ਹੀਰ

ਸਫ਼ਾ 5

41
ਹਿੱਕ ਦਿਨ ਯਾਰੋ ਜ਼ਿਮੀਂਦਾਰ , ਬੀੜੀ ਵੇਖਣ ਨੂੰ ਚੱਲ ਆਏ
ਬੀੜੀ ਵੇਖ ਖ਼ੁਸ਼ਹਾਲੀ ਹੋਏ , ਸਭਨਾਂ ਚਿੱਤ ਸਿਵਾਏ
ਮਸਲਤ ਕਰ ਸਦਵਾਇਆ ਲੁਡਣ , ਅਸਾਨੂੰ ਚਾ ਦਖਲਾਏ
ਚਾੜ੍ਹ ਵਖਾਐਵਸ ਬੀੜੀ ਅਤੇ , ਤਮਾਸ਼ਾ ਦੇ ਵਖਲਾਏ
ਚਾੜ੍ਹ ਵਖਾਐਵਸ ਬੀੜੀ ਅਤੇ , ਤਮਾਸ਼ਾ ਦੇ ਦਖਲਾਏ

42
ਹੋਇਆ ਰੌਹ ਸਹੀ ਸੱਚ ਨੋਰਾ , ਜਾਂ ਕਹਬੀਂ ਇਹ ਸੁਣਾਇਆ
ਭੱਜ ਡੂਮ ਨੂੰ ਦੇ ਕਰ ਗਾਲੀ, ਵੱਡੇ ਰੌਹ ਸਦਾਇਆ
ਕੇਤੂਸ ਹੁਕਮ , ਵੇਂਦਾ ਨੀਹੇ, ਮੋਹ ਮੋਹ ਚਾ ਮਰ ਈਆ
ਸੱਟਾਂ ਪਈਆਂ ਲੁਡਣ ਤਾਈਂ , ਕਹੀਂ ਨਾ ਮੂਲ ਛੁੜਾਇਆ
ਆਖ ਦਮੋਦਰ ਵੱਸ ਨਾ ਚਲੇ, ਜੋ ਲੁਡਣ ਗ਼ੁੱਸਾ ਖਾਇਆ

43
ਰੋਅ ਜਵਾਬ ਕੇਤੂ ਈ ਲੁਡਣ , ਤਾਂ ਮੂੰਹੋਂ ਆਖ ਸੁਣਾਇਆ
"ਉਹ ਦਿਨ ਚਿੱਤ ਨਾ ਕੀਤੇ ਖ਼ਾਣਾਂ ! ਹੱਥ ਖਾਡੀ ਘੱਤ ਸਦਾਇਆ
ਹੋਇਆ ਬੇ ਇੱਜ਼ਤ ਬਣੀ ਅਸਾਹੀਂ , ਕਬਰ ਕਿਨਾਰੇ ਆਇਆ
ਮਰਦੀ ਵਾਰ ਬੇ ਇੱਜ਼ਤ ਕੇਤੂ, ਜਾਂ ਬੁਢੇਪਾ ਆਇਆ

44
" ਐਡੀ ਨਸਰ ਵੱਧ ਗਈ ਤੇਰੀ ਛੀਵਰ, ਜੋ ਮੈਥੋਂ ਪੁੱਛੇਂ ਨਾ ਹੈਂ?
ਆਹੇ ਕੌਣ ਚੜ੍ਹਾਏ ਬੀੜੀ ?ਅਦਬ ਨਹੀਂ ਤਦ ਤਾਅ ਮੈਂ ?
ਏਡਾ ਗ਼ੁੱਸਾ ਮੇਰੇ ਤਾਈਂ , ਜੋ ਤੀਂ ਥਾਏਂ ਮਰ ਆਈਂ
ਆਖ ਦਮੋਦਰ ਜੇ ਛੋੜਾਂ ਤੈਨੂੰ , ਤਾਂ ਕਿਉਂ ਰੋਵੇ ਨਾਹੀਂ"

45
ਤਾਂ ਮਨ ਅੰਦਰ ਕੀਤਾ ਲੁਡਣ ਵੇਖੋ ਏਸ ਧਾਹੀਂ
" ਜੇ ਪਛਤਾਓ ਲਗਸ ਵੀ ਵਡ૤, ਹੱਥ ਸੱਜੇ ਤਦਾਂ ਖਾਈਂ
ਹੁਕਮੀ ਘਣ ਵਨਜੀਵਸ ਬੇੜਾ , ਜੇ ਵਿਹਲ ਕਦਾਹੀਂ ਪਾਈਂ
ਆਖ ਦਮੋਦਰ ਇਸ ਜੀਵਨ ਕੋਲੋਂ , ਮਰਨਾ ਭਲਾ ਅਸਾਹੀਂ "

