ਹੀਰ

ਸਫ਼ਾ 48

471
ਥੀ ਤਿਆਰ ਚਲਿਆ ਰੰਝੇਟਾ, ਜਾਂ ਉਸ ਇੰਜ ਸੁਣਾਇਆ
ਲੈ ਅਸਬਾਬ ਜੁਲਿਆ ਛੱਡ ਡੇਰਾ, ਹਿੱਕ ਪਲਕ ਨੂੰ ਆਇਆ
ਟਮਕ ਸਿਰ ਦਿੱਤਾ ਰਾਂਝੇ ਦੇ , ਡੋਲੀ ਕੋਲ਼ ਬਹਾਇਆ
ਆਖ ਦਮੋਦਰ ਡੋਲੀ ਕੋਲੇ, ਲੈ ਘੋੜੀ ਖੇੜਾ ਆਇਆ

472
ਆਖੇ ਮਾਊਂ " ਸੰਨ ਸਦਕੇ ਕੀਤੀ , ਸੰਨ ਤੋਂ , ਘੋਲ਼ ਘੁਮਾਈ
ਹੱਸ ਰਸ ਪਵੇਂ ਵਿਚ ਡੋਲੀ , ਸਨ ਧੀਏ! ਸਭਰਾਈ
ਸਾਰੀ ਜੰਞ ਖਲੋਤੀ ਵੇਖੇ, ਤੁਧ ਵੱਲੋਂ ਲੋਕਾਈ
ਆਖ ਦਮੋਦਰ ਤੋਂ ਪਿਉ ਡੋਲੀ , ਸਦਕੇ ਵੀਨਦੀ ਮਾਈ"

473
"ਤੂੰ ਕਿਉਂ ਨੀਹੇ ਪੁਣਦੀ ਮਾਏ ! ਸਨ ਤੋਂ ਚੂਚਕ ਹਾਏ
ਕੋਲ਼ ਖਲ਼ੋਕੇ ਤਮਾਸ਼ਾ ਵੇਖਾਂ , ਜੇ ਤੈਨੂੰ ਡੋਲੀ ਰੱਬ ਪਾਏ
ਬੱਚੇ ਖਾਂਦੀ , ਅਸਾਂ ਖਜੀਨਦੀ , ਭਈਏ ਸਵਈਏ ਕਜ਼ਾਏ
ਅੱਗੋਂ ਹੋਈ ਦੂਰ , ਮਰਿਓਂ ਮੱਕੀ , ਮੈਨੂੰ ਕਾਵੜ ਆਏ"

474
"ਜੀਂ ਕਾਰਨ ਤੋਂ ਨੀਹੇ ਵੀਨਦੀ , ਸੋਭੀ ਅਸਾਂ ਨਾਲ਼ ਚਲਾਇਆ
ਉੱਠੀ ਵੇਖ ਸਨਜਾਨ ਸਹੀ ਸੱਚ ਕਰ ", ਮਾਊਂ ਉਸ ਬੁਝਾਇਆ
ਡਿਠੋਸ ਚਾਕ , ਸਹੀ ਸੱਚ ਰਾਂਝਾ , ਅੰਮਾਂ ਨਾਲ਼ ਚਲਾਇਆ
ਆਖ ਦਮੋਦਰ ਚਾਉ ਹੀਰੇ ਨੂੰ, ਚੱਲਣ ਸੁਣਦਾ ਆਇਆ

475
"ਮੰਦਾ ਕਰ ਕਰ ਚੰਗਾ ਕੇਤੂ , ਰਾਂਝਾ ਨਾਲ਼ ਦਿੱਤੂ ਈ
ਅਸਾਂ ਹੋਇ ਰਹੀ ਖ਼ੁਸ਼ਹਾਲੀ , ਗਲਗਾਰੀ ਸਭ ਹੋਈ
ਅਸੀਂ ਮੁਸਾਫ਼ਰ ਉੱਠੀ ਚੱਲ ਮਾਏ , ਡਾਢੇ ਰਿਜ਼ਕ ਅਠੀਵਾਐ
ਆਖ ਦਮੋਦਰ ਵਸਾ ਕਰਿੰਦਿਆਂ , ਸਭ ਲੋਕਾਈ ਰੋਈ

