਆਖ ਦਮੋਦਰ ਹੀਰ ਰਾਂਝੇ ਸੇਤੀ , ਹੱਥ ਫੇਰੇ , ਗੱਲ ਲਾਏ

432
"ਖਾਦਾ ਸੱਪ ਤੇ ਪੱਟੀ ਪੈਰੇ , ਮੈਨੂੰ ਹੱਥ ਨਾ ਲਾਏ
ਤੁਧ ਮੈਂ ਸਾਕ ਕੁ ਯ੍ਹਾ ਹੀਰੇ ! ਮੈਂ ਜਿਲਾਂ ਹਜ਼ਾਰੇ ਤਾਈਂ
ਤੂੰ ਆਪਣੇ ਵਸਸੀਂ ਵਣਜ ਖਿੜੇ , ਮੈਂ ਕੈਂ ਨਾਲ਼ ਮਨੀ ਕਰਾਈ
ਇਥੇ ਹਾਸੇ ਬਹੁਤ ਕੇਤੂ ਸੇ , ਹੁਣ ਆਪਣੇ ਜੁਲਿਆ ਆਹੀ "

433
"ਕੱਲ੍ਹ ਜ਼ਿਮੀਂ ਦਾ ਖ਼ਾਵੰਦ ਧੀਦੋ , ਸਭ ਤੁਧੇ ਬਾਜ਼ੀ ਪਾਈ
ਮੈਂ ਭਲੀ ਦਾ ਕੀ ਅਜ਼ਮਾਉਣ , ਮੈਂ ਸਦਕੇ ਘੋਲ਼ ਘੁਮਾਈ
ਕਿਆ ਤਕਸੀਰ ਜੇ ਆਪੋਂ ਜਾਣਾ, ਤਾਂ ਮੈਂ ਬਣਦੀ ਪਾਈ
ਕਾਮਲ ਮੁਰਸ਼ਦ ਮੈਂ ਪ੍ਰਾਣ ਤੈਂਡਾ , ਦੂਜੀ ਜਾ ਨਾ ਕਾਈ "

434
ਤਾਂ ਫੇਰ ਧਰੋਹ ਖੜੀ ਕੋਠੇ ਨੂੰ , ਰਾਂਝਾ ਬੇਲੇ ਆਇਆ
ਦਰਦ ਫ਼ਿਰਾਕ ਅਤੇ ਰੰਗ ਪੀਲ਼ਾ , ਮੂੰਹੋਂ ਨਾ ਮੂਲ ਅਲਾਇਆ
ਵੰਝਲੀ ਨਲ਼ਾ ਸੁਟੀਂਦਾ ਕਾਵੜ , ਕਿਹਾ ਰਾਗ ਉਠਾਇਆ ?
ਆਖ ਦਮੋਦਰ ਮਾਤਮ ਰਾਂਝੇ , ਕਿਹਾ ਮੂੰਹੋਂ ਅਲਾਇਆ

435
ਆਇਆ ਬਾਹਮਣ ਰੇਤ ਕਰੇਂਦਾ , ਮੂਲ਼ੀ ਹਠ ਅਠਾਈ
ਮੁਹਰੀ ਮੂਹਰੇ ਸਦਾਏ ਕੁੜੀ ਨੂੰ , ਕੁਛ ਲਈ ਸਭ ਜਾਈ
"ਬੈਠੇ ਖ਼ਾਨ ਤਕੀਨਦੇ ਮੈਨੂੰ , ਕਾਜ ਸਮਾਂ ਮੱਤ ਜਾਈ "
ਆਖ ਦਮੋਦਰ ਨਾਲ਼ ਬਾਹਮਣ ਦੇ , ਉੱਠੀ ਮੁਹਰੀ ਆਈ

436
ਯਰੇ ! ਈਤ ਕਰੇਂਦਾ ਬਾਹਮਣ , ਧੀਏ ਆਖ ਸੁਣਾਈਂ
ਸਈਆਂ ! ਵਧੇ ਸੋ ਵੇਲ ਸੁਖਾਲੀ ਹਸਸੋ ਸਹੁਰੇ ਤਾਈਂ
ਚੰਗੇ ਤੈਂਡੇ ਕਾਰਨ ਧੀਏ , ਤੀਕੋਂ ਸ਼ਨਗਨ ਕਰਾਈਂ
ਮਿੰਨਤ ਮਾਊਂ ਕਰੇਂਦੀ ਹੀਰੇ ! ਮੂੰਹੋਂ ਨਾ ਮੂਲ ਅਲਾਈਂ

