ਹੀਰ

ਸਫ਼ਾ 46

451
"ਕਿੱਥੇ ਡਿਠੋ? ਸਦਕੇ ਕੀਤੀ , ਮੈਂ ਪਛਾਣ ਤੁਧ ਤਾਈਂ
ਅੱਖੀਂ ਦਾ ਸੁੱਖ , ਮਹਿਰਮ ਮੈਂਡਾ , ਮੈਂ ਕੌਂ ਆਖ ਸੁਣਾਈਂ
ਰਾਹ ਤਕੀਨਦੀ , ਕਾਗ ਅਡੀਨਦੀ , ਅਚੁ ਪਿੰਡੇ ਤਾਈਂ
ਸਦਕੇ ਕੀਤੀ , ਵੀਰਾ ਤੇਥੋਂ , ਰਾਂਝਾ ਦਸ ਕਿਥਾਈਂ "

452
"ਜੇ ਹੋਵੇ ਹੁਕਮ ਅੱਗੋ ਲੀਨ ਉੱਠ ਕੇ " ਆਖੇ ਹੀਰੇ ਤਾਈਂ
" ਮੱਤ ਹੋਵੇ ਸਹੀ ਖਲੋਤਾ ਧੀਦੋ, ਬੇ ਪ੍ਰਵਾਹ ਅਖਾਈਂ "
"ਉੱਠੀ ਵੇਖ ਰੰਝੇਟਾ , ਵੀਰਾ! ਕੀ ਮੈਂ ਭੀ ਨਾਲ਼ ਅਦਾਈਂ ?"
ਆਖ ਦਮੋਦਰ ਜਕਿਆ ਖੇੜਾ , ਆਪ ਬਚਾਉਣ ਤਾਈਂ

453
ਵੜਿਆ ਵਣਜ , ਜਿਥੇ ਜੰਞ ਲੱਥੀ , ਤਾਂ ਪਿੱਛੇ ਸਭੇ ਕੋਈ
ਆਖ ਵੇਖਾਂ , ਰਾਤੀਂ ਨਾਲ਼ ਸਲੇਟੀ , ਸਾਗਲ ਕਿਉਂ ਕਰ ਹੋਈ ?
ਅਨੋਖੀ ਬਹੁਤ ਸੁਣੀ ਏ ਸਲੇਟੀ , ਤੀਂ ਨਾਲ਼ ਕੀਕਣ ਹੋਈ?
ਆਖ ਦਮੋਦਰ ਗਿੱਲ ਦੇ ਅਸਾਨੂੰ , ਸਭਨਾਂ ਵਣਜ ਪਿੱਛਿਓ ਈ

454
ਬੈਠ ਹਕੀਕਤ ਕੀਤੀ ਖਿੜੇ , " ਸੁਨਿਓ ਗੱਲਾਂ ਭਾਈ
ਕੀਤੀ ਚਾਘ ਕੁੜੀਆਂ ਹਿੱਕ ਮੰਦੀ , ਦੀਵੇ ਜੋਤ ਬਿਜਾਈ
ਅੱਗੇ ਪੈਣ ਬੁੱਧੀ ਘੋੜੀ , ਮੈਨੂੰ ਖ਼ਬਰ ਨਾ ਕਾਈ
ਵੇਖ ਬਾਬਾ ! ਦੰਦ ਰਨਝਾਨੇ , ਪਸਤੀ ਘੋੜੀ ਲਾਈ

455
ਰਾਤ ਗੁਜ਼ਾਰੀ ਵੱਡੇ ਵੇਲੇ , ਖ਼ਾਣਾਂ ਹੱਥ ਉਠਾਏ
ਦੇਵਨ ਅੱਠ ਤੇ ਟੱਟੂ , ਘੋੜੇ , ਪਟਕਾ ਖੇਸ ਸਿਵਾਏ
ਦੇਵਨ ਰੋਕੜ ਤੇ ਜਿਣਸ ਕੀਤੀ , ਅਜੇ ਦੇਵਨ ਨੂੰ ਸਧਰਾਏ
ਆਖ ਦੋ ਮੁਦ੍ਰ ਰਾਠਾਂ ਵੇਖੋ , ਕਿਮੇਂ ਸਭ ਰਿਝਾਏ