476
"ਸੰਨ ਨੀ ਮਾਏ , ਮੰਦਾ ਕਰ ਕਰ ਚੰਗਾ ਕੇਤੂ , ਸਦਕੇ ਵੀਨਦੀ ਆਹੀ
ਮਨ ਸਵਾਲ , ਅਸਾਡਾ ਮਾਏ , ਡਰਦੀ ਆਖਾਂ ਨਾਹੀ
ਬਈ ਭੀ ਨੇਕੀ ਚਾੜ੍ਹ ਅਸਾਂ ਤੇ, ਗਲ ਵਿਚ ਪਲੋ ਪਾਈ
ਡੋਲੀ ਵ ਬਹਾਏ ਰੰਝੇਟਾ , ਨਾਲ਼ ਕਹਾਰਾਂ ਚਾਈ "

477
"ਬੇਟੀ ! ਨਾ ਥੀ ਕਾਹਲ਼ੀ , ਹੋਵੇਂ ਧੀਰੀ , ਧੀਦੋ ਨਾਲ਼ ਸਿਧਾਇਆ
ਅੱਖੀਂ ਡਿਠੇ ਰੱਜੀਏ ਨਾਹੀਂ , ਕੀ ਹੋਸੀ ਕੋਲ਼ ਬਹਾਿਆਂ
ਫੁੱਲਾਂ ਸੁਣਦੀ ਵਾਸ਼ਨਾ ਰੱਜੀਏ , ਕੀ ਹੋਸੀ ਨੱਕ ਲਾਈਆਂ "
ਆਖ ਦੋ ਮੁਦ੍ਰ ਮਾਊਂ ਧੀਵ ਨੂੰ , ਸੁੱਖ਼ਣਾਂ ਨਾਲ਼ ਸਮਝਾਇਆ

478
ਰੋਵੇ ਹੱਸੀ, ਕੋਲ਼ ਖਲੋਤੀ , ਜਾਂ ਵੇਖੇ ਹੀਰੇ ਤਾਈਂ
"ਤੈਂਡੇ ਵਿਛੋੜੇ ਹੀਰੇ ਕੁੜੀਏ , ਜੀਵਨ ਮੈਂਡਾ ਨਾਹੀਂ
ਬੀੜੀ , ਬੇਲਾ , ਖਾਵੇ ਅਸਾਨੂੰ , ਖ਼ਾਲੀ ਵੇਖ ਮਰ ਜਾਈਂ
ਆਖ ਦੋ ਮੁਦ੍ਰ , ਡਾਢਾ ਵਿਛੋੜਾ , ਦਿੱਤਾ ਸੁੱਚੇ ਸਾਈਂ "

479
"ਪਿਆ ਵਿਛੋੜਾ ਡਾਢਾ ਹੱਸੀ , ਵਿੱਤ ਨਾ ਆਉਣ ਹੋਸੀ
ਕਿੱਥੇ ਵੇਖਸਾਂ ਬੇਲਾ, ਸਈਆਂ , ਕੀਨਦੀ ਸੁੱਕ ਖਲੋ ਸੀ
ਤੈਂਡੀ ਸੁੱਕ ਦੇ ਕਾਰਨ ਹੱਸੀ , ਹੀਰ ਨਿਮਾਣੀ ਰੂਸੀ
ਅਣ ਡਿੱਠੀਆਂ ਵਿਚ ਹੱਸੀ ਵੇਖਾਂ , ਜਾਲ਼ ਅਸਾਡੀ ਕੀਕਣ ਹੋਸੀ"

480
"ਤੈਂਡੀ ਜਾਲ਼ ਤਾਂ ਹੋਸੀ ਹੀਰੇ ! ਤੀਂ ਧੀਦੋ ਨਾਲ਼ ਚਲਾਇਆ
ਸੰਜੇ ਝੰਗ ਸਿਆਲਾਂ ਦੇ ਵਿਚ , ਮੈਨੂੰ ਭੀ ਰਹਿਣਾ ਆਇਆ
ਨਾ ਧੀਦੋ , ਨਾ ਤੂੰ ਦਸੀਸੀ , ਰੱਬ ਵਿਛੋੜਾ ਪਾਇਆ"
ਆਖ ਦਮੋਦਰ ਹੱਸੀ ਦੇ ਸੁੱਖ਼ਣਾਂ , ਸਾਰਾ ਆ ਤਿੰਨ ਰੋਆਇਆ