437
ਹਿੱਕ ਦਿਲ ਆਹੀ , ਸੋ ਰਾਂਝਣ ਲੀਤਾ , ਮਾਏ ਦੋ ਜਾ ਦਿਲ ਕੁ ਨਾਹੀਂ
ਮਰਦ ਪਰਾਐ ਨਾ ਛੋਹੇ ਅਸਾਨੂੰ , ਨਾ ਮਹਿਰਮ ਹੱਥ ਨਾ ਲਾਏ
ਅਸਾਂ ਕਾਮਲ ਮੁਰਸ਼ਦ ਪਾਇਆ , ਕੁੱਝ ਲੋੜੀਂਦਾ ਨਾਹੀਂ
ਆਪ ਰਖਾਏ ਅਸੀਂ ਦ ਹੱਥੋਂ , ਅਸੀਂ ਜਾ ਹਾਂ ਨਾਹੀਂ
ਆਖ ਦਮੋਦਰ ਮੈਂ ਰਾਂਝਣ ਦੀ , ਉਹ ਮੇਰੇ ਸਰਦਾ ਸਾਈਂ

438
ਹੱਸੀ ਭੇਜ ਦਿੱਤੀ ਤਾਂ ਬੇਲੇ, ਧੀਦੋ ਜੋਗ ਬੁਲਾਇਆ
ਬਨਹਸ ਗਾਣਾ , ਪਹਿਲਾਂ ਤੋ ਨਹੀਂ , ਮੁਹਰੀ ਆਖ ਸੁਣਾਇਆ
ਪਾਈ ਝਾਤ ਸੂਰਜ ਰੁਸ਼ਨਾਈ , ਰਾਂਝੇ ਮੂੰਹ ਵਖਲਾਿਆ
ਉੱਠੀ ਹੀਰ , ਪਈ ਝੜ ਪੈਰੀਂ , ਤੇ ਗਲ ਵਿਚ ਪਲੋ ਪਾਇਆ

439
"ਜਿਥੇ ਭਾਵੀ , ਬੰਨ੍ਹ ਤਥਾਈਂ , ਉਜ਼ਰ ਬੇ ਅਜ਼ਰੀ ਦਾ ਨਾਹੀਂ
ਮਹੀਂ ਨਿਮਾਣੀ , ਕੁੱਝ ਨਾ ਜਾਣਾ , ਬਾਝੋਂ ਮੁਰਸ਼ਦ ਸਾਈਂ
ਅੱਠੇ ਪਹਿਰ ਧਿਆਣ ਤੁਸਾਡਾ , ਨਾ ਕਰਸਾਂ ਸਾਂਸ ਅਜਾਈਂ
ਆਖ ਦਮੋਦਰ ਵੱਸ ਨਾ ਮੈਂਡੇ , ਜਿਉਂ ਜਾਨੈਂ ਤੀਵੀਂ ਨਚਾਈਂ "

440
ਤਾਂ ਬਾਹਮਣ ਪਿੱਛੇ ਮੁਹਰੀ ਕੋਲੋਂ , " ਇਹ ਆਹਾ ਕੌਣ ਦਸਾਈਂ
ਮਾਲਮ ਕੱਲ੍ਹ ਹਕੀਕਤ ਕੀਤੀ , ਕਿਉਂ ਬਿਪ ਹੱਕ ਕਰਾਈਂ
ਮੁਹਰੀ ! ਨਿੱਤ ਸੁਣੀਂਦੀ ਚੋਚੋ , ਆਖੇ ਬਿਨਾਂ ਬੁਝਾਈਂ
ਆਖ ਦਮੋਦਰ ਸੋ ਡਿੱਠਾ ਅੱਖੀਂ , ਜੋ ਕੁਨੀਨ ਸੁਣਦੇ ਆਹੀਂ "