456
ਤਾਂ ਤਾਂ ਤਆਮ ਤਿਆਰੀ ਥੀਆ , ਕਿਮੇਂ ਸਦਨ ਆਏ
ਖ਼ਾਨ ਗਏ , ਖਾਵਣ ਦੇ ਤਾਈਂ , ਖਾਣਾ ਖਾ-ਏ-ਅਘਾਏ
ਬੈਠਕ ਬੈਠੇ , ਚੱਲਣ ਪਿਆਲੇ , ਖ਼ਾਨ ਸ਼ਰਾਬ ਮੰਗਾਏ
ਆਖ ਦਮੋਦਰ ਮਤੇ ਸਾਉ ਚੂਚਕ ਉੱਠੀ ਆਏ

457
ਮੰਜੇ ਆਨ ਵਿਛਾਏ ਚੂਚਕ , ਦਾਜ ਸਮਾਨ ਕਰਾਏ
ਜੜ ਤੋ ਸੁਣਾ, ਬਹੁ ਭਾਂਤੀ ਗਹਿਣੇ , ਆਨ ਮੌਜੂਦ ਕਰਾਏ
ਹਨਢਵਾਈਆਂ ਦੋ ਮੰਠ ਕੜਾਹੀਆਂ , ਚਾਏ ਕਮੀਣ ਘਣ ਆਏ
ਪੀਹੜਾ , ਪਲੰਘ , ਮੜ੍ਹੀਆ ਰੁਪ ਦਾ , ਤਲ਼ੇ ਨਾਲ਼ ਅਨਾਏ

458
ਦਾਜ ਪਟਾ ਨਿਗਲ ਕਿ ਤੁਰੇ ਤੇਵਰ , ਪਟੇਂ ਖੇਸ ਅਨਾਏ
ਮਿਲ ਸਿਰ ਵੇਖੋ ਮਿਲਦੀ ਭਾਰੀ , ਗਲੀ ਕਪੂਰ ਸਹਾਏ
ਸੁਰਮੇ ਦਾਨੀ ਸੋਨੇ ਸੁਣਦੀ , ਚੋਚਨੀ ਮੋਤੀ ਲਾਏ
ਟਮਕ ਰੱਪੇ ਸੁਣਦਾ ਲੋਕਾ , ਉੱਚੇ ਕਦਮ ਸਿਵਾਏ

459
ਪਕਵਾਨਾਂ ਦੇ ਢੇਰ ਦਸੀਂਦੇ , ਜਾਣੇ ਪਰਬਤ ਸਾਏ
ਸੁੱਤੇ ਪਾਹੀ ਹਾਜ਼ਰ ਲੋਕਾ, ਕੀ ਕੋਈ ਆਖ ਸੁਣਾਏ
ਹਰ ਜਾਂਞੀ ਸਿਰਪਾਓ ਸੁਨਹਿਰੀ , ਛੰਨੇ ਸੀਤ ਸਹਾਏ
ਆਜ ਦਮੋਦਰ ਮੈਂ ਅੱਖੀਂ ਡਿੱਠਾ , ਜੋ ਵੇਖੇ ਸੌ ਈ ਸਲਾਹੇ

460
ਖੜੇ ਸੱਦੇ ਕਿਮੇਂ ਯਾਰੋ, ਉਨ੍ਹਾਂ ਦਾਜ ਉਠਾਇਆ
ਬਿਨਾ ਸਲੀਤੇ ਮੁਹਕਮ ਕੀਤੇ, ਸਭੁ ਮਾਲ ਭੁਨਾਇਆ
ਆਨ ਬੁੱਧੂ ਨੇਂ ਡੇਰਾ ਸਾਰਾ, ਚੱਲਣ ਤੇ ਤੇ ਚਿੱਤ ਚਾਇਆ
ਆਖ ਦਮੋਦਰ ਸੌ ਕੁੱਝ ਕਥਿਆ , ਜੋ ਕੁੱਝ ਰੱਬ ਕਹਾਇਆ