ਹੀਰ

ਸਫ਼ਾ 52

511
ਸੰਨ ਕਰ ਅਰਜ਼ ਸੁਣਾਈ ਧੀਦੋ, " ਮਹੀਂ ਹਰਾਮ ਮਰੀਂਦੇ
ਜੇ ਕਾਵੜ ਤੁਸੀਂ , ਕਿੰਜਤੀ ਮੈਂਡੀ , ਨੀਹੇ ਸੀਸ ਲਹਿੰਦੇ?
ਭੁਨੇ ਭੁਨੇ ਵੀਰ ਨਾ ਲੈਂਦੇ ? ਕੇਹੀ ਤਰ੍ਹਾਂ ਕਰੇਂਦੇ
ਸਿਰ ਪਰ ਦਾਮਨ ਗੈਰ ਤਸਾਨਹੇ , ਜੇ ਨੀਹੇ ਚੋਟ ਕਰੇਂਦੇ"

512
ਤਾਂ ਮਾਰ ਤਮਾਚੇ ਹੁਕਮੀ ਢੋਇਆ ,ਇਉਂ ਸੋ ਚਲਦਾ ਨਾਹੀਂ
" ਪਹਿਲਾਂ ਪੂ ਤੋਂ ਵਿਚ ਨਈਂ ਦੇ , ਧੁੱਪ ਚੜ੍ਹਦੀ ਰਾਹ ਅਸਾਹੀਂ
ਮੇਹੀਂ ਚਾਕਾ ਢੋ ਨਈਂ ਵਿਚ ,"ਹਾਲ ਸਨਾਐਵ ਤਾਂਹੀਂ
ਆਖ ਦਮੋਦਰ ਰੱਦ ਰੱਦ ਰਾਂਝੇ , ਸੂਰਿਆ ਪੈਰਾਂ ਤਾਈਂ

513
"ਮੈਂ ਆਪ ਨਾ ਲਿੱਤੀ , ਤੁਸਾਂ ਆਪੇ ਦਿੱਤੀ, ਕਿਹਾ ਕਹਿਰ ਕੇਤੂ ਸੇ
ਕੋਠੇ ਉੱਤੇ ਚਾੜ੍ਹ ਕਿਰਿਆਆਂ , ਪੌੜੀ ਲਾਹ ਘਦੀਵਹੇ"
ਦੁੱਖ ਕਰ ਧੀਦੋ ਰੋਇਆ ਭਾਈ , ਪੰਜੇ ਆਏ ਖਲੋਏ
ਆਖ ਦਮੋਦਰ ਢਿੱਲ ਨਾ ਬਣਦੀ , ਜੇ ਪੰਜੇ ਹਾਜ਼ਰ ਹੋਏ

514
"ਕਿਉਂ ਰਿੰਨੋ ? ਦੁੱਖ ਧੀਦੋ ਰਾਂਝਾ"! ਪੈਰਾਂ ਆਖ ਸੁਣਾਇਆ
"ਆਪੇ ਅਸਾਂ ਸਜ਼ਾ ਦਵਾਈ, ਪੋਹਤਾ ਦੁੱਖ ਸਵਾਇਆ
ਨਾ ਰਦਸ਼ਨ ਹੁੰਦਾ ਇਤਨੇ ਬਾਝੋਂ , ਆਪ ਸਜ਼ਾ ਦਿਵਾਇਆ
ਆਖਣ ਪੈਰ ਪੂ ਵਿਚ ਨਈਂ ਦੇ , ਅਸਾਂ ਨਾਲ਼ ਬੇੜਾ ਚਾਇਆ"

515
ਮੱਜੀ ਪਾਈਆਂ , ਕਪਰ ਚਾਈਆਂ , ਰਾਂਝੇ ਹਾਕ ਚਲਾਈਆਂ
ਧੀਦੋ ਰਾਂਝੇ ਤੇ ਹੀਰ ਸਿਆਲ਼ੀ , ਨੇਂ ਵਣ ਅੱਖੀਂ ਲਾਈਆਂ
ਰੋਵਣ ਦੁੱਖ ਪੁਰਾਣੇ ਆਪਣੇ , ਦੁੱਖ ਕਰ ਕੱਢਣ ਆਹੀਆਂ
ਆਖ ਦਮੋਦਰ ਧੀਦੋ ਤਾਈਂ , ਫਿਰ ਕਰ ਹੀਰ ਸੁਣਾਈਆਂ