46
ਹਿੱਕ ਦਿਉਂ ਲੁਡਣ ਵਿਹਲ ਪਹੁ ਈ ਨੋਰਾ ਕਹੀਂ ਸਿਧਾਇਆ
ਬੇੜਾ ਕੱਪ ਚਲਾਇਉਸ ਰਾਤੀਂ , ਵੇਲ਼ਾ ਕਿਵੇਂ ਹੀ ਪਾਇਆ
ਰਾਤੋ ਰਾਤ ਜੁਲਿਆ ਥੀ ਰਾਹੀ , ਵਿਚ ਕੁ ਕੈਂਦਾ ਆਇਆ
" ਜੇ ਰੱਖੇ ਪਿੱਛੇ ਪਾ ਅਸਾਨੂੰ , ਕੋਈ ਰਾਠ ਸਵਾਣੀ ਜਾਇਆ

47
ਤਾਂ ਸਨ ਚੁੱਪ ਕਰੇਂਦੇ ਸਾਉ , ਕੋਈ ਨਾ ਮੂੰਹੋਂ ਅਲਾਏ
ਕਿਹੜਾ ਤਾਪ ਵਹਾ ਜੇ ਆਪੇ ਵੀਰ ਨਵੇਂ ਸਿਰ ਚਾਏ
ਨਹੀਂ ਮੁਨਾਸਬ ਜੋ ਬਦਲੇ ਬੇੜੇ , ਭਿੜ ਕਰ ਮਣਸ ਮਰਾਏ
ਆਖ ਦਮੋਦਰ ਨਾਂ ਨੂਰੇ ਦੇ, ਕੋਈ ਨਾ ਰਾਹ ਫ਼ਰਮਾਏ

48
ਕੀਤਾ ਫ਼ਿਕਰ ਮਨ ਅੰਦਰ ਲੁਡਣ, ਪਛੋਤਾ ਨਾਤਾ ਨਹੀਂ
ਹਵੀਵਸਸ ਚੋਰ, ਨਾ ਰੱਖਿਓਸ ਕਿਸੇ , ਬਹਾਇਆ ਨਾਹੀਂ
ਥਕਾ ਹਟਾ , ਕਕੀਨਦਾ ਝਿਊਰ, ਕਿਸੇ ਬਹਾਇਆ ਨਾਹੀਂ
ਡਰ ਵਰ ਹੋ ਰਿਹਾ ਬੀੜੀ ਤੇ , ਕਿਹੜੀ ਤਰਫ਼ ਥੀਵਾਈਂ

49
ਹਟਾ ਵੇਖ ਕਰੇਂਦਾ ਨਾਅਰੇ, ਕਿਸੇ ਨਾ ਰਾਹ ਫ਼ਰਮਾਇਆ
ਹੋਵਿਉਂ ਚੋਰ ਰਾਠਾਇਨ ਸਾਰੇ ਕਹੀਂ ਨਾ ਪੁੱਛੇ ਪਾਇਆ
ਬੀੜੀ ਛੋੜ ਜਿਲਾਂ, ਨੱਸ ਸ਼ਨਜਾਂ, ਇਹੋ ਮਨ ਮੈਂ ਪਾਇਆ
ਆਖ ਦਮੋਦਰ ਫ਼ਿਕਰ ਕਰੇਂਦਾ, ਸੁੱਕ ਸਿਆਲੀਂ ਆਇਆ

50
ਕਧੀ ਅਤੇ ਵਾੜਾ ਡਿੱਠਾ, ਸ਼ੋਰ ਵੱਡਾ ਸੁਨਿ ਪਾਇਆ
ਕੁਨੀਨ ਉਂਗਲ ਘੱਤ ਕਰਾਹੇਂ ਲੁਡਣ ਕੂਕ ਸੁਣਾਇਆ
ਕੋਈ ਰੱਖੇ ਪਿੱਛੇ ਪਾ ਅਸਾਨੂੰ, ਰਾਠ ਸਵਾਣੀ ਜਾਇਆ
ਲੁਡਣ ਕੁ ਕੇ " ਸਨਬਲੋਂ ਨਠਾ, ਕਿਸੇ ਰਾਠ ਨਾ ਪੁੱਛੇ ਪਾਇਆ"