ਹੀਰ

ਸਫ਼ਾ 45

441
ਵੱਢੀ ਦੇ ਵਲਾਿਆ ਬਾਹਮਣ , ਪਰਦਾ ਮਾਊਂ ਕਜੀਨਦੀ
ਬਾਹਮਣ ਭੇਜ ਦਿੱਤੇ ਫਿਰ ਪਿੱਛੇ , ਨਾਲ਼ ਸਵ ਆਪੇ ਵੀਨਦੀ
ਗਈ ਗਈ ਲੈ ਸਭਨਾਂ ਕੀਤੀ , ਪਰਦੇ ਮਾਊਂ ਢਕੀਨਦੀ
ਆਖ ਦਮੋਦਰ ਕਿਹੜੇ ਵੇਲੇ, ਡੋਲੀ ਹੀਰ ਸਪੀਨਦੀ

442
ਖਾਰੇ ਅਤੇ ਸਾਉ ਬੈਠੇ , ਖਾਰੀਂ ਖ਼ਾਨ ਬਿਠਾਇਆ
ਆਨਿਓਂ ਕੁੜੀ ਨਿਕਾਹ ਬਿਨ੍ਹਾ ਹਾਂ , ਕਾਜ਼ੀ ਜਿਉਂ ਫ਼ਰਮਾਇਆ
ਮਾਮੇ ਵੀਰ ਅਤੇ ਹਿੱਕ ਮੁਹਰੀ , ਸਭੇ ਘੁੰਣ ਆਇਆ
ਆਖ ਦਮੋਦਰ ਹੀਰੇ ਡਿੱਠਾ , ਜੋ ਖ਼ਲਲ ਮੈਨੂੰ ਆਇਆ

443
"ਹੱਥ ਨਾ ਲਾਈਵ ਵੀਰਾ ਮੈਨੂੰ , ਮੈਂ ਆਪੇ ਨਾਲ਼ ਵਨਚਾਈਂ
ਮਾਮਾ , ਵੀਰ ਨਾ ਮਹਿਰਮ ਕੋਈ , ਬਾਝੋਂ ਧੀਦੋ ਸਾਈਂ
ਬੁੱਕਲ ਮਾਰ ਜਲੀ ਸਲੇਟੀ , ਆਪੇ ਵੇਖਣ ਤਾਈਂ
ਆਖ ਦਮੋਦਰ ਬਹਿਸਾਂ ਖਾਰੀਂ , ਕੀ ਨੁਕਸਾਨ ਅਸਾਹੀਂ

444
ਕਾਜ਼ੀ ਕਹੇ "ਸੰਧਿਆ ਹੀਰਿਆ ਵਕੀਲ ਕਰੀਂ ਜੇ ਕੋਈ
ਪਛਾਣ ਕੈਂ ਥੋਂ ਬਾਝ ਵਕੀਲੀ , ਕੈਦ ਸ਼ਰ੍ਹਾ ਦੀ ਹੋਈ
"ਤੁਧ ਕਬੂਲ ਅਲੀ ਦਾ ਬੇਟਾ?" ਆਖ ਸੁਣੇ ਸਭ ਕੋਈ "
ਆਖ ਦੋ ਮੁਦ੍ਰ ਅਤੇ ਵੇਲੇ , ਹੀਰ ਜਵਾਬ ਦਿੱਤੂ ਈ

445
ਨੀਸੋਂ ਗੂੰਗੀ ਡੋਰੀ ਕਾਜ਼ੀ , ਜੇ ਕੋਈ ਵਕੀਲ ਕਰਾਈਂ
ਹਾਜ਼ਰ ਹੋ ਬੈਠੀ ਮੈਂ ਜ਼ਾਹਰ , ਘਣ ਜਵਾਬ ਵਿਦਾਈਂ
ਆਖੀਂ ਕੂਕ ਸੁਣਾਈਂ ਲੋਕਾਂ , ਆਲਮ ਜੋਗ ਸੁਣਾਈਂ
"ਰਾਂਝਣ ਹੋਰੀ ਅਸਾਂ ਮੁਬਾਰਕ , ਖੇੜਾ ਅੰਮਾਂ ਤਾਈਂ "