516
ਘਣ ਬੰਬੀਹਾ ਰਾਂਝੇ ਵਾਹਿਆ, ਕਿਹੈ ਸਰੋਦ ਵਜਾਈ
ਕੱਛੂ , ਮੁੱਛ , ਜਲਹੋੜਾ, ਕਮਾਆਂ , ਜਲ਼ ਵਿਚ ਝਾਤੀ ਪਾਈ
ਕਰ ਪਏ ਵੰਝ ਮਲਾਹਾਂ ਹੱਥੋਂ , ਤਿੰਨ ਦੀ ਖ਼ਬਰ ਨਾ ਕਾਈ
ਘੋੜੇ ਜਾਂਞੀ ਨੂੰ ਹੋਈ ਮਸਤੀ, ਬੀੜੀ ਲੰਮੇ ਆਈ
ਆਖ ਦਮੋਦਰ ਨਾਲ਼ ਦੁਪਹਿਰੇ , ਬੀੜੀ ਬੰਨੇ ਲਾਈ

517
ਆਪੋ ਆਪਣੇ ਜਾਂਞੀ ਹੋਏ , ਸਲੇਟੀ ਬਾਗ਼ ਬਹਾਈ
ਖ਼ਬਰਾਂ ਖੇੜਿਆਂ ਦੇ ਘਰ ਗਈਆਂ , ਹੋਈ ਜੱਗ ਵਧਾਈ
ਸੱਸ , ਸ਼ਰੀਕਣੀਆਂ, ਸਭ ਮਿਲੀਆਂ ਨਨਾਣਾਂ ਤੇ ਭਰਜਾਈ
ਆਖੋ ਯਾਰੋ ਸਭ ਸਵਾਣੀ , ਰੇਤ ਕਰਨ ਨੂੰ ਆਈ

518
ਤਾਂ ਸੱਸ ਝਾਤ ਕਰੇਂਦੀ ਹੀਰੇ , ਮਿੱਥੇ ਮੱਥਾ ਲਾਇਆ
ਝਾਵਰ ਝੱਲ ਨਾ ਸਕੀ ਸੱਸੂ , ਮੂੰਹੋਂ ਨਾ ਬੋਲ ਅਲਾਇਆ
ਸਿਫ਼ਤ ਕਰੇਂਦੀ ਸੱਸ ਸਿਆਲ਼ੀ, ਦੱਸੇ ਰੂਪ ਸਵਾਇਆ
ਆਖ ਦਮੋਦਰ ਸੱਸ ਵਿਕਾਨੀ , ਜਾਂ ਹੀਰੇ ਮੂੰਹ ਵਿਖਾਇਆ

519
ਲੈ ਹੱਥ ਚੋਰੀ ,ਘੱਤ ਨਿਵਾਲਾ, ਹੀਰੇ ਦੇ ਮੂੰਹ ਦਿੰਦੀ
" ਸਾਈਂ ਦਾ ਨਾਉਂ , ਖਾ ਸਿਆਲ਼ੀ , ਮੈਂ ਤੈਂਡਾ ਸ਼ਗਨ ਮੰਨੀਂਦੀ
ਸਦਕੇ ਕੀਤੀ ਖਾ ਖ਼ੁਸ਼ੀ ਕਰ, ਮੈਂ ਆਪਣੀ ਇੱਛ ਪਜੀਨਦੀ
ਵੇਖ ਵਰਾਗ ਲੱਥਾ ਨਹੀਂ ਮੈਂਡਾ , ਮੈਂ ਸਦਕੇ ਤੇਥੋਂ ਵੀਨਦੀ"

520
"ਸੰਨ ਨੀ ਰੰਨੇ , ਤੁਧ ਕੀ ਕਰ ਜਾਤੀ , ਤੋਂ ਚੋਰੀ ਕਿਸ ਖਵੀਨਦੀ ?
ਅਸਾਂ ਲੌਂਗ ਸਮਾਵੇ ਨਾਹੀਂ , ਤੋਂ ਕਿਸ ਨੂੰ ਅਣ ਵਖੀਨਦੀ ?
ਖਾਣਾ ਸਾਨੂੰ ਖਾਣ ਨਾ ਆਵੇ , ਕਿਉਂ ਤੂੰ ਧੁੰਮ ਪੀਇਨਦੀ?
ਆਖ ਦਮੋਦਰ ਕਿਉਂ ਨੀਸੂ ਖਾਂਦੀ ? ਜੇ ਰਾਂਝੇ ਕੋਲ਼ ਬਹਨੀਦੀ"