446
ਤਾਂ ਮੂੰਹ ਘੱਟ ਨਾ ਬੋਲਣ ਦਿੱਤੀ, ਹਿਲੋ ਹਿਲੋ ਹੋਈ
ਜ਼ੋਰੀ ਨੱਪ ਭਵਾਈ ਵੀਰਾਂ , ਲਾਵਾਂ ਘਣ ਖਲੋਈ
ਜ਼ੋਰੀ ਕੀ ਕ੍ਰੇਸੀ ਬਾਬਾ , ਜੇ ਮੂੰਹ ਤੋਂ ਲੱਥੀ ਲੋਈ
ਆਖ ਦਮੋਦਰ ਚਲੀ ਅੰਦਰ , ਜਿਥੇ ਸੌਣ ਕਿਤੁ ਈ

447
ਕਰ ਕਰ ਰੇਤ ਆਨਦੁ ਨੇਂ ਖੇੜਾ, ਤਾਂ ਚੱਲ ਅੰਦਰ ਆਇਆ
ਦਤੋਸ ਪੈਰ ਪਲੰਘ ਦੇ ਅਤੇ , ਹੀਰ ਜਗਾਏ ਬਹਾਇਆ
ਪਿੱਛੇ ਕੌਣ ਸੀ ? ਜ਼ਾਤ ਸੋ ਖੇੜਾ , ਨੱਥ ਤਮਾਚਾ ਲਾਇਆ
ਆਖ ਦਮੋਦਰ ਦੰਦ ਰਨਝਾਨੇ , ਲੋਹੂ ਨਾਲ਼ ਚਲਾਇਆ

448
ਭਵੀਆਂ ਮਗ਼ਜ਼ , ਤੇ ਹਾਊੰ ਭਲੀਹਰਾ, ਮੰਦਾ ਹਾਲ ਸੁਣਾਇਆ
ਮਰਾਂ ਜੇ ਮਾਰੇ ਦੂਜਾ ਮੈਨੂੰ , ਰੌਦੇ ਦੁੱਖ ਸਬਾਇਆ
ਰੌਦੇ ਖੇੜਾ, ਦੰਦ ਰਨਝਾਨੇ , ਲੋਹੂ ਨਾਲ਼ ਚਲਾਇਆ
ਆਖ ਦਮੋਦਰ ਰੋਂਦੀ ਸਲੇਟੀ , ਮੈਂ ਹੱਥ ਨਾ ਮਹਿਰਮ ਲਾਇਆ

449
ਤਾਂ ਕਰ ਅਕਲ , ਬਚਾਏ ਆਪੇ , ਤੁਧ ਕੱਤ ਤਮਾਚਾ ਲਾਇਆ?
ਨਾਉਂ ਰੰਝੇਟਾ ਤੇ ਕਾਲ਼ੀ ਕਮਲੀ , ਚੱਲ ਅਦਾਓਂ ਆਇਆ
ਵੇਖ ਵਿਕਾਣਾ ਉਸ ਦੇ ਪਿੱਛੇ , ਤਾਂ ਚੱਲ ਵੇਖਣ ਆਇਆ
ਆਖ ਦਮੋਦਰ ਰਾਂਝੇ ਪਿੱਛੇ, ਇਹੋ ਹਾਲ ਕਰਾਇਆ

450
ਸੰਨ ਕਰ ਸੁਖ਼ਨ ਆਈ ਸਲੇਟੀ , "ਮੈਂ ਸਦਕੇ ਕੀਤੀ ਆਹੀ
ਜੇ ਮੈਂ ਭੁੱਲ ਤਮਾਚਾ ਲਾਇਆ , ਬਖ਼ਸ਼ ਗੁਨਾਹ ਅਸਾਹੀਂ
ਗੱਲ ਵਿਚ ਪਲੋ ਦਸਤ ਪੈਰਾਂ ਤੇ , ਮੈਂ ਭੁੱਕੀ ਦਾ ਸ਼ਰਮ ਤਸਾਹੀਂ
ਤੂੰ ਭੀ ਮੈਂਡਾ ਮਾਂ ਪਿਓ ਜਾਇਆ , ਕੁੱਝ ਤਫ਼ਾਵਤ ਨਾਹੀਂ